ਬਰਦਮਾਨ ਰੇਲਵੇ ਸਟੇਸ਼ਨ ''ਤੇ ਮਚੀ ਭਾਜੜ, 11 ਯਾਤਰੀ ਜ਼ਖਮੀ
Friday, Nov 08, 2019 - 08:17 PM (IST)

ਬਰਦਮਾਨ — ਬਰਦਮਾਨ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਹੋਈ ਭਾਜੜ 'ਚ 11 ਰੇਲ ਯਾਤਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਆਰ.ਪੀ.ਐੱਫ. ਤੇ ਜੀ.ਆਰ.ਪੀ. ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਬਰਦਮਾਨ ਮੈਡੀਕਲ ਕਾਲਜ ਭੇਜਿਆ ਗਿਆ। ਜ਼ਖਮੀ ਲੋਕਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਬਰਦਵਾਨ-ਪੁਰੂਲਿਆ ਲੋਕਲ ਟ੍ਰੇਨ ਪਲੇਟਫਾਰਮ ਨੰ 4 'ਤੇ ਖੜ੍ਹੀ ਸੀ ਅਤੇ ਉਸ ਸਮੇਂ ਆਸਨਸੋਲ ਲੋਕਲ ਦੇ ਪਹੁੰਚਣ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਇਸ ਟਰੇਨ ਦੇ ਯਾਤਰੀ ਅੱਗੇ ਵਧਦੇ, ਅਚਾਨਕ ਪੂਰਬੀ ਐਕਸਪ੍ਰੈਸ ਦੇ ਵੀ ਪਹੁੰਚਣ ਦਾ ਐਲਾਨ ਹੋਇਆ। ਇਸ ਤੋਂ ਬਾਅਦ ਤਿੰਨਾਂ ਟਰੇਨਾਂ ਦੇ ਯਾਤਰੀ ਤੇਜੀ ਨਾਲ ਅੱਗ ਵਧੇ ਅਤੇ ਭਾਜੜ ਮਚ ਗਈ। ਇਸ ਭਾਜੜ 'ਚ 11 ਲੋਕ ਜ਼ਖਮੀ ਹੋ ਗਏ।