ਪਿੰਡਾਂ ਤੇ ਸ਼ਹਿਰਾਂ ਵਿਚ ਅੰਤਰ

05/02/2019 1:00:39 PM

ਹਰ ਰੋਜ਼ ਆਪਾ ਕੋਈ ਨਾ ਕੋਈ ਪਰਿਵਤਨ ਆਪਣੀ ਜ਼ਿੰਦਗੀ ਵਿੱਚ ਦੇਖਦੇ ਰਹਿੰਦੇ ਹਾਂ। ਆਓ ਆਪਾਂ ਪਿੰਡਾਂ ਤੇ ਸ਼ਹਿਰਾਂ ਦੇ ਅੰਤਰ ਬਾਰੇ ਜਾਣੀਏ ਕੇ ਕੀ ਹਾਲਾਤ ਹਨ। ਪਿੰਡਾਂ ਦੇ ਲੋਕਾਂ ਵਿੱਚ ਸਵੈ ਭਾਵਨਾਂ ਤੇ ਪਿਆਰ ਹਜ਼ੇ ਜਿਉਂਦਾ ਹੈ। ਪਿੰਡ ਵਿੱਚ ਕੋਈ ਵੀ ਦੁਰਘਟਨਾਂ ਵਾਪਰ ਜਾਵੇ ਤਾਂ 
ਆਂਢ-ਗੁਆਂਢ ਉਸੇ ਟਾਈਮ ਹਾਜ਼ਰ ਹੋ ਜਾਂਦੇ ਹਨ। ਪਰ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਜੇ ਨਾਲ ਦੇ ਘਰ ਵੀ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਆਂਢ- ਗੁਆਂਢ ਨੂੰ ਕੰਨੋ ਕੰਨ ਖਬਰ ਨਹੀਂ ਪੈਂਦੀ.....ਤੇ ਨਾ ਹੀ ਕੋਈ ਚੀਜ਼ ਵਸਤ ਇੱਕ ਦੂਸਰੇ ਤੋਂ ਮੰਗੀ ਜ਼ਾਦੀ ਹੈ ਹਰ ਕੋਈ ਇਸ ਗੱਲ ਦੀ ਸ਼ਰਮ ਮੰਨਦਾ ਹੈ ਪਰ ਪਿੰਡ ਵਿੱਚ ਆਂਢ-ਗੁਆਂਢ ਵਿੱਚੋਂ ਦਾਲ ਸ਼ਬਜ਼ੀ ਦੁੱਧ ਆਦਿ ਜਿਹੇ ਪਦਾਰਥ ਲੈਣ ਦੇਣ ਦੀ ਡੂੰਘੀ ਸਾਂਝ ਬਰਕਰਾਰ ਹੈ।
ਜਦ ਕੋਈ ਵਿਆਕਤੀ ਪਿੰਡਾਂ ਵਿੱਚ ਮਰੀਜ਼ ਹੋ ਜ਼ਾਦਾ ਹੈ ਤਾਂ ਆਂਢ-ਗੁਆਂਢ ਵਿੱਚ ਪਿੰਡ ਤੋਂ ਦੂਰ ਸ਼ਹਿਰ ਦੇ ਹਸਪਤਾਲ ਵਿੱਚ ਜਾ ਕੇ ਵੀ ਹਾਲ ਚਾਲ ਪੁੱਛਦੇ ਹਨ। ਪਰ ਇਸ ਦੇ ਮੁਕਾਬਲੇ ਸ਼ਹਿਰਾਂ ਵਿੱਚ ਇਹ ਗੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਕਿਉਂਕਿ ਕੇ ਕਿਸੇ
ਦਾ ਕਿਸੇ ਨਾਲ ਪਿਆਰ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਕਿਤੋ ਆ ਵਸਿਆ ਤੇ ਕੋਈ ਕਿਤੋਂ ਤੇ ਨਾ ਹੀ ਸ਼ਹਿਰ ਨਿਵਾਸੀਆਂ ਕੋਲ ਏਨਾ ਟਾਈਮ ਹੈ ਕੇ ਕਿਸੇ ਦੀ ਸਹਾਇਤਾ ਕਰ ਸਕਣ। ਸ਼ਹਿਰ ਵਿੱਚ ਹਰ ਇਕ ਬੰਦੇ ਨੂੰ ਆਪੋ ਆਪਣੇ ਕਾਰੋਬਾਰ ਦੀ ਫਿਕਰ ਹੈ ਕਿਉਂਕਿ ਹਰ ਇਕ ਚੀਜ਼ ਮੁੱਲ
ਦੀ ਹੈ ਜਦ ਕੇ ਸ਼ਹਿਰ ਦੇ ਮੁਕਾਬਲੇ ਪਿੰਡ ਵਿੱਚ ਰਹਿਣ ਵਾਲਿਆਂ ਦੇ ਖਰਚੇ ਵੀ ਅੱਧੇ ਹਨ। ਜਿਵੇਂ ਕੇ ਗੈਸ ਸਿਲੰਡਰ ਵੱਲ ਹੀ ਧਿਆਨ ਮਾਰ ਲਵੋਂ ਕਿੰਨ੍ਹਾਂ ਮਹਿੰਗਾ ਹੋ ਚੁੱਕਾ ਹੈ ਏੇਸ ਖਰਚੇ ਤੋਂ ਵੀ ਪਿੰਡਾਂ ਦੇ ਲੋਕ ਬਚੇ ਹਨ .....ਪਿੰਡਾਂ ਵਿੱਚ ਬਾਲਣ ਗੋਹਾ ਚੁੱਲ੍ਹੇ ਵਿੱਚ ਬਾਲ ਕੇ ਰੋਟੀ ਤੇ ਹੋਰ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਆ.....ਤੇ ਸ਼ਹਿਰ ਦੇ ਕੁਝ ਕੁ ਨਵੀਂ ਪਨੀਰੀ ਨੂੰ ਤਾਂ ਚੁੱਲ੍ਹੇ ਚੌਂਕੇਦਾ ਪਤਾ ਹੀ ਨਹੀਂ ਤੇ ਗੈਸ ਸਿਲੰਡਰ ਤੇ ਹੀ ਨਿਰਭਰ ਹੈ। ਪਿੰਡਾਂ ਦੇ ਬੱਚੇ ਨੌਜਵਾਨ ਤੇ ਬਜ਼ੁਰਗ ਅੱਜ ਵੀ ਸੱਥਾਂ ਵਿੱਚ ਪਿਆਰ ਭਾਵਨਾਂ ਨਾਲ ਖੇਡਦੇ ਬੈਠਦੇ ਹਨ ਪੰਚਾਇਤਾਂ ਵੀ ਸਾਂਝੀਆਂ ਤੇ ਗੱਲ 
ਸੁਣਨ ਵਾਲੀਆਂ ਹਨ। ਸ਼ਹਿਰਾਂ ਵਿੱਚ ਸਿਰਫ ਐਮ ਸੀ ਬਣਾਏ ਜਾਂਦੇ ਹਨ ਜਿੰਨਾਂ ਦੀ ਕੋਈ ਏਨੀ ਜਾਣ ਪਹਿਚਾਣ ਹਰ ਇਕ ਨਾਲ ਨਹੀਂ ਹੈ ਸਭ ਕੰਮ ਕੋਟ ਕੁਚਿਹਰੀ ਤੇ ਨਿਬੜਦੇ ਆ ਪਰ ਪਿੰਡਾਂ ਕੁਝ ਕੁ ਕੇਸਾ ਦੇ ਨਿਪਟਾਰੇ ਪਿੰਡ ਦੀ ਪੰਚਾਇਤ ਹੀ ਕਰ ਦਿੰਦੀ ਹੈ ਤੇ ਲੋਕ ਕੋਟ ਕੁਚਿਹੀਆਂ ਦੇ ਚੱਕਰਾਂ ਤੋਂ ਬਚੇ ਰਹਿੰਦੇ ਹਨ ...ਬਾਕੀ ਗੱਲ ਰਹੀ ਪਹਿਰਾਵੇ ਦੀ ਜੋ ਕੇ ਸ਼ਹਿਰਾਂ ਵਿੱਚ ਬੜੀ ਹੀ ਗੰਭੀਰ ਹਾਲਤ ਹੋ ਚੁੱਕੀ ਹੈ ਕਿਉਂਕਿ ਢੰਗ ਸਿਰ ਦੇ ਕੱਪੜੇ ਪਾਉਣ ਤੋਂ ਗੁਰੇਜ਼ ਕਰਕੇ ਭੜਕੀਲੇ ਤੇ ਗਲਤ ਤਰੀਕੇ ਦੇ ਕੱਪੜੇ ਤਨ ਤੇ ਆ ਚੁੱਕੇ ਹਨ ..ਪਰ ਪਿੰਡਾਂ ਵਿੱਚ ਲੋਕ ਹਜ਼ੇ ਵੀ ਵਧੀਆਂ ਤੇ ਸਾਫ ਸੁਥਰੇ ਕੱਪੜੇ ਪਹਿਨਦੇ ਹਨ ਜਿਸ ਕੱਪੜੇ ਨਾਲ  ਉਨ੍ਹਾਂ ਦਾ ਪੂਰਾਂ ਤਨ ਢੱਕਿਆ ਰਹਿੰਦਾ ਹੈ ਤੇ ਆਪਣੀ ਇੱਜ਼ਤ ਦਾ ਸਭ ਖਿਆਲ ਰੱਖਦੇ ਹਨ ਜੇ ਕੋਈ ਗੰਦੀ ਹਰਕਤ ਪਿੰਡ ਵਿੱਚ ਹੋ ਵੀ ਜਾਵੇ ਤਾਂ ਬੰਦਾਂ ਪਿੰਡ ਵਿੱਚ ਰਹਿਣਾ ਆਪਣੀ ਬੇਇਜਤੀ ਸਮਝਦਾ ਹੈ।ਏਸ ਕਰਕੇ ਪਿੰਡਾਂ ਦੇ ਲੋਕ ਏਦਾਂ ਦੇ ਗਲਤ ਕੰਮ ਹੋਣ ਤੋਂ ਡਰਦੇ ਹਨ। ਅੰਤ ਵਿੱਚ ਮੈਂ ਇਕ ਗੱਲ ਕਹਿ ਦੇਵਾਂ ਕੇ ਜੇ ਕਿਸੇ ਨੂੰ ਮੇਰੇ ਵਿਚਾਰ ਚੰਗੇ ਲੱਗਣ ਚਾਹੇ ਮਾੜੇ ਪਰ ਆਪਣੀ ਰਾਇ ਜ਼ਰੂਰ ਭੇਜਿਓ।

ਸੁਖਚੈਨ ਸਿੰਘ 'ਠੱਠੀ ਭਾਈ,
ਮੋਬਾਇਲ-00971527632924


Aarti dhillon

Content Editor

Related News