‘ਆਪ੍ਰੇਸ਼ਨ ਸਿੰਧੂਰ’ ਰੱਖਿਆ ਖੇਤਰ ’ਚ ਆਤਮਨਿਰਭਰਤਾ ਦੀ ਬਿਹਤਰੀਨ ਉਦਾਹਰਣ : ਰਾਜਨਾਥ

Thursday, Oct 16, 2025 - 11:54 PM (IST)

‘ਆਪ੍ਰੇਸ਼ਨ ਸਿੰਧੂਰ’ ਰੱਖਿਆ ਖੇਤਰ ’ਚ ਆਤਮਨਿਰਭਰਤਾ ਦੀ ਬਿਹਤਰੀਨ ਉਦਾਹਰਣ : ਰਾਜਨਾਥ

ਪੁਣੇ (ਅਨਸ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ‘ਆਪ੍ਰੇਸ਼ਨ ਸਿੰਧੂਰ’ ਨੂੰ ਭਾਰਤ ਦੇ ਰੱਖਿਆ ਖੇਤਰ ’ਚ ਆਤਮਨਿਰਭਰਤਾ ਦੀ ਬਿਹਤਰੀਨ ਉਦਾਹਰਣ ਦੱਸਦੇ ਹੋਏ ਕਿਹਾ ਕਿ ਇਸ ਮਿਸ਼ਨ ਦੌਰਾਨ ਹਥਿਆਰਬੰਦ ਫੋਰਸਾਂ ਵੱਲੋਂ ਵਰਤੇ ਗਏ ਜ਼ਿਆਦਾਤਰ ਉਪਕਰਣ ਸਵਦੇਸ਼ੀ ਸਨ। ਰਾਜਨਾਥ ਨੇ ਕਿਹਾ ਕਿ ਭਾਰਤ ਨੇ ਹੁਣ ‘ਉਸ ਰੁਕਾਵਟ ਨੂੰ ਤੋੜ ਦਿੱਤਾ ਹੈ’ ਜੋ ਆਜ਼ਾਦੀ ਦੇ ਬਾਅਦ ਤੋਂ ਬਣੀ ਹੋਈ ਸੀ ਅਤੇ ਸਰਕਾਰ ਨੇ ਦੇਸ਼ ਦੇ ਅੰਦਰ ਹਥਿਆਰਾਂ ਦੇ ਨਿਰਮਾਣ ਨੂੰ ਜ਼ੋਰ-ਸ਼ੋਰ ਨਾਲ ਉਤਸ਼ਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਰੱਖਿਆ ਉਤਪਾਦਨ 46,000 ਕਰੋੜ ਰੁਪਏ ਤੋਂ ਵਧ ਕੇ 1.5 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2029 ਤੱਕ ਘਰੇਲੂ ਰੱਖਿਆ ਨਿਰਮਾਣ ਨੂੰ 3 ਲੱਖ ਕਰੋੜ ਰੁਪਏ ਅਤੇ ਰੱਖਿਆ ਬਰਾਮਦ ਨੂੰ 50,000 ਕਰੋੜ ਰੁਪਏ ਤੱਕ ਪਹੁੰਚਾਉਣ ਦਾ ਹੈ।

ਕੇਂਦਰੀ ਮੰਤਰੀ ਨੇ ਪੁਣੇ ’ਚ ‘ਸਿੰਬਾਇਓਸਿਸ ਸਕਿੱਲਜ਼ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ’ ਦੀ 6ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਸੀਂ ਰੱਖਿਆ ਖੇਤਰ ’ਚ ਆਤਮਨਿਰਭਰ ਬਣਨ ਦੀ ਦਿਸ਼ਾ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ ਦੌਰ ’ਚ ਇਹ ਮੁਸ਼ਕਲ ਸੀ ਕਿਉਂਕਿ ਅਸੀਂ ਪੂਰੀ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸੀ। ਆਜ਼ਾਦੀ ਦੇ ਬਾਅਦ ਤੋਂ ਅਸੀਂ ਹਥਿਆਰਾਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਸੀ।’’


author

Hardeep Kumar

Content Editor

Related News