ਚੰਗੀ ਖ਼ਬਰ : ਉੱਤਰ ਪ੍ਰਦੇਸ਼ ਦੇ 10 ਜ਼ਿਲੇ ''ਕੋਰੋਨਾ'' ਮੁਕਤ ਐਲਾਨ

Wednesday, Apr 22, 2020 - 07:08 PM (IST)

ਚੰਗੀ ਖ਼ਬਰ : ਉੱਤਰ ਪ੍ਰਦੇਸ਼ ਦੇ 10 ਜ਼ਿਲੇ ''ਕੋਰੋਨਾ'' ਮੁਕਤ ਐਲਾਨ

ਲਖਨਊ— ਉੱਤਰ ਪ੍ਰਦੇਸ਼ ਦੇ 10 ਜ਼ਿਲਿਆਂ ਨੂੰ ਕੋਰੋਨਾ ਮੁਕਤ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਅਮਿਤ ਮੋਹਨ ਪ੍ਰਸਾਦ ਨੇ ਬੁੱਧਵਾਰ ਭਾਵ ਅੱਜ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮੁਕਤ ਇਹ ਜ਼ਿਲੇ ਹਨ— ਪੀਲੀਭੀਤ, ਲਖੀਮਪੁਰ, ਹਾਥਰਸ, ਬਰੇਲੀ, ਪ੍ਰਯਾਗਰਾਜ, ਮਹਾਰਾਜਗੰਜ, ਸ਼ਾਹਜਹਾਂਪੁਰ, ਬਾਰਾਬੰਕੀ, ਹਰਦੋਈ ਅਤੇ ਕੌਸ਼ਾਂਬੀ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਦੇ 53 ਜ਼ਿਲਿਆਂ 'ਚ ਸਰਗਰਮ ਅਤੇ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 1,412 ਹੈ। ਜਦਕਿ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 165 ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 21 ਹੈ।

ਇਸ ਦੌਰਾਨ ਵਧੀਕ ਗ੍ਰਹਿ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਧਿਕਾਰੀਆਂ ਦੀ ਟੀਮ ਨਾਲ ਸੂਬੇ ਵਿਚ ਕੋਰੋਨਾ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਨੇ ਦੁਹਰਾਇਆ ਹੈ ਕਿ ਲਾਕਡਾਊਨ ਨੂੰ ਪੂਰੇ ਸੂਬੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਸੀਲਡ ਹੌਟਸਪੌਟ ਵਿਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ।


author

Tanu

Content Editor

Related News