ਬ੍ਰਿਟੇਨ ਦੀਆਂ ਚੋਣਾਂ ''ਚ ਮੁੱਦਾ ਬਣਿਆ ਕਸ਼ਮੀਰ, ਟੋਰੀ ਉਮੀਦਵਾਰ ਨੇ ਕੀਤੀ ਇਹ ਅਪੀਲ
Wednesday, Jun 19, 2024 - 02:03 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਵਿਰੋਧੀ ਦਲ ਲੇਬਰ ਪਾਰਟੀ ਨੇ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਵਲੋਂ ਵੋਟਰਾਂ ਨੂੰ ਲਿਖੀ ਗਈ ਉਸ ਚਿੱਠੀ ਨੂੰ 'ਵੰਡਕਾਰੀ' ਦੱਸਦੇ ਹੋਏ ਉਸ ਦੀ ਨਿੰਦਾ ਕੀਤੀ ਹੈ। ਜਿਸ 'ਚ ਵੋਟਰਾਂ ਨੂੰ ਲੇਬਰ ਪਾਰਟੀ ਦੇ ਬ੍ਰਿਟਿਸ਼ ਭਾਰਤੀ ਉਮੀਦਵਾਰ ਦੀ ਬਜਾਏ ਉਨ੍ਹਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕਸ਼ਮੀਰ ਮੁੱਦਾ ਬ੍ਰਿਟਿਸ਼ ਸੰਸਦ 'ਚ ਚੁੱਕਿਆ ਜਾ ਸਕੇ।
ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ 'ਚ ਡੁਡਲੇ ਤੋਂ ਟੋਰੀ ਉਮੀਦਵਾਰ ਮਾਰਕੋ ਲੋਂਗੀ ਵਲੋਂ ਜਾਰੀ ਅਧਿਕਾਰਤ ਪ੍ਰਚਾਰ ਮੁਹਿੰਮ ਚਿੱਠੀ ਦੀ ਸ਼ੁਰੂਆਤ ਮੁਸਲਮਾਨਾਂ ਨੂੰ ਈਦ-ਉਲ-ਅਜਹਾ ਦੀ ਮੁਬਾਰਕਬਾਦ ਨਾਲ ਕੀਤੀ ਗਈ। ਇਸ ਤੋਂ ਬਾਅਦ, ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਮੁੜ ਚੁਣੇ ਜਾਣ ਦਾ ਸੰਦਰਭ ਦਿੱਤਾ ਗਿਆ ਹੈ। ਡੁਡਲੇ 'ਚ ਬ੍ਰਿਟਿਸ਼ ਪਾਕਿਸਤਾਨੀ/ਕਸ਼ਮੀਰੀ ਭਾਈਚਾਰੇ ਦੇ ਵੋਟਰਾਂ ਨੂੰ ਸੰਬੋਧਨ ਚਿੱਠੀ 'ਚ ਲਿਖਿਆ ਗਿਆ ਹੈ,''ਹਾਲ ਹੀ 'ਚ ਅਸੀਂ ਮੋਦੀ ਦੀ ਪਾਰਟੀ ਭਾਜਪਾ ਨੂੰ ਭਾਰਤ 'ਚ ਮੁੜ ਤੋਂ ਚੁਣਦੇ ਹੋਏ ਦੇਖਿਆ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਮਹੀਨਿਆਂ 'ਚਕਸ਼ਮੀਰ ਦੇ ਲੋਕਾਂ ਲਈ ਹੋਰ ਵੀ ਕਠਿਨ ਸਮਾਂ ਹੋਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8