ਝੋਨੇ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ ਹੀ ਬੀਜੋ - ਡਾ. ਢਿੱਲੋਂ

04/16/2019 12:23:59 PM

ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ ਥੱਲੇ ਸਾਰਾ ਰਕਬਾ ਨਾ ਲਿਆਉਣ ਬਲਕਿ ਪੀਏਯੂ ਵੱਲੋਂ ਪ੍ਰਮਾਣਿਤ ਇੱਕ ਤੋਂ ਵੱਧ ਕਿਸਮਾਂ ਦੀ ਚੋਣ ਕਰਨ । ਪੀਏਯੂ ਦੀਆਂ ਇਹ ਪੀ ਆਰ ਕਿਸਮਾਂ ਮੁਕਾਬਲਤਨ ਛੇਤੀ ਪੱਕਣ ਵਾਲੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀਆਂ 8 ਅਤੇ 24 ਕਿੱਲੋ ਦੀਆਂ ਥੈਲੀਆਂ ਦੀ ਕੀਮਤ ਕ੍ਰਮਵਾਰ 300 ਅਤੇ 900 ਰੁਪਏ ਹੈ।  ਇਸ ਤੋਂ ਇਲਾਵਾ ਪੂਸਾ ਬਾਸਮਤੀ 1121 (8 ਕਿੱਲੋ)-400 ਰੁਪਏ ਵਿੱਚ ਅਤੇ ਪੂਸਾ ਬਾਸਮਤੀ 1637 (8 ਕਿੱਲੋ)-600 ਰੁਪਏ ਵਿੱਚ ਮਿਲਦੀ ਹੈ। ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ (ਗੇਟ ਨੰ: 1) ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲ ਰਿਹਾ ਹੈ । ਕੰਮ ਵਾਲੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸੱਤੇ ਦਿਨ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਖੁੱਲੀ ਰਹੇਗੀ। ਬੀਜਾਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਨਿਰਦੇਸ਼ਕ (ਬੀਜ) ਨੂੰ 94640-37325, 98159-65404, 98724-28072 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਵੱਖ-ਵੱਖ ਜ਼ਿਲਿਆਂ ਦੇ ਕਿਸਾਨ, ਬੀਜਾਂ ਸਬੰਧੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ।
ਅੰਮ੍ਰਿਤਸਰ  -98555-56672   ਮੁਹਾਲੀ : 98722-18677
ਬਠਿੰਡਾ - 94636-28801, 94177-32932  ਮੁਕਤਸਰ : 98556-20914
ਬਰਨਾਲਾ - 81461-00796   ਮਾਨਸਾ : 94176-26843
ਫਿਰੋਜ਼ਪੁਰ -95018-00488   ਜਲੰਧਰ: 98889-00329, 81460-88488
ਫਤਿਹਗੜ੍ਹ• ਸਾਹਿਬ: 81465-70699   ਪਟਿਆਲਾ : 94173-60460, 94633-69063
ਫਰੀਦਕੋਟ : 98553-21902, 94640-51995 ਪਠਾਨਕੋਟ : 98723-54170 
ਫਾਜਿਲਕਾ : 94600-45497   ਰੂਪਨਗਰ : 94172-41604 
ਗੁਰਦਾਸਪੁਰ: 94640-70131, 88720-03010 ਸਮਰਾਲਾ : 94172-41604
ਹੁਸਿਆਰਪੁਰ : 98157-51900, 95014-34300 ਸੰਗਰੂਰ: 99881- 11757, 94172-81311 
ਕਪੂਰਥਲਾ: 94643-82711, 98155-47607 ਸ਼ਹੀਦ ਭਗਤ ਸਿੰਘ ਨਗਰ : 98727-45890
ਲੁਧਿਆਣਾ : 81469-00244, 98729-00333 ਤਰਨਤਾਰਨ : 98146-93189, 89689-71345
ਮੋਗਾ : 81465-00942    ਸ਼ੰਭੂ ਬੈਰੀਅਰ : 98551-37662


Aarti dhillon

Content Editor

Related News