ਬ੍ਰਿਟੇਨ ਚੋਣਾਂ : ਭਾਰਤੀ ਮੂਲ ਦੇ ਤਜਰਬੇਕਾਰ ਬ੍ਰਿਟਿਸ਼ ਸੰਸਦ ਮੈਂਬਰ ਨੇ ਕੀਤਾ ਅਹਿਮ ਐਲਾਨ

Tuesday, May 28, 2024 - 10:43 AM (IST)

ਲੰਡਨ (ਭਾਸ਼ਾ): ਬ੍ਰਿਟੇਨ ਦੇ ਭਾਰਤੀ ਮੂਲ ਦੇ ਤਜਰਬੇਕਾਰ ਸੰਸਦ ਮੈਂਬਰ ਅਤੇ ਸਾਲਾਂ ਤੋਂ ਭਾਰਤ-ਯੂ.ਕੇ ਸਬੰਧਾਂ ਦੇ ਗੂੜ੍ਹੇ ਸਮਰਥਕ ਰਹੇ ਵਰਿੰਦਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਰਾਜਨੀਤੀ ਵਿਚ ਸਰਗਰਮ ਨਹੀਂ ਹੋਣਗੇ। ਉਹ ਬ੍ਰਿਟੇਨ ਵਿੱਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵੀ ਨਹੀਂ ਲੜਨਗੇ। 77 ਸਾਲਾ ਲੇਬਰ ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦਾ ਸਮਾਂ ਹੈ ਕਿਉਂਕਿ ਉਹ ਹੁਣ ਇੱਕ ਦਾਦਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੁੰਦੇ ਹਨ। 

ਇੱਥੇ ਦੱਸ ਦਈਏ ਕਿ ਉਸਨੇ ਪੰਜਾਬੀ ਬਹੁ-ਗਿਣਤੀ ਵਾਲੇ ਈਲਿੰਗ ਸਾਊਥਾਲ ਹਲਕੇ ਤੋਂ 2007 ਵਿਚ ਹੋਈ ਉਪ ਚੋਣ ਜਿੱਤੀ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਚਾਰ ਆਮ ਚੋਣਾਂ ਜਿੱਤੀਆਂ ਹਨ। ਪੰਜਾਬ ਦੇ ਮਾਂਧਾਲੀ ਪਿੰਡ ਵਿੱਚ ਜਨਮੇ, ਸ਼ਰਮਾ 1968 ਵਿੱਚ ਬ੍ਰਿਟੇਨ ਚਲੇ ਗਏ ਅਤੇ ਇੱਕ ਟਰੇਡ ਯੂਨੀਅਨ ਸਕਾਲਰਸ਼ਿਪ 'ਤੇ ਲੰਡਨ ਸਕੂਲ ਆਫ਼ ਇਕਨਾਮਿਕਸ (LSE) ਵਿੱਚ ਪੜ੍ਹਣ ਤੋਂ ਪਹਿਲਾਂ ਅਤੇ ਇੱਕ ਪ੍ਰਮੁੱਖ ਟਰੇਡ ਯੂਨੀਅਨ ਮੈਂਬਰ ਬਣਨ ਤੋਂ ਪਹਿਲਾਂ ਇੱਕ ਬੱਸ ਕੰਡਕਟਰ ਵਜੋਂ ਕੰਮ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਬਣਾਇਆ ਖਤਰਨਾਕ ਵਾਇਰਸ, 3 ਦਿਨਾਂ 'ਚ ਲੈ ਲਵੇਗਾ ਜਾਨ

ਸ਼ਰਮਾ ਨੇ ਸੋਮਵਾਰ ਸ਼ਾਮ ਨੂੰ ਆਪਣੀ ਪਾਰਟੀ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਕਿਹਾ, '50 ਸਾਲ ਤੋਂ ਵੱਧ ਮੈਂ ਕਿਸੇ ਨਾ ਕਿਸੇ ਸਮਰੱਥਾ ਵਿੱਚ ਪਾਰਟੀ ਦੀ ਸੇਵਾ ਕੀਤੀ ਹੈ। ਹੁਣ ਮੇਰਾ ਮੰਨਣਾ ਹੈ ਕਿ ਇਹ ਇੱਕ ਹੋਰ ਅਧਿਆਇ ਸ਼ੁਰੂ ਕਰਨ ਦਾ ਸਮਾਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਅਗਲੀ ਚੋਣ ਨਹੀਂ ਲੜਾਂਗਾ... ਇਸ ਨਾਲ ਲੇਬਰ ਪਾਰਟੀ ਦੀ ਜਿੱਤ ਦੀ ਮੇਰੀ ਇੱਛਾ ਘੱਟ ਨਹੀਂ ਹੋਵੇਗੀ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਜਿੱਤਾਂਗੇ।'' ਉਨ੍ਹਾਂ ਕਿਹਾ, ''ਮੈਂ ਸਮਰਥਨ ਜਾਰੀ ਰੱਖਾਂਗਾ। ਲੇਬਰ ਪਾਰਟੀ ਅਤੇ ਮੈਨੂੰ ਉਮੀਦ ਹੈ ਕਿ ਮੈਂ ਪਾਰਟੀ ਦੀਆਂ ਨੀਤੀਆਂ ਦਾ ਹਿੱਸਾ ਬਣਨਾ ਜਾਰੀ ਰੱਖਾਂਗਾ ਪਰ 'ਹਾਊਸ ਆਫ਼ ਕਾਮਨਜ਼' ਦੇ ਅੰਦਰੋਂ ਨਹੀਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News