ਪੋਤੇ ਨੇ 80 ਸਾਲਾ ਬਜ਼ੁਰਗ ਦਾਦੇ ’ਤੇ ਕੀਤਾ ਹਮਲਾ, ਹੋਇਆ ਜ਼ਖਮੀ

Tuesday, Oct 11, 2022 - 06:35 PM (IST)

ਪੋਤੇ ਨੇ 80 ਸਾਲਾ ਬਜ਼ੁਰਗ ਦਾਦੇ ’ਤੇ ਕੀਤਾ ਹਮਲਾ, ਹੋਇਆ ਜ਼ਖਮੀ

ਮੋਗਾ (ਅਜ਼ਾਦ) : ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਚੌਕ ਸੇਖਾ ਨਿਵਾਸੀ 80 ਸਾਲਾ ਬਜ਼ੁਰਗ ਸ਼ਿੰਗਾਰ ਸਿੰਘ ਨੂੰ ਜਾਇਦਾਦ ਦੀ ਵੰਡ ਨੂੰ ਲੈ ਕੇ ਉਸਦੇ ਪੋਤਰੇ ਵੱਲੋਂ ਹਮਲਾ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਜ਼ਖਮੀ ਦਾਦੇ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਮੁਤਾਬਕ ਪੀੜਤ ਨੇ ਦੱਸਿਆ ਕਿ ਉਸਦਾ 12 ਮਰਲੇ ਦਾ ਮਕਾਨ ਅਤੇ 3 ਦੁਕਾਨਾਂ ਹਨ, ਮੈਂ ਆਪਣੇ ਤਿੰਨ ਬੇਟਿਆਂ ਦੇ ਨਾਂ ਬਰਾਬਰ ਦੀ ਵਸੀਅਤ ਕੀਤੀ ਹੋਈ ਹੈ। 

ਉਕਤ ਨੇ ਦੱਸਿਆ ਕਿ ਮੇਰਾ ਇਕ ਬੇਟਾ ਪਰਿਵਾਰ ਸਮੇਤ ਕੋਟਕਪੂਰਾ ਰਹਿੰਦਾ ਹੈ, ਮੇਰਾ ਪੋਤਰਾ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਹਰੀਨੌਂ ਮੇਰੇ ਕੋਲ ਆਇਆ ਅਤੇ ਮੈਨੂੰ ਧੱਕੇ ਨਾਲ ਪਲਾਟ ਆਪਣੇ ਨਾਂ ਕਰਵਾਉਣ ਲਈ ਕਿਹਾ, ਜਿਸ ’ਤੇ ਮੈਂ ਇਨਕਾਰ ਕਰ ਦਿੱਤਾ ਤਾਂ ਉਸਨੇ ਮੇਰੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਪੋਤਾ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

Gurminder Singh

Content Editor

Related News