ਮਹਾਕੁੰਭ ''ਚ ਗੁਆਚ ਗਿਆ ਗੱਬਰ! ਸ਼ਿਖਰ ਧਵਨ ਤੱਕ ਪਹੁੰਚਿਆ ਮਾਮਲਾ
Friday, Jan 17, 2025 - 04:36 PM (IST)
ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਆਯੋਜਨ ਮਹਾਕੁੰਭ 'ਚ ਲੱਖਾਂ ਸ਼ਰਧਾਲੂ ਹਰ ਦਿਨ ਪਹੁੰਚ ਰਹੇ ਹਨ। ਇੰਨੇ ਵੱਡੇ ਮੇਲੇ 'ਚ ਕਈ ਲੋਕ ਆਪਣੇ ਪਰਿਵਾਰ ਤੋਂ ਵਿਛੜ ਜਾਂਦੇ ਹਨ। ਅਜਿਹੇ ਹੀ ਵਿਛੜੇ ਹੋਏ ਲੋਕਾਂ ਦੀ ਭਾਲ ਲਈ ਅਨਾਊਂਸਮੈਂਟ ਕੀਤੇ ਜਾਂਦੇ ਹਨ ਪਰ ਮਹਾਕੁੰਭ 'ਚ ਅਨਾਊਂਸਮੈਂਟ ਅਜਿਹਾ ਵਾਇਰਲ ਹੋਇਆ ਜੋ ਲੋਕਾਂ ਲਈ ਹਾਸੇ ਦਾ ਕਾਰਨ ਬਣ ਗਿਆ। ਵਾਇਰਲ ਵੀਡੀਓ 'ਚ ਇਕ ਔਰਤ ਲਾਊਡਸਪੀਕਰ 'ਤੇ ਕਿਸੇ ਗੱਬਰ ਨਾਂ ਦੇ ਸ਼ਖ਼ਸ ਨੂੰ ਬੁਲਾਉਂਦੀ ਹੋਈ ਕਹਿੰਦੀ ਹੈ,''ਮੈਂ ਟਾਵਰ ਕੋਲ ਖੜ੍ਹੀ ਹਾਂ, ਮੈਨੂੰ ਆ ਕੇ ਲੈ ਜਾਓ।'' ਇਹ ਸੁਣਦੇ ਹੀ ਨੇੜੇ-ਤੇੜੇ ਦੇ ਲੋਕ ਅਤੇ ਵੀਡੀਓ ਰਿਕਾਰਡ ਕਰਨ ਵਾਲੇ ਦਾ ਹਾਸਾ ਨਿਕਲ ਜਾਂਦਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
"गब्बर कहाँ हो तुम....." #MahaKumbh2025 pic.twitter.com/JsUAUrK7Zv
— Sakshi✨ (@Sakshi1in) January 16, 2025
ਵੀਡੀਓ ਦੇ ਵਾਇਰਲ ਹੁੰਦੇ ਹੀ ਇਹ ਮਜ਼ਾਕ ਦਾ ਵਿਸ਼ਾ ਬਣ ਗਿਆ। ਇਕ ਯੂਜ਼ਰ ਨੇ ਲਿਖਿਆ,''ਗੱਬਰ ਭੈਯਾ, ਇਸ਼ਨਾਨ 'ਚ ਰੁਝੇ ਹਨ। ਦੂਜੇ ਨੇ ਮਜ਼ਾਕ 'ਚ ਕਿਹਾ,''ਓ ਭਾਈਸਾਹਿਬ! ਗੱਬਰਵਾ ਬਿਛੜ ਗਿਆ।'' ਕਿਸੇ ਨੇ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਟੈਗ ਕਰ ਕੇ ਮਜ਼ਾਕੀਆ ਅੰਦਾਜ 'ਚ ਲਿਖਿਆ,''ਸਰ ਤੁਹਾਨੂੰ ਕੋਈ ਬੁਲਾ ਰਿਹਾ ਹੈ।'' 13 ਜਨਵਰੀ ਤੋਂ ਸ਼ੁਰੂ ਹੋਏ ਮਹਾਕੁੰਭ ਮੇਲੇ 'ਚ ਹੁਣ ਤੱਕ ਕਰੋੜਾਂ ਸ਼ਰਧਾਲੂ ਸੰਗਮ ਤੱਟ 'ਤੇ ਪਵਿੱਤਰ ਡੁਬਕੀ ਲਗਾ ਚੁੱਕੇ ਹਨ। ਮੇਲੇ ਦੌਰਾਨ ਕਰੀਬ 45 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ। ਮਹਾਕੁੰਭ 26 ਫਰਵਰੀ ਤੱਕ ਚੱਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8