ਹਿਮਾਚਲ ''ਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਆਵੇਗੀ ਪ੍ਰਿਅੰਕਾ ਗਾਂਧੀ

06/22/2024 5:19:25 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਹੋਣ ਜਾ ਰਹੇ ਤਿੰਨ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ 'ਚ ਪ੍ਰਚਾਰ ਲਈ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਹਿਮਾਚਲ ਆਵੇਗੀ। ਨਾਲਾਗੜ੍ਹ, ਦੇਹਰਾ ਅਤੇ ਹਮੀਰਪੁਰ ਵਿਚ ਚੋਣ ਪ੍ਰਚਾਰ ਲਈ ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 

ਭੂਪਿੰਦਰ ਹੁੱਡਾ, ਭੁਪੇਸ਼ ਬਘੇਲ, ਸਚਿਨ ਪਾਇਲਟ, ਪ੍ਰਤਾਪ ਬਾਜਵਾ, ਰਾਜ ਬੱਬਰ ਅਤੇ ਸੁਪ੍ਰੀਆ ਸ਼੍ਰੀਨੇਤ ਵੀ ਸੂਚੀ ਵਿਚ ਸ਼ਾਮਲ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸੂਬਾ ਪ੍ਰਧਾਨ ਪ੍ਰਤਿਭਾ ਸਿੰਘ, ਇੰਚਾਰਜ ਰਾਜੀਵ ਸ਼ੁਕਲਾ ਅਤੇ ਸਾਰੇ ਕੈਬਨਿਟ ਮੰਤਰੀਆਂ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਹੈ। 

ਕੁਮਾਰੀ ਸ਼ੈਲਜਾ, ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਮੁਕੁਲ ਵਾਸਨਿਕ, ਵਿਪਲਵ ਠਾਕੁਰ, ਆਸ਼ਾ ਕੁਮਾਰੀ, ਦੀਪੇਂਦਰ ਹੁੱਡਾ, ਪਵਨ ਖੇੜਾ, ਪ੍ਰਵੀਨ ਡਾਵਰ, ਰਾਜੇਸ਼ ਲਿਲੋਠੀਆ, ਡੀ. ਵੀ. ਐਸ ਰਾਣਾ, ਸ੍ਰੀਨਿਵਾਸ ਅਤੇ ਰੋਹਿਤ ਚੌਧਰੀ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੈਬਨਿਟ ਮੰਤਰੀ ਧਨੀਰਾਮ ਸ਼ਾਂਡਿਲ, ਚੰਦਰ ਕੁਮਾਰ, ਵਿਕਰਮਾਦਿਤਿਆ ਸਿੰਘ, ਜਗਤ ਸਿੰਘ ਨੇਗੀ, ਹਰਸ਼ਵਰਧਨ ਚੌਹਾਨ, ਰੋਹਿਤ ਠਾਕੁਰ, ਅਨਿਰੁਧ ਸਿੰਘ, ਯਾਦਵੇਂਦਰ ਗੋਮਾ, ਰਾਜੇਸ਼ ਧਰਮਾਨੀ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਕੌਲ ਸਿੰਘ ਠਾਕੁਰ, ਰਾਮਲਾਲ ਠਾਕੁਰ, ਕੁਲਦੀਪ ਕੁਮਾਰ, ਕੁਲਦੀਪ ਸਿੰਘ ਰਾਠੌਰ ਅਤੇ ਆਰ.ਐਸ.ਬਾਲੀ ਵੀ ਸ਼ਾਮਲ ਹਨ।


Tanu

Content Editor

Related News