ਭਵਿੱਖ ਦੀ ਕੋਈ ਵੀ ਜੰਗ ਆਟੋਮੈਟਿਕ ਪ੍ਰਣਾਲੀ ਨਾਲ ਹੀ ਲੜੀ ਜਾਏਗੀ : ਰਾਜਨਾਥ

Wednesday, Oct 08, 2025 - 12:38 AM (IST)

ਭਵਿੱਖ ਦੀ ਕੋਈ ਵੀ ਜੰਗ ਆਟੋਮੈਟਿਕ ਪ੍ਰਣਾਲੀ ਨਾਲ ਹੀ ਲੜੀ ਜਾਏਗੀ : ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੰਗ ਦੇ ਮੈਦਾਨ ਬਦਲ ਰਹੇ ਹਨ। ਭਵਿੱਖ ਦੀ ਕੋਈ ਵੀ ਜੰਗ ਐਲਗੋਰਿਦਮ, ਆਟੋਮੈਟਿਕ ਪ੍ਰਣਾਲੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੀ ਲੜੀ ਜਾਏਗੀ।

ਮੰਗਲਵਾਰ ਵਿਗਿਆਨ ਭਵਨ ’ਚ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਤੋਂ ਪਹਿਲਾਂ ‘ਰੱਖਿਆ ਨਵੀਨਤਾ ਸੰਵਾਦ : ਆਈ. ਡੀ. ਈ. ਐਕਸ. ਸਟਾਰਟਅੱਪਸ’ ਨਾਲ ਗੱਲਬਾਤ ਦੌਰਾਨ ਆਪ੍ਰੇਸ਼ਨ ਸਿੰਧੂਰ ਨੂੰ ਇਕ ਉਦਾਹਰਣ ਵਜੋਂ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ, ਐਂਟੀ-ਡਰੋਨ ਪ੍ਰਣਾਲੀ ਤੇ ਲੇਜ਼ਰ-ਆਧਾਰਿਤ ਹਥਿਆਰ ਭਵਿੱਖ ਨੂੰ ਪਰਿਭਾਸ਼ਿਤ ਕਰਨਗੇ।

ਰੱਖਿਆ ਮੰਤਰੀ ਨੇ ਨਵਾਚਾਰ ਬਣਾਉਣ ਵਾਲਿਆਂ ਨੂੰ ਮੌਜੂਦਾ ਹੱਲਾਂ ਤੋਂ ਪਰ੍ਹੇ ਸੋਚਣ ਤੇ ਜੰਗ ਨੂੰ ਮੁੜ ਪਰਿਭਾਸ਼ਿਤ ਕਰਨ ਵਾਲੀਆਂ ਤਕਨਾਲੋਜੀਆਂ ਵਿਕਸਤ ਕਰਨ ਦੀ ਅਪੀਲ ਕੀਤੀ। ਸਾਨੂੰ ਤਕਨਾਲੋਜੀ ’ਚ ਨਾ ਤਾਂ ਨਕਲ ਕਰਨ ਵਾਲੇ ਤੇ ਨਾ ਹੀ ਪੈਰੋਕਾਰ ਬਣਨਾ ਚਾਹੀਦਾ ਹੈ। ਸਾਨੂੰ ਤਾਂ ਦੁਨੀਆ ਲਈ ਸਿਰਜਣਹਾਰ ਤੇ ਮਿਆਰ ਦਾ ਨਿਰਧਾਰਨ ਕਰਨ ਵਾਲੇ ਬਣਨਾ ਚਾਹੀਦਾ ਹੈ।

ਰਾਜਨਾਥ ਸਿੰਘ ਨੇ ਰੱਖਿਆ ਖੇਤਰ ’ਚ ਸਵਦੇਸ਼ੀਕਰਨ ’ਚ ਅਹਿਮ ਪ੍ਰਗਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਘਰੇਲੂ ਸੋਮਿਆਂ ਤੋਂ ਰੱਖਿਆ ਪੂੰਜੀ ਪ੍ਰਾਪਤੀ 2021-22 ’ਚ 74,000 ਕਰੋੜ ਰੁਪਏ ਤੋਂ ਵਧ ਕੇ 2024-25 ’ਚ 1.2 ਲੱਖ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਇਸ ਤਬਦੀਲੀ ਨੂੰ ਸਿਰਫ ਇਕ ਅੰਕੜਾਤਮਕ ਤਬਦੀਲੀ ਨਹੀਂ, ਸਗੋਂ ਨਿਰਭਰਤਾ ਤੋਂ ਸਵੈ-ਭਰੋਸੇ ਵੱਲ ਮਾਨਸਿਕਤਾ ’ਚ ਤਬਦੀਲੀ ਦੱਸਿਆ।


author

Rakesh

Content Editor

Related News