ਮਹਾਕੁੰਭ ਦੀ ਹਾਈਟੈੱਕ ਰਸੋਈ, ਰੋਜ਼ਾਨਾ ਇਕ ਲੱਖ ਸ਼ਰਧਾਲੂ ਖਾਂਦੇ ਹਨ ਖਾਣਾ

Monday, Jan 27, 2025 - 05:31 PM (IST)

ਮਹਾਕੁੰਭ ਦੀ ਹਾਈਟੈੱਕ ਰਸੋਈ, ਰੋਜ਼ਾਨਾ ਇਕ ਲੱਖ ਸ਼ਰਧਾਲੂ ਖਾਂਦੇ ਹਨ ਖਾਣਾ

ਪ੍ਰਯਾਗਰਾਜ- ਪ੍ਰਯਾਗਰਾਜ ਵਿਚ ਮਹਾਕੁੰਭ ਦਾ ਆਯੋਜਨ ਚੱਲ ਰਿਹਾ ਹੈ। ਲੱਖਾਂ ਸ਼ਰਧਾਲੂ ਸੰਗਮ ਨਗਰੀ ਆ ਕੇ ਆਸਥਾ ਦੀ ਡੁੱਬਕੀ ਲਾ ਰਹੇ ਹਨ। ਲੋਕ ਇੱਥੇ ਭਗਵਾਨ ਦੀ ਭਗਤੀ ਵਿਚ ਲੀਨ ਹਨ। ਇਸ ਵਿਸ਼ਾਲ ਆਯੋਜਨ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਸਾਧੂ-ਸੰਤਾਂ ਦੇ ਟੈਂਟਾਂ ਵਿਚ ਵੱਡੀ ਗਿਣਤੀ ਵਿਚ ਭਗਤ ਠਹਿਰੇ ਹੋਏ ਹਨ। ਮਾਨਵ ਧਰਮ ਕੈਂਪ ਰੋਜ਼ਾਨਾ ਲੱਖਾ ਸ਼ਰਧਾਲੂਆਂ ਨੂੰ ਭੋਜਨ ਕਰਵਾ ਰਿਹਾ ਹੈ। ਇਸ ਲਈ ਕੈਂਪ ਵਿਚ ਹਾਈਟੈੱਕ ਰਸੋਈ ਬਣਾਈ ਗਈ ਹੈ।

ਇਹ ਵੀ ਪੜ੍ਹੋ-  ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ

ਮਹਾਕੁੰਭ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਮਾਨਵ ਧਰਮ ਕੈਂਪ ਵਿਚ ਰੋਜ਼ਾਨਾ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਹਰ ਰੋਜ਼ ਇਕ ਲੱਖ ਲੋਕਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਧੀਆ ਅਤੇ ਸ਼ੁੱਧ ਭੋਜਨ ਦਿੱਤਾ ਜਾ ਰਿਹਾ ਹੈ। ਕੈਂਪ ਵਿਚ ਰੋਟੀ, ਚੌਲ ਅਤੇ ਸਬਜ਼ੀ ਬਣਾਉਣ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਵੱਖ-ਵੱਖ ਲੋਕ ਭੋਜਨ ਤਿਆਰ ਕਰਦੇ ਹਨ ਅਤੇ ਇਸ ਨੂੰ ਪਰੋਸਦੇ ਹਨ।

ਇੱਕ ਘੰਟੇ 'ਚ ਬਣਦੀਆਂ ਹਨ 2 ਹਜ਼ਾਰ ਰੋਟੀਆਂ 

ਮਾਨਵ ਧਰਮ ਕੈਂਪ ਦੇ ਇਕ ਮੈਂਬਰ ਨੇ ਮੀਡੀਆ ਨੂੰ ਦੱਸਿਆ ਕਿ ਕੈਂਪ ਵਿਚ ਹਰ ਰੋਜ਼ ਇਕ ਲੱਖ ਤੋਂ ਵੱਧ ਲੋਕਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ। ਇੰਨੀ ਵੱਡੀ ਮਾਤਰਾ ਵਿਚ ਭੋਜਨ ਤਿਆਰ ਕਰਨ ਲਈ ਮਸ਼ੀਨਾਂ ਦੀ ਮਦਦ ਲਈ ਜਾਂਦੀ ਹੈ। ਕੈਂਪ ਵਿਚ ਇਕ ਆਧੁਨਿਕ ਰਸੋਈ ਹੈ। ਉਨ੍ਹਾਂ ਦੱਸਿਆ ਕਿ ਰਸੋਈ ਵਿਚ ਵੱਡੀਆਂ ਮਸ਼ੀਨਾਂ ਲਗਾਈਆਂ ਜਾਂਦੀਆਂ ਹਨ। ਰੋਟੀਆਂ ਬਣਾਉਣ ਵਾਲੀ ਮਸ਼ੀਨ 1 ਘੰਟੇ ਵਿਚ 2 ਹਜ਼ਾਰ ਰੋਟੀਆਂ ਬਣਾਉਂਦੀ ਹੈ। ਇਸ ਮਸ਼ੀਨ ਨਾਲ ਪੂੜੀਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਨੂੰ ਕੱਟਣ ਅਤੇ ਬਣਾਉਣ ਲਈ ਵੱਖ-ਵੱਖ ਮਸ਼ੀਨਾਂ ਹਨ। ਚੌਲ ਤਿਆਰ ਕਰਨ ਲਈ ਮਸ਼ੀਨਾਂ ਵੀ ਉਪਲਬਧ ਹਨ।

ਇਹ ਵੀ ਪੜ੍ਹੋ- ਵਿਆਹ ਦਾ ਐਨਾ ਚਾਅ! ਲਾੜੀ ਨੂੰ ਕੋਲ ਬਿਠਾ ਲਾੜਾ ਖੁਦ ਹੀ ਪੜ੍ਹ ਗਿਆ ਮੰਤਰ

500 ਲੋਕ ਖਾਣਾ ਤਿਆਰ ਕਰਦੇ ਹਨ

ਕੈਂਪ ਮੈਂਬਰ ਨੇ ਦੱਸਿਆ ਕਿ 500 ਲੋਕ ਖਾਣਾ ਬਣਾਉਣ ਲਈ ਰਸੋਈ ਵਿਚ ਠਹਿਰਦੇ ਹਨ। ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਭੋਜਨ ਛਕਾਉਣ ਲਈ 2 ਤੋਂ 3 ਹਜ਼ਾਰ ਲੋਕ ਮੌਜੂਦ ਰਹਿੰਦੇ ਹਨ। ਇਸ ਤੋਂ ਇਲਾਵਾ ਕੈਂਪ ਵਿਚ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ 2 ਹਜ਼ਾਰ ਤੋਂ ਵੱਧ ਟਾਇਲਟ ਬਣਾਏ ਗਏ ਹਨ। ਪਾਣੀ ਅਤੇ ਟੈਂਟ ਦੀ ਸਹੂਲਤ ਵੀ ਹੈ। ਮਹਾਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 26 ਫਰਵਰੀ ਤੱਕ ਚੱਲੇਗਾ। ਇਸ ਸਮਾਗਮ ਵਿਚ 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਅੰਕੜਿਆਂ ਮੁਤਾਬਕ 14 ਦਿਨਾਂ 'ਚ 10 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਮਹਾਕੁੰਭ 'ਚ ਪਹੁੰਚੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News