ਪੰਜਾਬੀ ਇੰਡਸਟਰੀ ਦੇ ਜੂਨੀਅਰ ਕਲਾਕਾਰ ਆਪਣੇ ਮਿਹਨਤਾਨੇ ਲਈ ਤਰਸੇ

07/14/2020 6:14:27 PM

ਕੋਰੋਨਾ ਮਹਾਮਾਰੀ ਕਰਕੇ ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਨੇ ਸਾਨੂੰ ਬਹੁਤ ਕੁੱਝ ਸਿਖਾ ਦਿੱਤਾ ਹੈ। ਜੋ ਅਸੀਂ ਆਪਣੇ ਚੰਗੇ ਸਮਿਆਂ ਵਿੱਚ ਨਹੀਂ ਸਿੱਖ ਸਕੇ, ਉਹ ਇਸ ਸਮੇਂ ਵਿੱਚ ਅਸੀਂ ਸਿੱਖ ਲਿਆ। ਪੈਸਾ ਇੱਕ ਐਸੀ ਸ਼ੈਅ ਹੈ, ਜਿਸਦਾ ਹੋਣਾ ਬਹੁਤ ਜ਼ਰੂਰੀ ਹੈ, ਮੈਂ ਇਸ ਗੱਲ ਵਿੱਚ ਯਕੀਨ ਨਹੀਂ ਰੱਖਦੀ ਸੀ ਕਿ ਤੁਸੀਂ ਬਿਨਾਂ ਪੈਸੇ ਦੇ ਜ਼ਿੰਦਗੀ ਗੁਜ਼ਾਰ ਲਓਗੇ। ਬਸ ਪੈਸੇ ਨੂੰ ਆਪਣੇ ਸਿਰ ’ਤੇ ਸਵਾਰ ਨਾ ਹੋਣ ਦਿਓ। ਤਾਲਾਬੰਦੀ ਕਰਕੇ ਲੋਕਾਂ ਨੂੰ ਕਾਫੀ ਮਾੜੇ ਵਿੱਤੀ ਹਾਲਤਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਸਾਰੇ ਕੰਮ-ਕਾਰ ਠੱਪ ਹੋ ਗਏ, ਬੰਦ ਹੋ ਗਏ।

ਸਭ ਕੁੱਝ ਰੁਕ ਗਿਆ, ਲੋਕਾਂ ਦੀ ਤਨਖ਼ਾਹਾਂ ਰੁਕ ਗਈਆਂ, ਜਿਸ ਦਾ ਸਿੱਧਾ ਸਿੱਧਾ ਅਸਰ ਉਨ੍ਹਾਂ ਦੇ ਘਰ ’ਤੇ ਪਿਆ। ਆਖਿਰਕਾਰ ਘਰ ਵੀ ਤਾਂ ਚਲਾਉਣਾ ਹੈ, ਘਰਦਿਆਂ ਨੂੰ ਤਿੰਨ ਸਮੇਂ ਦੀ ਰੋਟੀ ਵੀ ਤਾਂ ਖਵਾਉਣੀ ਹੈ। ਇਨ੍ਹੀਂ ਦਿਨੀਂ ਜਿੱਥੇ ਬਾਲੀਵੁੱਡ ਜਾਂ ਹਿੰਦੀ ਟੀ.ਵੀ ਇੰਡਸਟਰੀ ਵਿੱਚ ਸਵਾਲ ਉੱਠ ਰਹੇ ਹਨ ਕਿ ਸੀਰੀਅਲਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ, ਟੀਮਾਂ ਦੇ ਪ੍ਰੋਡਿਊਸਰਾਂ ਵੱਲੋਂ ਪੈਸੇ ਨਹੀਂ ਦਿੱਤੇ ਗਏ। ਉੱਥੇ ਹੀ ਪਿਛਲੇ ਦਿਨੀਂ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਗੱਲ ਨਿਕਲੀ ਕਿ ਫਿਲਮਾਂ ਦੇ ਪ੍ਰੋਡਿਊਸਰਾਂ ਵੱਲੋਂ ਫ਼ਿਲਮ ਦੀ ਪ੍ਰੋਮੋਸ਼ਨ ਕਰਨ ਵਾਲਿਆਂ ਨੂੰ ਪੈਸੇ ਨਹੀਂ ਦਿੱਤੇ ਗਏ। ਇੱਥੋਂ ਤੱਕ ਕਿ ਢਾਈ ਮਹੀਨੇ ਹੋਈ ਤਾਲਾਬੰਦੀ ਦੌਰਾਨ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਪੈਸੇ ਨਹੀਂ ਮਿਲੇ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਆਖਿਰਕਾਰ ਐਕਸਪਰਟ ਲਾਂਚਰਸ ਕੰਪਨੀ, ਜੋ ਕਿ ਫਿਲਮ ਪ੍ਰੋਮੋਸ਼ਨ ਨਾਲ ਸਬੰਧਿਤ ਹੈ, ਉਸ ਨਾਲ ਕੰਮ ਕਰਦੀ ਲਾਡੀ ਚੀਮਾ ਨੇ ਆਪਣੇ ਫੇਸਬੁੱਕ ਪੋਸਟ ਦੇ ਜ਼ਰੀਏ ਇਹ ਦੱਸਿਆ ਕਿ ਪੰਜਾਬੀ ਇੰਡਸਟਰੀ ਵਿੱਚ ਮਿਹਨਤ ਨਾਲ ਕੰਮ ਕਰਨ ਵਾਲੇ ਲੋਕ ਕਾਫੀ ਸਮੇਂ ਤੋਂ ਆਪਣੇ ਪੈਸੇ ਮੰਗ ਰਹੇ ਹਨ। ਪਰ ਪ੍ਰੋਡਿਊਸਰਾਂ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਜਿਸ ਤੋਂ ਬਾਅਦ ਇਹ ਗੱਲ ਕਾਫ਼ੀ ਚਰਚਾ ਵਿੱਚ ਰਹੀ ਅਤੇ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬੀ ਇੰਡਸਟਰੀ ਵਿੱਚੋਂ ਕਿਸੇ ਨੇ ਆਪਣੀ ਆਵਾਜ਼ ਚੁੱਕੀ ਹੋਵੇ।

ਜਦੋਂ ਉਨ੍ਹਾਂ ਨਾਲ ਇਸ ਬਾਰੇ ਵਿਸਥਾਰ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਹ ਪ੍ਰੋਡਕਸ਼ਨ ਹਾਊਸ (ਨਾਂ ਹਾਲੇ ਨਹੀਂ ਦੱਸ ਸਕਦੇ) ਤੋਂ ਆਪਣੇ ਪੈਸੇ ਦੀ ਮੰਗ ਕਰ ਰਹੇ ਹਨ। ਇਸ ਲਈ ਉਹ ਮੈਸੇਜ ਵੀ ਕਰਦੇ ਹਨ ਅਤੇ ਫੋਨ ਵੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਜੇਕਰ ਉਹ ਜਵਾਬ ਦਿੰਦੇ ਵੀ ਹਨ ਤਾਂ ਟਾਲ-ਮਟੋਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਪਿਛਲੇ ਢਾਈ ਮਹੀਨੇ ਤੋਂ ਤਾਲਾਬੰਦੀ ਕਰਕੇ ਕਾਫ਼ੀ ਔਖਾ ਹੋਇਆ ਪਿਆ।

ਕਣਕ ਉਤਪਾਦਨ ਦੇ ਮਾਮਲੇ ''ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)

ਸਾਰਾ ਕੰਮ ਕਾਰ ਠੱਪ ਹੈ ਪਰ ਫਿਰ ਵੀ ਪ੍ਰੋਡਕਸ਼ਨ ਹਾਊਸ ਵੱਲੋਂ ਉਨ੍ਹਾਂ ਦੇ ਪੈਸੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਤੇ ਆਖਰਕਾਰ ਉਨ੍ਹਾਂ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਵਿਰੁੱਧ ਆਪਣੀ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਕਈ ਜੂਨੀਅਰ ਆਰਟਿਸਟਾਂ, ਟੈਕਨੀਸ਼ੀਅਨਾਂ, ਮੇਕਅੱਪ ਆਰਟਿਸਟਰਾਂ ਸਪਾੱਟ ਬੁਆਏ/ਗਰਲਜ਼ ਆਦਿ ਦੀਆਂ ਪੇਮੇਟਾਂ ਰੁਕੀਆਂ ਹੋਇਆ ਹਨ।

ਜਦੋਂ ਫ਼ਿਲਮ ਪ੍ਰਮੋਸ਼ਨ ਦਾ ਸਮਾਂ ਹੁੰਦਾ ਹੈ ਉਦੋਂ ਇਹ ਪ੍ਰੋਡਕਸ਼ਨ ਹਾਊਸ ਵਾਲੇ ਕੰਮ ਕਰਵਾ ਲੈਂਦੇ ਹਨ ਅਤੇ ਪੈਸੇ ਦੇਣ ਸਮੇਂ ਟਾਲ-ਮਟੋਲ ਕਰਦੇ ਹਨ। ਲਾਡੀ ਨੇ ਅੱਗੇ ਦੱਸਿਆ ਕਿ ਐਕਸਪਰਟ ਲਾਂਚਰਸ ਦੀ ਹੀ ਇੱਕ ਹੋਰ ਸਹਿਕਰਮੀ, ਜਿਸ ਨਾਲ ਉਹ ਕੰਮ ਕਰਦੇ ਹਨ, ਉਨ੍ਹਾਂ ਦੀ ਮਾਤਾ ਜੀ ਨੂੰ ਕੈਂਸਰ ਹੈ। ਇਨੀਂ ਦਿਨੀਂ ਇਲਾਜ ਕਰਵਾਉਣ ਲਈ ਪੈਸਿਆਂ ਦੀ ਜ਼ਰੂਰਤ ਹੈ। ਅਸੀਂ ਜਿਨ੍ਹਾਂ ਤੋਂ ਪੈਸੇ ਲੈਣੇ ਹਨ, ਉਨ੍ਹਾਂ ਨਾਲ ਰਾਬਤਾ ਵੀ ਕਾਇਮ ਕੀਤਾ ਪਰ ਅੱਗਿਓਂ ਇਹ ਜਵਾਬ ਹੁੰਦਾ ਹੈ ਕਿ ਇੱਕ ਦੋ ਦਿਨ ਤੱਕ ਪਵਾ ਦਿਆਂਗੇ ਪੈਸੇ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਹੋਰ ਤਾਂ ਹੋਰ ਜਦੋਂ ਤੋਂ ਉਨ੍ਹਾਂ ਨੇ ਇਸ ਪ੍ਰਤੀ ਆਵਾਜ਼ ਚੁੱਕੀ ਹੈ, ਉਨ੍ਹਾਂ ਨੂੰ ਕਈਆਂ ਨੇ ਫੋਨ ਕਰਕੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਇੰਡਸਟਰੀ ਵਿੱਚ ਕਿਸੇ ਨੇ ਕੰਮ ਨਹੀਂ ਦੇਣਾ, ਲਿੰਕ ਖਰਾਬ ਹੋ ਜਾਣਗੇ। ਲਾਡੀ ਦਾ ਕਹਿਣਾ ਹੈ ਕਿ ਹੁਣ ਆਵਾਜ਼ ਚੁੱਕਣੀ ਬਣਦੀ ਸੀ, ਕਿਉਂਕਿ ਪਾਣੀ ਸਿਰ ਤੋਂ ਉੱਪਰ ਦੀ ਲੰਘ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਕਿੰਨੇ ਲੋਕ ਹੋਰ ਹੋਣਗੇ, ਜੋ ਆਪਣੀ ਪੇਮੈਂਟ ਲਈ ਪਰਿਸਰਾਂ ਦੇ ਅੱਗੇ ਪਿੱਛੇ ਗੇੜੇ ਕੱਢਦੇ ਹਨ ਤੇ ਉੱਤੋਂ ਇਹ ਪੈਸੇ ਉਨ੍ਹਾਂ ਦੀ ਮਿਹਨਤ ਹੱਕ ਦੇ ਹਨ ਪਰ ਫਿਰ ਵੀ ਨਹੀਂ ਮਿਲਦੇ। 

ਕੋਰੋਨਾ ਹੁਣ ਆਮ ਤੋਂ ਖ਼ਾਸ ਲੋਕਾਂ ਤੱਕ ਕਿਵੇਂ ਪਹੁੰਚਿਆ, ਗੱਲ ਸੋਚਣ ਵਾਲੀ ਏ...

ਲਾਡੀ ਨੇ ਅੱਗੇ ਦੱਸਿਆ ਕਿ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਫ਼ਿਲਮ ਬਣ ਜਾਂਦੀ ਹੈ। ਉਹਦੀ ਪ੍ਰਮੋਸ਼ਨ ਵਧੀਆ ਹੁੰਦੀ ਹੈ, ਰਿਲੀਜ਼ ਵੀ ਹੋ ਜਾਂਦੀ ਹੈ। ਜਦੋਂ ਪੈਸੇ ਲੈਣ ਦੀ ਗੱਲ ਆਉਂਦੀ ਹੈ ਤਾਂ ਪ੍ਰਡਿਊਸਰ ਆਨਾਕਾਨੀ ਕਰਦੇ ਹਨ ਤੇ ਕਹਿੰਦੇ ਹਨ ਕਿ ਸਾਡੀ ਤਾਂ ਬਾਈ ਜੀ ਫਿਲਮ ਈ ਨੀ ਚੱਲੀ ਅਸੀਂ ਕਿੱਥੇ ਪੈਸੇ ਦੇ ਦਈਏ। ਜਦਕਿ ਫਿਲਮ ਚੱਲੇ ਨਾ ਚੱਲੇ, ਇਸ ਨਾਲ ਉਨ੍ਹਾਂ ਦਾ ਕੀ ਲੈਣਾ ਦੇਣਾ, ਉਨ੍ਹਾਂ ਨੇ ਤਾਂ ਪ੍ਰਮੋਸ਼ਨ ਕੀਤੀ ਹੈ, ਆਪਣਾ ਕੰਮ ਕੀਤਾ ਹੈ। ਉ

ਨ੍ਹਾਂ ਕਿਹਾ ਕਿ ਸਾਡੇ ਵਰਗੇ ਲੋਕਾਂ ਦੀ ਇਕ ਗਲਤੀ ਇਹ ਹੈ ਕਿ ਅਸੀਂ ਕਾਂਟਰੈਕਟ ਨਹੀਂ ਬਣਾਉਂਦੇ ਜਦਕਿ ਬਣਵਾਉਣਾ ਚਾਹੀਦਾ ਹੈ ਅਤੇ ਸਾਰਾ ਕੁਝ ਕਾਨੂੰਨੀ ਨਿਯਮਾਂ ਤਹਿਤ ਹੋਣਾ ਚਾਹੀਦਾ ਹੈ ਪਰ ਹਾਂ ਜਿਨ੍ਹਾਂ ਪ੍ਰਡਿਊਸਰ ਨੇ ਪੈਸੇ ਨਹੀਂ ਦਿੱਤੇ, ਉਨ੍ਹਾਂ ਕੋਲ ਉਨ੍ਹਾਂ ਦੇ ਮੈਸੇਜ ਈ ਮੇਲ ਆਦਿ ਹਨ, ਜੋ ਅੱਗੇ ਜਾ ਕੇ ਸਬੂਤ ਦੇ ਤੌਰ ’ਤੇ ਵਰਤੀਆਂ ਜਾ ਸਕਦੀਆਂ ਹਨ ਅਤੇ ਲੋੜ ਪੈਣ ’ਤੇ ਉਹ ਆਪਣੀ ਲੜਾਈ ਅੱਗੇ ਵੀ ਲੈ ਕੇ ਜਾਣਗੇ।

ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਨੇ ਗੰਭੀਰ ਚੁਣੌਤੀਆਂ ਦੇ ਬਾਵਜੂਦ ਸਿਰਜਿਆ ਇਤਿਹਾਸ

ਜਦੋਂ ਹੱਕ ਦੀ ਕਮਾਈ ਨਾ ਮਿਲੇ ਤਾਂ ਦੁੱਖ ਹੋਣਾ ਜ਼ਹਿਰ ਹੈ ਤੇ ਪੰਜਾਬ ਇੰਡਸਟਰੀ ਵਿੱਚ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਕਿ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ ਜਾਂ ਕਹਿ ਲਓ ਕਿ ਮਾਮਲਾ ਤਾਂ ਪਹਿਲਾਂ ਵੀ ਸਨ ਪਰ ਕਿਸੇ ਨੇ ਬੋਲਣ ਦੀ ਹਿੰਮਤ ਨਹੀਂ ਕੀਤੀ। ਯਕੀਨਨ ਜੇ ਇਹ ਗੱਲ ਬਾਹਰ ਆਈ ਹੈ ਤਾਂ ਇਸ ਤਾਂ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੇਗਾ। ਹਰ ਕੰਮ ਦੇ ਕੁਝ ਅਸੂਲ ਨਹੀਂ ਹੁੰਦੇ ਹਨ। ਸਾਡੀ ਵੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਅਸੀਂ ਪੂਰੀ ਨਿਯਮਾਂ ਤਹਿਤ ਹਰ ਕਾਂਟਰੈਕਟ ਬਣਾ ਕੇ ਹੀ ਕੰਮ ਕਰੀਏ ਤਾਂ ਜੇ ਭਵਿੱਖ ਵਿੱਚ ਅਜਿਹੇ ਸਿੱਟੇ ਨਾ ਭੁਗਤਣੇ ਪੈਣ। ਜੇਕਰ ਕੋਈ ਅਜਿਹੇ ਤਜ਼ਰਬਿਆ ਨਾਲ ਜੁਝਦਾ ਹੈ ਤਾਂ ਆਪਣੀ ਅਵਾਜ਼ ਜਰੂਰ ਚੁਕੀਏ।

ਦਮਨਜੀਤ ਕੌਰ,
7307247842

 


rajwinder kaur

Content Editor

Related News