ਸ਼ਹੀਦ ਸਿਪਾਹੀ ਸ਼ੀਤਲ ਸਿੰਘ ਦੀ ਯਾਦ ''ਚ ਬਣੀ ਸੜਕ, MLA ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ

Thursday, Oct 09, 2025 - 01:23 PM (IST)

ਸ਼ਹੀਦ ਸਿਪਾਹੀ ਸ਼ੀਤਲ ਸਿੰਘ ਦੀ ਯਾਦ ''ਚ ਬਣੀ ਸੜਕ, MLA ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ

ਖੰਨਾ (ਵਿਪਨ): ਪਾਇਲ ਦੇ ਪਿੰਡ ਜੱਲ੍ਹਾ ਵਿਖੇ ਮਹਾਨ ਸ਼ਹੀਦ ਸਿਪਾਹੀ ਸ਼ੀਤਲ ਸਿੰਘ ਦੀ ਯਾਦ 'ਚ ਬਣੀ ਸੜਕ ਕਈ ਸਾਲਾਂ ਤੋਂ ਟੁੱਟੀ ਸੀ। ਜਿਸ ਨੂੰ 35 ਸਾਲਾਂ ਮਗਰੋਂ ਬਣਾਇਆ ਜਾ ਰਿਹਾ ਹੈ। ਇਸ ਸੜਕ ਨਾਲ ਕਰੀਬ 15 ਪਿੰਡ ਜੁੜੇ ਹਨ ਅਤੇ ਇਹ ਪਾਇਲ ਹਲਕੇ ਨੂੰ ਖੰਨਾ ਨਾਲ ਜੋੜਦੀ ਹੈ। ਇਸ ਦਾ ਨੀਂਹ ਪੱਥਰ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ। 

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਪੰਜਾਬ 'ਚ Flipkart ਨਾਲ ਹੀ ਵੱਜ ਗਈ ਠੱਗੀ, 221 iPhone ਸਣੇ ਕਰੋੜਾਂ ਰੁਪਏ ਦਾ ਸਾਮਾਨ ਗਾਇਬ

ਦੱਸ ਦਈਏ ਕਿ ਸਿਪਾਹੀ ਸ਼ੀਤਲ ਸਿੰਘ ਨੇ 1965 ਦੀ ਭਾਰਤ ਪਾਕਿਸਤਾਨ ਜੰਗ 'ਚ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਬਣਿਆ ਮਾਰਗ ਕਈ ਸਾਲਾਂ ਤੋਂ ਆਪਣੀ ਤਰਸਯੋਗ ਹਾਲਤ ਉਪਰ ਹੰਝੂ ਵਹਾ ਰਿਹਾ ਸੀ। ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਸੜਕ ਬਣਨ ਨਾਲ ਬਹੁਤ ਵੱਡੀ ਰਾਹਤ ਮਿਲੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News