ਸਾਡਾ ਟੀਚਾ ਘਰੇਲੂ ਰੱਖਿਆ ਉਤਪਾਦਨ ਨੂੰ 100 ਫ਼ੀਸਦੀ ਤੱਕ ਲਿਜਾਣਾ ਹੈ: ਰਾਜਨਾਥ

Friday, Oct 17, 2025 - 02:37 PM (IST)

ਸਾਡਾ ਟੀਚਾ ਘਰੇਲੂ ਰੱਖਿਆ ਉਤਪਾਦਨ ਨੂੰ 100 ਫ਼ੀਸਦੀ ਤੱਕ ਲਿਜਾਣਾ ਹੈ: ਰਾਜਨਾਥ

ਨਾਸਿਕ (ਮਹਾਰਾਸ਼ਟਰ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਘਰੇਲੂ ਰੱਖਿਆ ਉਤਪਾਦਨ ਨੂੰ 100 ਫ਼ੀਸਦੀ ਤੱਕ ਲਿਜਾਣ ਲਈ ਕੰਮ ਕਰ ਰਿਹਾ ਹੈ, ਕਿਉਂਕਿ ਵਿਦੇਸ਼ੀ ਫੌਜੀ ਸਪਲਾਈ 'ਤੇ ਨਿਰਭਰਤਾ "ਰਣਨੀਤਕ ਕਮਜ਼ੋਰੀ" ਪੈਦਾ ਕਰਦੀ ਹੈ। ਸਿੰਘ ਨੇ ਇਹ ਗੱਲ ਤੇਜਸ ਲਾਈਟ ਕੰਬੈਟ ਏਅਰਕ੍ਰਾਫਟ (LCA)-Mk1A ਦੀ ਤੀਜੀ ਉਤਪਾਦਨ ਲਾਈਨ ਅਤੇ HTT-40 ਸਿਖਲਾਈ ਜਹਾਜ਼ ਲਈ ਦੂਜੀ ਨਿਰਮਾਣ ਸਹੂਲਤ ਦਾ ਉਦਘਾਟਨ ਕਰਨ ਤੋਂ ਬਾਅਦ ਕਹੀ। 

ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ

ਤੇਜਸ ਜਹਾਜ਼ਾਂ ਲਈ ਨਵੀਂ ਸਹੂਲਤ ਦੇ ਖੁੱਲ੍ਹਣ ਨਾਲ, ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਵੱਲੋਂ ਘੱਟੋ-ਘੱਟ 24 LCA ਜਹਾਜ਼ਾਂ ਦਾ ਉਤਪਾਦਨ ਕਰਨ ਦੀ ਉਮੀਦ ਹੈ। ਆਪਣੇ ਸੰਬੋਧਨ ਵਿੱਚ ਸਿੰਘ ਨੇ ਕਿਹਾ, "ਇੱਕ ਸਮਾਂ ਸੀ, ਜਦੋਂ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਸੀ ਅਤੇ ਲਗਭਗ 65-70 ਪ੍ਰਤੀਸ਼ਤ ਰੱਖਿਆ ਉਪਕਰਣ ਆਯਾਤ ਕੀਤੇ ਜਾਂਦੇ ਸਨ।" ਉਹਨਾਂ ਕਿਹਾ ਕਿ ਅੱਜ ਸਥਿਤੀ ਬਦਲ ਗਈ ਹੈ। ਹੁਣ ਭਾਰਤ ਆਪਣੇ 65 ਪ੍ਰਤੀਸ਼ਤ ਉਤਪਾਦਾਂ ਦਾ ਨਿਰਮਾਣ ਆਪਣੀ ਧਰਤੀ 'ਤੇ ਕਰ ਰਿਹਾ ਹੈ। 

ਪੜ੍ਹੋ ਇਹ ਵੀ : ਦੀਵਾਲੀ ਮੌਕੇ ਔਰਤਾਂ ਨੂੰ ਵੱਡਾ ਤੋਹਫਾ, ਖਾਤਿਆਂ 'ਚ ਆਉਣਗੇ 2500 ਰੁਪਏ

ਉਹਨਾਂ ਕਿਹਾ ਕਿ ਅਸੀਂ ਆਪਣੇ ਘਰੇਲੂ ਨਿਰਮਾਣ ਨੂੰ ਵੀ ਬਹੁਤ ਜਲਦੀ 100 ਪ੍ਰਤੀਸ਼ਤ ਤੱਕ ਲੈ ਜਾਵਾਂਗੇ। ਭਾਰਤ ਦਾ ਰੱਖਿਆ ਨਿਰਯਾਤ ₹25,000 ਕਰੋੜ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ, ਜੋ ਕਿ ਕੁਝ ਸਾਲ ਪਹਿਲਾਂ ₹1,000 ਕਰੋੜ ਤੋਂ ਘੱਟ ਸੀ। ਉਨ੍ਹਾਂ ਕਿਹਾ, "ਅਸੀਂ 2029 ਤੱਕ ਘਰੇਲੂ ਰੱਖਿਆ ਨਿਰਮਾਣ ਵਿੱਚ 3 ਲੱਖ ਕਰੋੜ ਰੁਪਏ ਅਤੇ ਰੱਖਿਆ ਨਿਰਯਾਤ ਵਿੱਚ 50,000 ਕਰੋੜ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।"

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ


author

rajwinder kaur

Content Editor

Related News