ਮਹਾਕੁੰਭ ''ਚ ਲੱਖਾਂ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਲਈ ਜਾ ਰਹੀ AI ਦੀ ਮਦਦ

Tuesday, Jan 21, 2025 - 11:02 AM (IST)

ਮਹਾਕੁੰਭ ''ਚ ਲੱਖਾਂ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਲਈ ਜਾ ਰਹੀ AI ਦੀ ਮਦਦ

ਪ੍ਰਯਾਗਰਾਜ- ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਦੌਰਾਨ ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਮੇਲੇ ਲਈ ਗੰਗਾ ਨਦੀ ਕੰਢੇ ਬਣੇ ਅਸਥਾਈ ਸ਼ਹਿਰ ’ਚ 1800 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਕੈਮਰੇ ਏ. ਆਈ. ਨਾਲ ਲੈਸ ਹਨ। ਇਨ੍ਹਾਂ ਕੈਮਰਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਕਿਸੇ ਵੀ ਖੇਤਰ ’ਚ ਮੌਜੂਦ ਲੋਕਾਂ ਦੀ ਗਿਣਤੀ ਨੂੰ 90 ਤੋਂ 92 ਫੀਸਦੀ ਨਾਲ ਸਹੀ ਢੰਗ ਨਾਲ ਗਿਣ ਸਕਦੇ ਹਨ। ਇੰਟੀਗ੍ਰੇਟਿਡ ਕੰਟਰੋਲ ਅਤੇ ਕਮਾਂਡ ਸੈਂਟਰਾਂ ’ਤੇ ਮੌਜੂਦ ਪੁਲਸ ਸਟਾਫ਼ ਵੱਲੋਂ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਥੇ ਮੌਜੂਦ ਟ੍ਰੈਫਿਕ ਕੰਟਰੋਲ ਸਟਾਫ਼ ਕੈਮਰਿਆਂ ’ਚ ਕੈਦ ਭੀੜ ਨੂੰ ਦੇਖ ਕੇ ਜ਼ਮੀਨੀ ਪੱਧਰ ’ਤੇ ਤਾਇਨਾਤ ਸਟਾਫ ਨੂੰ ਕਿਸੇ ਹੋਰ ਰਸਤੇ ’ਤੇ ਤਬਦੀਲ ਕਰਨ ਲਈ ਹੁਕਮ ਦੇ ਰਹੇ ਹਨ।

ਇਹ ਵੀ ਪੜ੍ਹੋ : ਮਹਾਕੁੰਭ 'ਚ AI ਦੀ ਮਦਦ ਨਾਲ ਮਿੰਟਾਂ ’ਚ ਮਿਲ ਰਹੇ ‘ਵਿਛੜੇ’

ਇੰਟੀਗ੍ਰੇਟਿਡ ਕੰਟਰੋਲ ਅਤੇ ਕਮਾਂਡ ਸੈਂਟਰ ਦੇ ਇੰਚਾਰਜ ਆਈ.ਪੀ.ਐੱਸ. ਅਮਿਤ ਕੁਮਾਰ ਨੇ ਕਿਹਾ ਕਿ ਮੇਲਾ ਖੇਤਰ ’ਚ ਆਵਾਜਾਈ ਕੰਟਰੋਲ ਲਈ ਵੀ ਇਹੀ ਤਕਨੀਕ ਅਪਣਾਈ ਜਾ ਰਹੀ ਹੈ ਅਤੇ ਕਿਸੇ ਵੀ ਖੇਤਰ ’ਚ ਆਵਾਜਾਈ ਜਾਮ ਹੋਣ ਦੀ ਸੂਰਤ ’ਚ ਦੂਜੇ ਖੇਤਰਾਂ ਵੱਲ ਮੋੜਿਆ ਜਾ ਰਿਹਾ ਹੈ। ਰੋਜ਼ਾਨਾ ਲਗਭਗ 20 ਲੱਖ ਸ਼ਰਧਾਲੂ ਪ੍ਰਯਾਗਰਾਜ ਆ ਰਹੇ ਹਨ ਅਤੇ ਮੇਲੇ ਦੌਰਾਨ ਲਗਭਗ 20 ਲੱਖ ਕਲਪਵਾਸੀ ਪ੍ਰਯਾਗਰਾਜ ’ਚ ਰਹਿਣਗੇ। ਮੇਲੇ ’ਚ ਸਥਾਈ ਤੌਰ ’ਤੇ ਮੌਜੂਦ ਸੰਤਾਂ ਅਤੇ ਰਿਸ਼ੀ-ਮੁਨੀਆਂ ਨੂੰ ਮਿਲਾ ਕੇ ਇਨ੍ਹਾਂ ਦੀ ਕੁੱਲ ਗਿਣਤੀ ਲਗਭਗ 50 ਲੱਖ ਤੱਕ ਪਹੁੰਚ ਜਾਂਦੀ ਹੈ। ਇੰਨੀ ਵੱਡੀ ਭੀੜ ਦਾ ਪ੍ਰਬੰਧਨ ਕਰਨਾ ਆਪਣੇ-ਆਪ ’ਚ ਇਕ ਵੱਡੀ ਚੁਣੌਤੀ ਹੈ। ਆਈ. ਪੀ. ਐੱਸ. ਅਮਿਤ ਕੁਮਾਰ ਨੇ ਦੱਸਿਆ ਕਿ ਸਰਕਾਰੀ ਅੰਦਾਜ਼ਿਆਂ ਅਨੁਸਾਰ ਇਸ ਵਾਰ ਮਹਾਕੁੰਭ ’ਚ 45 ਕਰੋੜ ਤੋਂ ਵੱਧ ਲੋਕ ਹਿੱਸਾ ਲੈਣਗੇ, ਇਸ ਲਈ ਭੀੜ ਨੂੰ ਸੰਭਾਲਣਾ ਇਕ ਵੱਡੀ ਚੁਣੌਤੀ ਹੈ ਪਰ ਏ. ਆਈ. ਸਹਿਜ ਤੇ ਚੰਗੇ ਤਜਰਬੇ ਨੂੰ ਯਕੀਨੀ ਬਣਾਉਣ ਲਈ ਸਾਡੀ ਮਦਦ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News