ਇੰਡੋਨੇਸ਼ੀਆ: ਮੁੜ ਫਟਿਆ ਮਾਊਂਟ ਰੁਆਂਗ ਜਵਾਲਾਮੁਖੀ, ਆਸਮਾਨ ''ਚ ਫੈਲਿਆ ਗੁਬਾਰ, ਪਿੰਡਾਂ ''ਚ ਖਿੱਲਰਿਆ ਮਲਬਾ
Tuesday, Apr 30, 2024 - 07:43 PM (IST)
ਮਨਾਡੋ (ਏਜੰਸੀ): ਇੰਡੋਨੇਸ਼ੀਆ ਦਾ ਮਾਊਂਟ ਰੁਆਂਗ ਜਵਾਲਾਮੁਖੀ ਮੰਗਲਵਾਰ ਨੂੰ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਫਟ ਗਿਆ, ਜਿਸ ਨਾਲ ਆਸਮਾਨ ਵਿੱਚ ਦੋ ਕਿਲੋਮੀਟਰ ਤੱਕ ਧੂੰਏਂ ਦਾ ਗੁਬਾਰ ਫੈਲ ਗਿਆ ਫੈਲ ਅਤੇ ਇੱਕ ਹਵਾਈ ਅੱਡੇ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਜਵਾਲਾਮੁਖੀ ਫਟਣ ਕਾਰਨ ਇਸ ਦਾ ਮਲਬਾ ਆਸ-ਪਾਸ ਦੇ ਪਿੰਡਾਂ ਵਿੱਚ ਫੈਲ ਗਿਆ।
ਇੰਡੋਨੇਸ਼ੀਆਈ ਭੂ-ਵਿਗਿਆਨਕ ਸੇਵਾ ਨੇ ਜਵਾਲਾਮੁਖੀ ਫਟਣ ਦਾ ਸੰਕੇਤ ਮਿਲਣ ਤੋਂ ਬਾਅਦ ਸੁਲਾਵੇਸੀ ਟਾਪੂ 'ਤੇ ਇਕ ਚਿਤਾਵਨੀ ਜਾਰੀ ਕੀਤੀ ਸੀ ਅਤੇ ਨੇੜਲੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਅਤੇ ਪਰਬਤਾਰੋਹੀਆਂ ਨੂੰ ਜਵਾਲਾਮੁਖੀ ਤੋਂ ਘੱਟੋ ਘੱਟ ਛੇ ਕਿਲੋਮੀਟਰ ਦੂਰ ਰਹਿਣ ਦੀ ਅਪੀਲ ਕੀਤੀ ਸੀ। ਉੱਤਰੀ ਸੁਲਾਵੇਸੀ ਸੂਬੇ ਵਿੱਚ 725 ਮੀਟਰ (2,378 ਫੁੱਟ) ਉੱਚਾ ਜੁਆਲਾਮੁਖੀ ਪ੍ਰਾਂਤ ਦੀ ਰਾਜਧਾਨੀ ਮਨਾਡੋ ਵਿੱਚ ਸੈਮ ਰਤੁਲੰਗੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 95 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ : ਸ਼ੀਆ ਮਸਜਿਦ 'ਚ ਬੰਦੂਕਧਾਰੀ ਦਾਖਲ, ਛੇ ਸ਼ਰਧਾਲੂਆਂ ਦੀ ਕੀਤੀ ਹੱਤਿਆ
ਖੇਤਰੀ ਹਵਾਈ ਅੱਡਾ ਅਥਾਰਟੀ ਦੇ ਮੁਖੀ ਐਮਬਾਪ ਸੂਰਯੋਕੋ ਨੇ ਕਿਹਾ ਕਿ ਘੱਟ ਦਿੱਖ ਅਤੇ ਸੁਆਹ ਕਾਰਨ ਹਵਾਈ ਜਹਾਜ਼ ਦੇ ਇੰਜਣਾਂ ਨੂੰ ਕਿਸੇ ਵੀ ਖਤਰੇ ਤੋਂ ਬਚਣ ਲਈ ਮੰਗਲਵਾਰ ਸਵੇਰੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ। ਮਨਾਡੋ ਸਮੇਤ ਪੂਰੇ ਖੇਤਰ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਅਸਮਾਨ ਤੋਂ ਸੁਆਹ, ਕੰਕਰ ਅਤੇ ਪੱਥਰ ਡਿੱਗਦੇ ਦੇਖੇ ਗਏ। ਇੱਥੇ ਹੀ ਬੱਸ ਨਹੀਂ ਡਰਾਈਵਰ ਦਿਨ ਵੇਲੇ ਵੀ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਗਾ ਕੇ ਸਫ਼ਰ ਕਰਨ ਲਈ ਮਜਬੂਰ ਹੋਏ। ਮਨਾਡੋ ਵਿਚ 430,000 ਤੋਂ ਵੱਧ ਲੋਕ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।