ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਬਿਜਲੀ ਦੀਆਂ ਨੀਵੀਂਆਂ ਤਾਰਾਂ

06/15/2019 3:08:21 PM

ਬੱਧਨੀ ਕਲਾਂ (ਮਨੋਜ)—ਕਸਬੇ ਦੀ ਸਬ-ਤਹਿਸੀਲ ਅਤੇ ਉਸਦੇ ਨਾਲ ਬਣੇ ਸੇਵਾ ਕੇਂਦਰ ਮੂਹਰੇ ਬਿਜਲੀ ਦੀਆਂ ਨੀਵੀਂਆਂ ਤਾਰਾਂ (ਮੋਟੀ ਕੇਬਲ) ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਹਰ ਰੋਜ਼ ਸਬ ਤਹਿਸੀਲ ਅਤੇ ਸੇਵਾ ਕੇਂਦਰ 'ਚ ਆਪੋ ਆਪਣੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਇਹ ਮੋਟੀ ਕੇਬਲ ਸਬ-ਤਹਿਸੀਲ ਦੇ ਗੇਟ ਮੂਹਰਿਉਂ ਬਹੁਤ ਜਿਆਦਾ ਨੀਵੀਂ ਹੈ ਅਤੇ ਸਬ-ਤਹਿਸੀਲ ਦੇ ਅੰਦਰ ਜਾਣ ਲਈ ਕਾਫੀ ਝੁਕਣਾ ਪੈਂਦਾ ਹੈ। ਵਡੇਰੀ ਉਮਰ ਦੇ ਲੋਕਾਂ ਲਈ ਤਾਂ ਝੁਕਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ।

ਸਬ-ਤਹਿਸੀਲ ਦੇ ਬਿਲਕੁੱਲ ਨਾਲ ਹੀ ਸੇਵਾ ਕੇਂਦਰ ਸਥਿਤ ਜਿਥੇ ਕਿ ਇਹ ਮੋਟੀ ਕੇਬਲ ਬਿਲਕੁੱਲ ਧਰਤੀ 'ਤੇ ਪਈ ਹੈ ਤੇ ਕਈ ਵਾਰ ਜਿਆਦਾ ਵ੍ਹੀਕਲ ਆ ਜਾਣ ਕਾਰਨ ਇਸਦੇ ਉਪਰ ਦੀ ਲੰਘਾਉਣੇ ਪੈਂਦੇ ਹਨ ਜੋ ਕਿ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲੋਕਾਂ ਦੀ ਮੰਗ ਹੈ ਇਸ ਕੇਬਲ ਨੂੰ ਉੱਚਾ ਚੁੱਕਣ ਲਈ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਆ ਰਹੀ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।


Shyna

Content Editor

Related News