104 ਸਾਲਾ ਆਜ਼ਾਦੀ ਘੁਲਾਟੀਏ ਨੇ ਦਿੱਤੀ ਕੋਰੋਨਾ ਨੂੰ ਮਾਤ, ਕਿਹਾ- ਡਰੋ ਨਹੀਂ, ਲੜੋ

Sunday, Apr 25, 2021 - 01:12 AM (IST)

104 ਸਾਲਾ ਆਜ਼ਾਦੀ ਘੁਲਾਟੀਏ ਨੇ ਦਿੱਤੀ ਕੋਰੋਨਾ ਨੂੰ ਮਾਤ, ਕਿਹਾ- ਡਰੋ ਨਹੀਂ, ਲੜੋ

ਭੋਪਾਲ - ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਗ੍ਹਾ ਨਹੀਂ ਮਿਲ ਪਾ ਰਹੀ ਹੈ। ਨਾਲ ਹੀ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਬਣੀ ਹੋਈ ਹੈ। ਅਜਿਹੇ ਵਿੱਚ ਇੱਕ ਰਾਹਤ ਦੀ ਖ਼ਬਰ ਦੇਖਣ ਨੂੰ ਮਿਲੀ ਜਿਸ ਨੂੰ ਵੇਖਕੇ ਯਕੀਨਨ ਲੋਕਾਂ ਨੂੰ ਹੌਸਲਾ ਜ਼ਰੂਰ ਮਿਲੇਗਾ। ਦਰਅਸਲ, ਮੱਧ ਪ੍ਰਦੇਸ਼ ਦੇ ਬੈਤੂਲ ਵਿੱਚ ਇੱਕ 104 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹੁਣ ਉਹ ਠੀਕ ਹੈ।

ਬੈਤੂਲ ਦੇ ਆਜ਼ਾਦੀ ਘੁਲਾਟੀਏ ਬਿਰਦੀ ਚੰਦ ਗੋਠੀ ਕੋਰੋਨਾ ਨੂੰ ਹਰਾ ਕੇ ਘਰ ਆ ਗਏ ਹਨ। ਬਿਰਦੀ ਚੰਦ ਗੋਠੀ ਨੇ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਅੰਦੋਲਨ ਵਿੱਚ ਯੋਗਦਾਨ ਦਿੱਤਾ ਅਤੇ ਦੇਸ਼ ਨੂੰ ਆਜ਼ਾਦ ਕਰਾਇਆ ਉਂਝ ਹੀ ਇਸ ਉਮਰ ਵਿੱਚ ਵੀ ਉਨ੍ਹਾਂ ਨੇ ਹਿੰਮਤ ਨਾਲ ਕੋਰੋਨਾ ਨਾਲ ਲੜਾਈ ਲੜਕੇ ਇਸ ਜੰਗ ਨੂੰ ਜਿੱਤਿਆ ਹੈ।

ਇਹ ਵੀ ਪੜ੍ਹੋ - ਆਕਸੀਜਨ ਦੀ ਘਾਟ 'ਤੇ HC ਸਖ਼ਤ, ਕਿਹਾ- ਕਿਸੇ ਨੇ ਵੀ ਸਪਲਾਈ ਰੋਕੀ, ਤਾਂ ਹੋਵੇਗੀ ਫਾਂਸੀ

ਬਿਰਦੀ ਚੰਦ ਗੋਠੀ ਦੇ ਆਸਪਾਸ ਦੇ ਕੁੱਝ ਲੋਕ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਅਤੇ ਉਨ੍ਹਾਂ ਕਾਰਨ ਉਹ ਵੀ ਪੀੜਤ ਹੋ ਗਏ। ਇਸ ਉਮਰ ਵਿੱਚ ਜਿੱਥੇ ਲੋਕ ਕੋਰੋਨਾ ਨਾਲ ਲਗਾਤਾਰ ਮੁਕਾਬਲਾ ਕਰ ਰਹੇ ਹੈ ਅਤੇ ਕਈ ਲੋਕ ਕੋਰੋਨਾ ਨਾਲ ਲੜਦੇ-ਲੜਦੇ ਆਪਣੀ ਜ਼ਿੰਦਗੀ ਵੀ ਹਾਰ ਗਏ। ਅਜਿਹੇ ਵਿੱਚ ਪਰਿਵਾਰ ਦੇ ਲੋਕ ਪ੍ਰੇਸ਼ਾਨ ਹੋ ਗਏ ਕਿ ਹੁਣ ਕੀ ਹੋਵੇਗਾ ਪਰ ਬਾਬਾਜੀ ਦੇ ਨਾਮ ਨਾਲ ਪ੍ਰਸਿੱਧ ਬਿਰਦੀ ਚੰਦ ਗੋਠੀ ਦੀ ਇੱਛਾ-ਸ਼ਕਤੀ ਅਤੇ ਉਨ੍ਹਾਂ ਦੀ ਹਿੰਮਤ ਨੇ ਕੋਰੋਨਾ ਨੂੰ ਵੀ ਮਾਤ ਦੇ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News