ਕੀ ਸਾਡੇ ਟੀ. ਵੀ. ਚੈਨਲਾਂ ਕੋਲ ਲੋਕ ਮੁੱਦੇ ਮੁੱਕ ਗਏ ਹਨ...?

Wednesday, Jul 15, 2020 - 02:35 PM (IST)

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ : 98550-36444  

ਕਿਸੇ ਸੈਲੀਬਰੇਟੀ ਦੇ ਬੀਮਾਰ ਹੋ ਜਾਣ ਤੱਕ, ਸਾਡੇ ਟੀ. ਵੀ. ਚੈਨਲਾਂ ਵਾਲਿਆਂ ਕੋਲ ਸਾਰੇ ਹੀ ਮੁੱਦੇ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਨੂੰ ਕਿੰਨੇ ਵਜੇ ਰਾਤੀ ਨੀਂਦ ਆਈ, ਉਹ ਸਵੇਰੇ ਕਿੰਨੇ ਵਜੇ ਉਠੇ, ਉਨ੍ਹਾਂ ਨੂੰ ਰਾਤੀ ਕਿਵੇਂ ਦਾ ਲੱਗਾ, ਉਨ੍ਹਾਂ ਨੇ ਸਵੇਰੇ ਬਰੇਕ ਫਾਸਟ ਵਿੱਚ ਕੀ ਖਾਇਆ, ਸਭ ਕੁਝ ਪਤਾ ਹੁੰਦਾ ਹੈ। ਅੱਜ ਕੱਲ ਇਹੋ ਕੁਝ ਹੀ ਅਮਿਤਾਬ ਬੱਚਨ ਦੇ ਨਾਲ ਹੋ ਰਿਹਾ ਹੈ। ਸ਼ਰਮ ਆਉਣੀ ਚਾਹੀਦੀ ਹੈ, ਇਹੋ ਜਿਹੇ ਟੀ. ਵੀ.ਚੈਨਲਾਂ ਵਾਲਿਆਂ ਨੂੰ, ਜੋ ਦੇਸ਼ ਦੇ ਹੋਰ ਗੰਭੀਰਤਾ ਭਰੇ ਮੁੱਦੇ ਛੱਡ ਕੇ, ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਸੌਣ ਤੱਕ ਨੂੰ ਕਵਰੇਜ਼ ਕਰਨ ਲਈ ਸਾਰਾ ਦਿਨ ਕੁੱਤਿਆਂ ਵਾਂਗੂ ਭੱਜੇ ਫ਼ਿਰਦੇ ਹਨ।

ਜੇਕਰ ਇਨ੍ਹਾਂ ਦਾ ਵੱਸ ਚੱਲੇ ਇਹ ਤਾਂ ਉੱਚ ਹਸਤੀਆਂ ਦੇ ਲੈਟਰਿੰਗ ਤੋਂ ਲੈ ਕੇ ਕਿਵੇਂ ਮੂਤ ਕੇ ਆਏ ਇਹ ਵੀ ਵਿਖਾ ਦੇਣ ਪਰ ਵਿਚਾਰੇ ਬੇਵੱਸ ਲੱਗਦੇ ਹਨ। ਸ਼ਰਮ ਕਰੋਂ, ਸਾਰੇ ਹੀ ਸੋਸ਼ਲ ਮੀਡੀਆ ’ਤੇ ਤੁਹਾਡੀ ਇਸ ਤਰ੍ਹਾਂ ਦੀ ਕਵਰੇਜ਼ ’ਤੇ ਹੱਸਣ ਦੇ ਨਾਲ-ਨਾਲ ਮਸਾਲੇ ਭਰਪੂਰ ਗਾਲਾਂ ਵੀ ਕੱਢਦੇ ਹਨ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਕੀ ਇਨ੍ਹਾਂ ਟੀ. ਵੀ. ਚੈਨਲਾਂ ਵਾਲਿਆਂ ਕੋਲ ਕੋਈ ਵੀ ਹੋਰ ਮੁੱਦਾ ਨਹੀਂ ਰਿਹਾ, ਸਾਰੇ ਲੋਕਾਂ ਦੇ ਲੋਕ ਮੁੱਦੇ ’ਤੇ ਵਹਿਸ ਕਰੀ ਬੈਠੇ ਹਨ। ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਆਪਣੇ ਆਉਣ ਵਾਲ਼ੇ ਕੱਲ ਨੂੰ ਲੈ ਕੇ ਬਹੁਤ ਫ਼ਿਕਰਮੰਦ ਹੈ। ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਵੀ ਨਿਰਾਸ਼ਾ ਦੇ ਆਲਮ ਵਿੱਚ ਹੈ। ਉਨ੍ਹਾਂ ਦੀ ਗੱਲ ਕੌਣ ਕਰੇਗਾ।

ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਰੋਜ਼ ਭੁੱਖਮਰੀ ਦੇ ਕਾਰਨ ਮਰਦੇ ਹਨ। ਉਨ੍ਹਾਂ ਦੀ ਗੱਲ ਕੌਣ ਕਰੇਗਾ? ਬੇਰੁਜ਼ਗਾਰੀ ਨੇ ਸਾਡੇ ਦੇਸ਼ ਦਾ ਭਵਿੱਖ ਖ਼ਾਹ ਲਿਆ, ਉਨ੍ਹਾਂ ਦੀ ਅਵਾਜ਼ ਕੌਣ ਬਣੇਗਾ? ਨਸ਼ੇ ਦਾ ਸ਼ਰੇਆਮ ਵਿਕਣਾ, ਜਵਾਨੀ ਨਸ਼ੇ ਨੇ ਖੋਹਲ਼ੀ ਕਰਕੇ ਰੱਖ ਦਿੱਤੀ, ਇਨ੍ਹਾਂ ਨੂੰ ਸਿੱਧੇ ਰਾਹ ਲਿਆਉਣ ਦੀ ਗੱਲ ਕੌਣ ਕਰੇਗਾ।

‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ 

ਹਰ ਰੋਜ਼ ਔਰਤਾਂ ’ਤੇ ਹੋ ਰਹੇ ਅਤਿਆਚਾਰਾਂ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਨਿੱਤ ਹੋਣਾ ਸਾਡੇ ਅਤੇ ਸਮਾਜ ਦੇ ਮੱਥੇ ਕਲੰਕ ਹਨ। ਇਨ੍ਹਾਂ ਦੀ ਗੱਲ ਕੌਣ ਕਰੇਗਾ, ਵੱਧਦੀ ਰਿਸ਼ਵਤਖੋਰੀ ’ਤੇ ਭ੍ਰਿਸ਼ਟ ਹੋ ਰਿਹਾ ਸਾਡਾ ਸਮਾਜ ਇਸ ਦੀ ਗੱਲ ਕੌਣ ਕਰੇਗਾ।

ਰਿਸ਼ਵਤਖੋਰੀ ਕਈਆਂ ਦੇ ਖ਼ੂਨ ਵਿੱਚ ਰਚ ਗਈ, ਉਸਦਾ ਮੁੱਦਾ ਕੌਣ ਉਠਾਏਗਾ। ਗੱਲ ਉਹ ਹੀ ਆ ਜਾਂਦੀ ਹੈ, ਕੀ ਸਾਡਾ ਚੌਥਾ ਥੰਮ ਕਿਹਾ ਜਾਣਾ ਵਾਲਾ ਮੀਡੀਆ ਆਪਣੀ ਜ਼ਮੀਰ ਤੇ ਆਪਣੇ ਆਪ ਨੂੰ ਪੈਸੇ ਦੀ ਤੱਕੜੀ ਵਿੱਚ ਵੇਚ ਬੈਠਾ ਹੈ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਈਨ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਫ਼ਿਰ ਵੀ ਇਹੋ ਜਿਹੇ ਗੰਦੇ ਸਿਸਟਮ ਦੀ ਗੱਲ ਕਰਨ ਵਾਲੇ ਕੁੱਝ ਵਧੀਆਂ ਟੀ. ਵੀ.ਚੈਨਲਾਂ ਦੇ ਪੱਤਰਕਾਰਾਂ ਨੂੰ ਦਿਲੋਂ ਸਲਾਮ ਹੈ, ਜੋ ਲੋਕ ਮੁੱਦਿਆਂ ਦੀ ਗੱਲ ਛੇੜਦੇ ਹਨ ਅਤੇ ਚਰਚਾ ਦਾ ਵਿਸ਼ਾ ਬਣਦੇ ਹਨ। ਬਹੁਤ ਵਧੀ ਕਲਮਕਾਰਾਂ ਨੂੰ ਸਲਾਮ ਹੈ, ਜੋ ਸੱਚ ਲਿਖਦੇ ਅਤੇ ਬਿਆਨ ਕਰਦੇ ਹਨ। ਸਲਾਮ ਉਨ੍ਹਾਂ ਵਧੀਆਂ ਅਖਬਾਰਾਂ ਨੂੰ ਜੋ ਸੱਚ ਨੂੰ ਪ੍ਰਕਾਸ਼ਿਤ ਕਰਦੇ ਹਨ।

ਜੋ ਆਪਣੇ ਆਪ ਅਤੇ ਆਪਣੀ ਜ਼ਮੀਰ ਨੂੰ ਵੇਚੀ ਬੈਠੇ ਹਨ। ਇਹੋ ਜਿਹੇ ਟੀ. ਵੀ ਚੈਨਲਾਂ ਅਤੇ ਪੱਤਰਕਾਰਾਂ ਨੂੰ ਮੇਰੇ ਵੱਲੋਂ ਲੱਖ-ਲੱਖ ਲਾਹਨਤਾਂ। ਆਪਣੇ ਆਪ ਨੂੰ ਵੇਚਣ ਵਾਲੇ ਦੱਸਿਓ, ਜਦੋ ਸੱਚ ਨੂੰ ਛੁਪਾਕੇ ਝੂਠ ਅਤੇ ਬੇਈਮਾਨੀ ਨਾਲ ਕਮਾਏ ਹੋਏ ਪੈਸੇ ਮਰਨ ਤੋਂ ਬਾਅਦ ਆਪਣੇ ਨਾਲ ਲੈ ਗਏ ਤਾਂ ਦੱਸਣਾ। ਜੇਕਰ ਨਾਲ ਜਾਣੀ ਹੈ ਤਾਂ ਉਹ ਸੱਚਾਈ ਹੀ ਜਾਵੇਗੀ, ਤੁਹਾਡੇ ਵੱਲੋਂ ਕਿਹਾ ਗਿਆ ਇੱਕ ਇੱਕ ਸ਼ਬਦ ਸੱਚ ਵਾਲਾ ਮਰਨ ਤੋਂ ਬਾਅਦ ਵੀ ਯਾਦ ਕੀਤਾ ਜਾਵੇਗਾ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਪਰ ਅਫ਼ਸੋਸ ਝੂਠ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ। ਅਜੇ ਵੀ ਸਮਾਂ ਹੈ ਸੰਭਲ ਜਾਉ। ਸੱਚ ਦੇ ਪਹਿਰੇਦਾਰ ਬਣੋ। ਭ੍ਰਿਸ਼ਟ ਨੇਤਾਵਾਂ ਅਤੇ ਅਫਸਰਾਂ ਨੂੰ ਨੰਗਾ ਕਰੋ। ਨੌਜ਼ਵਾਨੀ ਬਚਾਓ। ਦੇਸ਼ ਦਾ ਭਵਿੱਖ ਬਚਾਓ। ਦੇਸ਼ ਦੇ ਆਉਣ ਵਾਲੇ ਚੰਗੇ ਕੱਲ ਦੀ ਗੱਲ ਕਰੋ। ਦੇਸ਼ ਦੇ ਅਤੇ ਦੇਸ਼ ਦੇ ਲੋਕਾਂ ਦੇ ਰਾਖੇ ਬਣੋ।

ਸਰਹੱਦਾਂ ’ਤੇ ਹੋ ਰਹੇ ਸਾਡੇ ਸ਼ਹੀਦਾਂ ਦਾ ਸੱਚ ਬਿਆਨ ਕਰੋ। ਗੰਦੀ ਸਿਆਸਤ ਅਤੇ ਸਿਆਸਤਦਾਨਾਂ ਦੀ ਮਾੜੀ ਸੋਚ ਜੱਗ ਜ਼ਾਹਰ ਕਰੋ। ਅਜੇ ਵੀ ਸਮਾਂ ਹੈ, ਸਾਡੇ ਚੌਥੇ ਕਹੇ ਜਾਣ ਵਾਲੇ ਇਸ ਥੰਮ ਦਾ ਮਾਣ ਸਤਿਕਾਰ ਨਾ ਗਵਾਉਣ ਦਿਉ। ਨਹੀਂ ਤਾਂ ਇਕ ਦਿਨ ਇਕ ਅਜਿਹਾ ਸਮਾਂ ਆਵੇਗਾ, ਜਦੋਂ ਅਸੀਂ ਲੋਕਾਂ ਵਿੱਚੋਂ ਇਸ ਮੀਡੀਆ ਦਾ ਵਿਸ਼ਵਾਸ ਗਵਾ ਚੁੱਕੇ ਹੋਵਾਂਗੇ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਕਿਸੇ ਵੀ ਉੱਚ ਅਧਿਕਾਰੀ, ਉੱਚ ਹਸਤੀ ਦੀ ਗੱਲ ਕਰੋ, ਕਿਸੇ ਦਾਇਰੇ ਵਿੱਚ ਰਹਿ ਕੇ ਪਰ ਸਾਡੇ ਲਈ ਸਭ ਤੋਂ ਪਹਿਲਾਂ ਲੋਕਾਂ ਦੀ ਗੱਲ ਭਾਵ ਲੋਕ ਮੁੱਦੇ।

ਏਨਾ ਕੁੱਝ ਲਿਖਦਾ ਹੋਇਆ ਜੈ ਹਿੰਦ।


rajwinder kaur

Content Editor

Related News