ਬੇ-ਚੈਨ ਜ਼ਿੰਦਗ਼ੀ ਦਾ ਸਫ਼ਰ

08/20/2020 6:04:26 PM

ਆਦਿ ਮਨੁੱਖ ਨੂੰ ਕੁਦਰਤ ਨੇ ਸਹਿਜ, ਆਰਾਮ-ਪ੍ਰਸਤ ਅਤੇ ਆਲਸੀ ਜੀਵ ਬਣਾਇਆ ਹੈ। ਮਨੁੱਖ ਆਪਣੇ ਆਪ ਵਿੱਚ ਪੂਰਣ ਸੀ। ਹਰ ਮਾਨਵ ਆਤਮ ਨਿਰਭਰ ਸੀ। ਪੇਟ ਭਰ ਖਾਣਾ ਖਾਣ ਤੋਂ ਬਾਅਦ ਆਰਾਮ ਕਰਨਾ ਤੇ ਸੁਸਤਾਉਣਾ ਇਸ ਦੇ ਮਨ ਦੀ ਮੌਜ ਬਣ ਗਈ ਹੈ। ਆਪਣੇ ਮਨ ਦੀ ਤ੍ਰਿਪਤੀ ਤੇ ਕੁਦਰਤੀ ਸਰੀਰਕ ਵਾਸ਼ਨਾਵਾਂ ਵਿੱਚ ਹੀ ਰੁਝਿਆ ਆਦਿ ਮਾਨਵ ਸਕੂਨ ਵਿੱਚ ਸੀ।

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਸਮੇਂ ਦੇ ਡਿੱਗ ਰਹੇ ਪਹੀਏ ਦੇ ਨਾਲ-ਨਾਲ ਮਨੁੱਖ ਦੇ ਦਿਮਾਗ ਦਾ ਵਿਕ਼ਾਸ ਹੁੰਦਾ ਗਿਆ। ਉਸ ਦੀ ਸੂਝ ਸਿਆਣਪ ਨੇ ਕਾਇਨਾਤ ਦੇ ਵਿਚੋਂ ਆਪਣੇ ਹੁਨਰ ਤੇ ਕਲਾ ਦੇ ਨਾਲ ਆਪਣੀ ਦੁਨੀਆ ਸਿਰਜਣੀ ਸ਼ੁਰੂ ਕਰ ਦਿੱਤੀ। ਇਹ ਸਫ਼ਰ ਨਿਰੰਤਰ ਚੱਲਦਾ ਆ ਰਿਹਾ ਹੈ। ਕਾਦਰ ਦਾ ਇਕ ਸਿਰਜਿਆ ਖਿਡੌਣਾ ਖੁਦ ਕਾਦਰ ਬਣ ਬੈਠਿਆ ਹੈ। ਉਸ ਨੇ ਕੁਦਰਤ ਨੂੰ ਅਨਭੋਲ਼ ਬੱਚੇ ਦੀ ਤਰਾਂ ਆਪਣੇ ਹੱਥਾਂ 'ਚ ਲੈ ਕੇ ਤੋੜਨ ਮਰੋੜਨ ਦੀ ਜਿੱਦ ਕਰ ਰੱਖੀ ਹੈ। ਉਹ ਜ਼ਹਿਰ ਅਤੇ ਅੱਗ ਦੀ ਸਮਝ ਤੋਂ ਬਿਲਕੁਲ ਕੋਰਾ ਹੈ।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਅੱਜ ਦਾ ਮਨੁੱਖ ਕਾਲੇ ਕੋਬਰੇ ਦੀ ਪੂਛ ਮਰੋੜ ਰਿਹਾ ਹੈ। ਕੁਦਰਤ ਦੀ ਗੋਦ 'ਚ ਪਲੇ ਮਨੁੱਖ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੰਕਰੀਟ, ਸੰਗਮਰਮਰ ਤੇ ਸ਼ੀਸ਼ੇ ਦੀਆਂ ਇਮਾਰਤਾਂ 'ਚ ਕੈਦ ਕਰ ਲਿਆ ਹੈ। ਪਹੁ ਫੁਟਦੇ ਸੂਰਜ ਦਾ ਅਨੰਦ ਗੂਗਲ ਤੋਂ ਤਸਵੀਰਾਂ ਲੱਭ ਕੇ ਲੈਂਦਾ ਹੈ। ਪੰਛੀਆਂ ਦੀ ਅੰਮ੍ਰਿਤ ਵੇਲੇ ਦੀ ਚਹਿਕ, ਮੁਰਗੇ ਦੀ ਬਾਂਗ ਉਸ ਦੇ ਨਸੀਬ ਵਿੱਚ ਸ਼ਾਇਦ ਨਹੀਂ ਹੈ । ਨਾ ਹੀ ਠੰਡੀਆਂ ਸ਼ੀਤ ਮਹਿਕਦੀਆਂ ਹਵਾਵਾਂ ਦਾ ਸਪੱਰਸ਼ ਇਸ ਦੇ ਤਨ ਨੂੰ ਗਵਾਰਾ ਹੈ। ਪੁੰਨਿਆ ਦੇ ਚੰਨ ਅਤੇ ਹਨੇਰੀ ਰਾਤ ਦੇ ਡਰ ਇਸ ਨੇ ਅਨੁਭਵ ਹੀ ਨਹੀਂ ਕੀਤੇ। ਜਿਵੇਂ ਗੋਦ ’ਚ ਦੁੱਧ ਚੁੰਘਦਾ ਬਾਲ ਉਸ ਦੀ ਮਾਂ ਅਤੇ ਮਮਤਾ ਤੋਂ ਧੂਹ ਕੇ ਵਿਛੋੜੇ ਦਿੱਤਾ ਹੋਵੇ। ਮਿੱਟੀ ਤੋਂ ਬਣਿਆ ਮਿੱਟੀ ਦਾ ਪੁਤਲਾ ਹੀ ਮਿੱਟੀ ਆਪਣੇ ਤਨ ’ਤੇ ਨਹੀਂ ਲੱਗਣ ਦੇ ਰਿਹਾ। ਉਸ ਨੂੰ ਮਿੱਟੀ ਤੋਂ, ਧੂੜ ਤੋਂ ਅਲਰਜ਼ੀ ਹੈ। ਇਸ ਨੂੰ ਕੁਦਰਤੀ ਖਾਦ ਪਦਾਰਥਾਂ ਤੋਂ ਅਲਰਜ਼ੀ ਹੈ। ਬਚਪਨ ਦੇ ਵਿੱਚ ਹੀ ਬੱਚਿਆਂ ਦੇ ਨਜ਼ਰ ਵਾਲੀਆਂ ਐਨਕਾਂ ਲਗਵਾਉਣੀਆਂ ਪੈ ਰਹੀਆਂ ਹਨ।

ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਪੀਣ ਵਾਲਾ ਪਾਣੀ ਵੀ ਪੁਣ ਪੁਣ ਕੇ ਪੀਂਦਾ ਹੈ। ਕਾਰਖਾਨਿਆਂ ਦੁਆਰਾ ਤਿਆਰ ਕੀਤਾ ਪਲਾਸਟਿਕ ਬੋਤਲਾਂ 'ਚ ਬੰਦ ਕੀਤਾ ਪਾਣੀ ਬੜੇ ਫ਼ਕਰ ਨਾਲ ਫ਼ੁਕਰੇ ਹੋ ਹੋ ਪੀਂਦੇ ਹਾਂ। ਆਪਣੇ ਤਨ ਦਾ ਮੁੜਕਾ ਵੀ ਬਾਹਰ ਨਹੀਂ ਨਿਕਲਣ ਦੇ ਰਹੇ। ਗਰਮੀ ਦੇ ਦਿਨਾਂ '"ਚ ਬੰਦ ਕਮਰਿਆਂ ''ਚ ਏ ਸੀ ਚਲਾ ਕੇ ਅੰਦਰ ਗੁਪਤਵਾਸ ਵਾਂਗ ਬੈਠਦੇ ਅਤੇ ਸੌਂਦੇ ਹਾਂ। ਸਰਦੀਆਂ ’ਚ ਕਾਰਾਂ ਅੰਦਰ ਗਰਮ ਹਵਾ ਤੇ ਕਮਰਿਆਂ 'ਚ ਵੀ ਹੀਟਰ ਲਾ ਕੇ ਤਾਪਮਾਨ ਬਦਲਦੇ ਹਾਂ। ਇਹੋ ਜਿਹੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਅਸੀਂ ਆਪ ਅਤੇ ਆਪਣੀ ਪੀੜ੍ਹੀ ਨੂੰ ਕਿੱਧਰ ਲੈ ਕੇ ਜਾ ਰਹੇ ਹਾਂ।

ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਇਹ ਸੁੱਖ ਸਹੂਲਤਾਂ ਸਾਡੇ ਨਰੋਏ ਕੁਦਰਤੀ ਸਰੀਰਾਂ ਲਈ ਆਫ਼ਤਾਂ ਬਣ ਚੁੱਕੀਆਂ ਨੇ। ਮਨੁੱਖ ਆਪਣੇ ਮੱਕੜ ਜਾਲ ਵਿੱਚ ਦਿਨੋ ਦਿਨ ਆਪੇ ਦੱਸਦਾ ਜਾ ਰਿਹਾ ਹੈ। ਉਸ ਦੀਆਂ ਕੁਦਰਤੀ ਲੋੜਾਂ ਤਾਂ ਕੁਦਰਤ ਹੀ ਪੂਰੀਆਂ ਕਰ ਰਹੀ ਸੀ ਅਤੇ ਕਰ ਰਹੀ ਹੈ। ਮਨੁੱਖ ਦੀਆਂ ਇਛਾਵਾਂ ਬਹੁਤ ਵੱਧ ਗਈਆਂ ਹਨ। ਉਸ ਦੀ ਕਲਪਨਾ ਦੀ ਦੁਨੀਆ ਵੱਖਰੀ ਹੈ ਅਤੇ ਜ਼ਿੰਦਗ਼ੀ ਦਾ ਯਥਾਰਥ ਕੁੱਝ ਹੋਰ ਹੈ। ਇਹ ਇਛਾਵਾਂ ਹੀ ਮਨੁੱਖ ਦੀ ਬੇਚੈਨੀ ਦਾ ਮੁੱਖ ਕਾਰਣ ਹਨ। ਮਨੁੱਖ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁੱਕਿਐ। ਇਹ ਇਛਾਵਾਂ ਦੀ ਘੋੜ ਦੌੜ ਨਾ ਮੁੱਕਣ ਵਾਲੀ ਦੌੜ ਹੈ। ਇਸ ਦੌੜ 'ਚ ਦੌੜਨ ਵਾਲਾ ਹਰ ਪ੍ਰਾਣੀ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ’ਤੇ ਟੰਗਦਾ ਟੰਗਦਾ ਖੁਦ ਆਪ ਟੰਗਿਆ ਜਾ ਰਿਹਾ ਹੈ। ਇਛਾਵਾਂ ਦੀ ਪੂਰਤੀ ਲਈ ਅਥਾਹ ਧਨ ਦੌਲਤ ਦੀ ਲੋੜ ਪੈਂਦੀ ਹੈ। ਇਸ ਧਨ ਦੀ ਪ੍ਰਾਪਤੀ ਲਈ ਮਨੁੱਖ ਆਪਣਾ ਜ਼ਮੀਰ ਆਪਣਾ ਤਨ ਵੀ ਵੇਚ ਜਾਂਦਾ ਹੈ। ਰਿਸ਼ਵਤ, ਬੇਈ

ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਖਾਹਿਸ਼ਾਂ ਦੀ ਪੂਰਤੀ ਲਈ ਭੱਜਦਾ ਮਨੁੱਖ ਆਪਣਿਆਂ ਤੋਂ ਦੂਰ ਹੋ ਜਾਂਦਾ ਹੈ। ਰਿਸ਼ਤਿਆਂ 'ਚ ਕੜਵਾਹਟ ਦਾ ਦੌਰ ਸ਼ੁਰੂ ਹੋ ਜਾਂਦੈ। ਮਨ ਦੀ ਬੇਚੈਨੀ ਮੈਂ ਦਾ ਰੂਪ ਧਾਰਨ ਕਰਦੀ ਹੈ। ਦੂਸਰਿਆਂ ਦਾ ਨਿਰਾਦਰ ਕਰਦੀ ਹੈ। ਸ਼ੱਕ 'ਚ ਨਿਗਾਹਾਂ ਬਦਲ ਜਾਂਦੀਆਂ ਨੇ, ਵਿਵਹਾਰ ਬੱਦਲ ਜਾਂਦੈ। ਤੂੰ- ਤੂੰ, ਮੈਂਅ- ਮੈਂਅ ਦੀਆਂ ਅਵਾਜ਼ਾਂ ਘਰੋਂ ਬਾਹਰ ਨਿਕਲਣ ਲੱਗ ਪੈਂਦੀਆਂ ਨੇ। ਮਾਰ ਕੁਟਾਈ, ਸਾੜਾ, ਈਰਖਾ, ਦਵੈਸ਼ ਦੇ ਭੂਤ ਆਪਣੀ-ਆਪਣੀ ਰਾਸ ਲੀਲਾ ਕਰਦੇ ਹਨ।

ਰਿਸ਼ਤਿਆਂ ਦੀ ਕੜਵਾਹਟ ਸ਼ੀਸ਼ੇ 'ਚ ਪਈ ਤਰੇੜ ਹੈ। ਮਨੁੱਖ ਬੈ-ਚੈਨ ਹੋਇਆ ਇਹਨਾਂ ਲਾਲਸਾਵਾਂ ਤੋਂ ਤੰਗ ਦਿਸ਼ਾਹੀਣ ਹੋ ਫਿਰ ਕੁਦਰਤ ਦੀ ਬੁੱਕਲ਼ ਵੱਲ ਆਪਣਾ ਮੂੰਹ ਕਰਦੈ। ਉਦਾਸੀਨ ਹੋਇਆ ਆਪਣੀ ਜ਼ਿੰਦਗ਼ੀ ਦੇ ਸਫ਼ਰ ਨੂੰ ਆਪਣੀ ਹੀ ਇੱਛਾ ਨਾਲ਼ ਵਿਸ਼ਰਾਮ ਦੇਣੇ ਚਾਹੁੰਦੇ ।

ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਸਭ ਕੁੱਝ ਹਾਸਿਲ ਕਰ ਕੇ ਸਭ ਕੁੱਝ ਪਾ ਕੇ ਮਨੁੱਖ ਇਛਾਵਾਂ ਦੇ ਅੱਗੇ ਲਾਚਾਰ ਹੋ ਜਾਂਦੈ। ਉਹ ਬੇਵਸ ਹੋ ਆਪਣੇ ਹਥਿਆਰ ਸੁੱਟ ਦਿੰਦਾ ਹੈ। ਜਿੱਤ ਕੇ ਵੀ ਹਾਰਿਆ ਮਨੁੱਖ ਆਪਣੇ ਸਫ਼ਰ ਦੌਰਾਨ ਸਮਾਜਿਕ, ਰਾਜਨੀਤਿਕ, ਆਰਥਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਜਾਂਦੈ। ਇਹ ਸਫ਼ਰ ਨਿਰੰਤਰ ਪੀੜੀ ਦਰ ਪੀੜੀ ਚੱਲਦਾ ਰਹਿੰਦਾ ਹੈ।

ਬਲਜਿੰਦਰ ਸਿੰਘ "ਬਾਲੀ ਰੇਤਗੜੵ"
94651-29168


rajwinder kaur

Content Editor

Related News