ਭਾਰਤ ਅਤੇ ਆਸਟ੍ਰੇਲੀਆ ਨੇ ਰੱਖਿਆ ਸਬੰਧਾਂ ਨੂੰ ਵਿਸਥਾਰ ਦੇਣ ਲਈ ਕੀਤੇ 3 ਸਮਝੌਤੇ

Friday, Oct 10, 2025 - 08:33 AM (IST)

ਭਾਰਤ ਅਤੇ ਆਸਟ੍ਰੇਲੀਆ ਨੇ ਰੱਖਿਆ ਸਬੰਧਾਂ ਨੂੰ ਵਿਸਥਾਰ ਦੇਣ ਲਈ ਕੀਤੇ 3 ਸਮਝੌਤੇ

ਨਵੀਂ ਦਿੱਲੀ- ਭਾਰਤ ਅਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਨ੍ਹਾਂ ਦੇ ਹਮਰੁਤਬਾ ਰਿਚਰਡ ਮਾਰਲੇਸ ਵਿਚਾਲੇ ਕੈਨਬਰਾ ’ਚ ‘ਸਕਾਰਾਤਮਕ’ ਗੱਲਬਾਤ ਤੋਂ ਬਾਅਦ ਆਪਣੇ ਦੁਵੱਲੇ ਰੱਖਿਆ ਅਤੇ ਫੌਜੀ ਸਬੰਧਾਂ ਨੂੰ ਹੋਰ ਵਿਸਥਾਰ ਦੇਣ, ਸੂਚਨਾ ਸਾਂਝੀ ਕਰਨ ਸਮੇਤ 3 ਮੁੱਖ ਸਮਝੌਤਿਆਂ ’ਤੇ ਦਸਤਖਤ ਕੀਤੇ। ਸਿੰਘ ਇਸ ਸਮੇਂ ਆਸਟ੍ਰੇਲੀਆ ਦੇ 2 ਦਿਨਾਂ ਦੌਰੇ ’ਤੇ ਹਨ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਵੀ ਮੁਲਾਕਾਤ ਕੀਤੀ ਅਤੇ ਸਬੰਧਾਂ ਨੂੰ ਹੋਰ ਗਤੀ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਦੋਵਾਂ ਰੱਖਿਆ ਮੰਤਰੀਆਂ ਨੇ ਆਜ਼ਾਦ, ਖੁੱਲ੍ਹਾ, ਸ਼ਾਂਤੀਪੂਰਨ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਬਣਾਈ ਰੱਖਣ ਵਿਚ ਮਦਦ ਲਈ ਖੇਤਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਅਤੇ ਖੇਤਰ ’ਚ ਨੇਵੀਗੇਸ਼ਨ ਅਤੇ ਉਡਾਣ ਦੀ ਆਜ਼ਾਦੀ ਅਤੇ ਨਿਰਵਿਘਨ ਵਪਾਰ ਲਈ ਆਪਣੇ ਮਜ਼ਬੂਤ ​​ਸਮਰਥਨ ਨੂੰ ਰੇਖਾਬੱਧ ਕੀਤਾ। ਜਾਣਕਾਰੀ ਸਾਂਝੀ ਕਰਨ ’ਤੇ ਸਮਝੌਤੇ ਤੋਂ ਇਲਾਵਾ, ਦੋਵਾਂ ਧਿਰਾਂ ਨੇ ਇਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਹਸਤਾਖਰ ਕੀਤੇ, ਜੋ ਪਣਡੁੱਬੀ ਖੋਜ ’ਤੇ ਸਹਿਯੋਗ ਪ੍ਰਦਾਨ ਕਰੇਗਾ ਅਤੇ ਸਾਂਝੀ ਗੱਲਬਾਤ ਲਈ ਇਕ ਢਾਂਚਾ ਸਥਾਪਤ ਕਰਨ ਦੇ ਸਬੰਧ ’ਚ ਵੀ ਹਸਤਾਖਰ ਕੀਤੇ ਜਾਣਗੇ। ਸਿੰਘ ਨੇ ਅੱਤਵਾਦ ਦੇ ਖ਼ਤਰੇ ਬਾਰੇ ਭਾਰਤ ਦੇ ਰੁਖ਼ ਨੂੰ ਦੁਹਰਾਇਆ। ਉਨ੍ਹਾਂ ਨੇ ਪਾਕਿਸਤਾਨ ਪ੍ਰਤੀ ਭਾਰਤ ਦੀ ਨੀਤੀ ਦਾ ਸਪੱਸ਼ਟ ਹਵਾਲਾ ਦਿੰਦਿਆਂ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News