ਆ ਗਈਆਂ ਚੋਣਾਂ ....

05/01/2019 11:56:42 AM

ਆ ਗਈਆਂ ਚੋਣਾਂ ਹੁਣ ਬੜਾ ਕੁਝ ਹੋਣਾ
ਨੇਤਾ ਕਹਿਣ ਦੱਸੋ ਕੀ ਕਰਵਾਉਣਾ
ਅਸੀਂ ਤਾਂ ਬੱਸ ਸਤਾ ਵਿੱਚ ਆਉਣਾ
ਭਲਾ ਪੈਜੇ ਕਿਤੇ ਲਾਂਬੂ ਲਾਉਣਾ।
ਨੀਲੇ ਕਾਰਡ ਤੇ ਪੈਨਸ਼ਨ ਲਾ ਦਈਏ
ਘਰ ਘਰ ਆਟਾ ਦਾਲ ਪਹੁੰਚਾ ਦਈਏ
ਜਿਹੜਾ ਥੋਡੇ ਮਨ ਨੂੰ ਭਾਉਣਾ
ਭਲਾ ਪੈਜੇ ਕਿਤੇ ਲਾਂਬੂ ਲਾਉਣਾ
ਜੇ ਕੋਈ ਕਿਸੇ ਤੇ ਕੇਸ ਚੱਲਦਾ
ਕੋਟ ਕੁਚਹਿਰੀ ਨਹੀਂ ਝੱਲਦਾ
ਕੋਲੋਂ ਅਸੀਂ ਵਕੀਲ ਘਲਾਉਣਾ
ਭਲਾ ਪੈਜੇ ਕਿਤੇ ਲਾਂਬੂ ਲਾਉਣਾ
ਵਾਈ ਫਾਈ ਫਿਰੀ ਚਲਾਈਏ
ਨੌਜਵਾਨੀ ਲਈ ਨਸ਼ਾ ਲਿਆਈਏ
ਜੇ ਕਿਤੇ ਦੋ ਨੰਬਰ ਦਾ ਕੰਮ ਚਲਾਉਣਾ
ਭਲਾ ਪੈਜੇ ਕਿਤੇ ਲਾਂਬੂ ਲਾਉਣਾ
ਪਿੰਡ ਪਿੰਡ ਵਿੱਚ ਹਸਪਤਾਲ ਬਣਾਈਏ
ਦਵਾਈ ਮਹੁੱਈਆ ਸਭ ਨੂੰ ਕਰਵਾਈਏ
ਪਰ ਸਾਡੇ ਵਿਰੋਧੀਆਂ ਨੂੰ ਪਊ ਹਰਾਉਣਾ
ਭਲਾ ਪੈਜੇ ਕਿਤੇ ਲਾਂਬੂ ਲਾਉਣਾ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924


Aarti dhillon

Content Editor

Related News