ਮਹਾਕੁੰਭ ''ਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਜਾਣਗੇ ਅਮਿਤ ਸ਼ਾਹ
Saturday, Jan 18, 2025 - 05:34 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਦੌਰਾਨ ਸੰਗਮ 'ਚ ਡੁਬਕੀ ਲਗਾਉਣ ਲਈ ਪ੍ਰਯਾਗਰਾਜ ਜਾ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਿਤ ਸ਼ਾਹ 28 ਜਾਂ 29 ਜਨਵਰੀ ਨੂੰ ਪ੍ਰਯਾਗਰਾਜ ਜਾ ਸਕਦੇ ਹਨ। ਸੂਤਰ ਨੇ ਕਿਹਾ,''ਸ਼੍ਰੀ ਸ਼ਾਹ ਦਾ ਮੰਨਣਾ ਹੈ ਕਿ ਮਹਾਕੁੰਭ ਸਾਡੇ ਸਾਰਿਆਂ ਲਈ ਜੀਵਨ 'ਚ ਬਹੁਤ ਕਿਸਮਤ ਨਾਲ ਆਉਂਦਾ ਹੈ। ਇਹ ਅਜਿਹਾ ਮਹਾਕੁੰਭ ਹੈ, ਜੋ 144 ਸਾਲ ਬਾਅਦ ਆਇਆ ਹੈ। ਇਸ ਲਈ ਉਸ ਇਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ।''
ਸੂਤਰਾਂ ਅਨੁਸਾਰ ਸ਼੍ਰੀ ਸ਼ਾਹ ਦੇ ਪ੍ਰਯਾਗਰਾਜ ਦੌਰੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਉਮੀਦ ਹੈ ਕਿ ਉਹ (ਸ਼੍ਰੀ ਸ਼ਾਹ) 28 ਜਾਂ 29 ਜਨਵਰੀ ਨੂੰ ਪ੍ਰਯਾਗਰਾਜ ਜਾਣਗੇ। ਦੱਸਣਯੋਗ ਹੈ ਕਿ ਆਸਥਾ, ਧਾਰਮਿਕ ਅਤੇ ਸੰਸਕ੍ਰਿਤੀ ਮਹੱਤਵ ਦੇ ਪ੍ਰਤੀਕ ਮਹਾਕੁੰਭ 'ਚ ਇਸ ਸਮੇਂ ਸ਼ਰਧਾਲੂਆਂ ਦਾ ਸੈਲਾਬ ਲੱਗਾ ਹੋਇਆ ਹੈ। 13 ਜਨਵਰੀ ਤੋਂ 26 ਫਰਵਰੀ ਤੱਕ ਚੱਲਣ ਵਾਲੇ ਪ੍ਰਯਾਗਰਾਜ ਮਹਾਕੁੰਭ 'ਚ 40 ਕਰੋੜ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8