ਛੇਤੀ ਹੀ ਲੁਧਿਆਣਾ 'ਚ ਅਕਾਲੀਆਂ ਨੂੰ ਉਮੀਦਵਾਰ ਦੇ 'ਦਰਸ਼ਨ' ਕਰਵਾ ਦੇਣਗੇ ਸੁਖਬੀਰ, 4 ਆਗੂਆਂ 'ਚ ਫਸਿਆ ਪੇਚ

Wednesday, Apr 10, 2024 - 09:42 AM (IST)

ਛੇਤੀ ਹੀ ਲੁਧਿਆਣਾ 'ਚ ਅਕਾਲੀਆਂ ਨੂੰ ਉਮੀਦਵਾਰ ਦੇ 'ਦਰਸ਼ਨ' ਕਰਵਾ ਦੇਣਗੇ ਸੁਖਬੀਰ, 4 ਆਗੂਆਂ 'ਚ ਫਸਿਆ ਪੇਚ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਲੁਧਿਆਣਾ ਦੇ 6 ਹਲਕਿਆਂ ’ਚੋਂ 5 ਹਲਕਾ ਇੰਚਾਰਜਾਂ ਅਤੇ ਜ਼ਿਲਾ ਪ੍ਰਧਾਨ ਨੇ ਲੋਕ ਸਭਾ ਸੀਟ ਦੀ ਚੋਣ ਲਈ ਸਾਰੇ ਨੇਤਾਵਾਂ ਦੇ ਨਾਂ ਦੇ ਦਿੱਤੇ ਹਨ, ਜਦੋਂਕਿ ਹਲਕਾ ਪੱਛਮੀ ਦੇ ਗਰੇਵਾਲ ਇਸ ਮੀਟਿੰਗ ’ਚ ਨਹੀਂ ਦਿਸੇ। ਜਿਹੜੇ ਆਗੂ ਸ਼ਾਮਲ ਹੋਏ, ਉਨ੍ਹਾਂ ’ਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਦੱਖਣੀ ਤੋਂ ਜਸਪਾਲ ਸਿੰਘ ਗਿਆਸਪੁਰਾ, ਉੱਤਰੀ ਤੋਂ ਆਰ. ਡੀ. ਸ਼ਰਮਾ, ਸੈਂਟਰਲ ਤੋਂ ਕਾਕਾ ਸੂਦ, ਪੂਰਬੀ ਤੋਂ ਰਣਜੀਤ ਸਿੰਘ ਢਿੱਲੋਂ, ਆਤਮ ਨਗਰ ਤੋਂ ਜਗਬੀਰ ਸੋਖੀ ਆਦਿ ਦੱਸੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਮਾਮਲੇ 'ਚ ਰਾਮ ਰਹੀਮ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਪਤਾ ਲੱਗਾ ਹੈ ਕਿ ਹੁਣ ਲੁਧਿਆਣਾ ਦੀ ਸੀਟ 2 ਰਾਮਗੜ੍ਹੀਆ ਭਾਈਚਾਰੇ ਅਤੇ 2 ਜੱਟ ਸਿੱਖਾਂ ’ਚ ਆ ਖੜ੍ਹੀ ਹੈ। ਇਨ੍ਹਾਂ ’ਚ ਜੱਟ ਸਿੱਖ ਰਣਜੀਤ ਸਿੰਘ ਢਿੱਲੋਂ, ਪਰਉਪਕਾਰ ਸਿੰਘ ਘੁੰਮਣ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਹਰਚਰਨ ਸਿੰਘ ਗੋਹਲਵੜੀਆ ਅਤੇ ਸੁਖਬੀਰ ਦੀਆਂ ਨਜ਼ਰਾਂ ’ਚ ਇਕ ਹੋਰ ਆਗੂ ਹੈ। ਸੂਤਰਾਂ ਨੇ ਇਸ਼ਾਰਾ ਕੀਤਾ ਕਿ ਆਉਣ ਵਾਲੇ 4-5 ਦਿਨਾਂ ’ਚ ਸੁਖਬੀਰ ਲੁਧਿਆਣਾ ’ਚ ਅਕਾਲੀਆਂ ਨੂੰ ਚੋੜ ਲੜਨ ਵਾਲੇ ਚਿਹਰੇ ਦੇ ਦਰਸ਼ਨ ਕਰਵਾ ਦੇਣਗੇ। ਲੁਧਿਆਣਾ ’ਚ ਭਾਵੇਂ 2 ਆਗੂ ਚੋਣ ਲੜਨ ਲਈ ਸਿਰ ਧੜ੍ਹ ਦੀ ਬਾਜ਼ੀ ਲਗਾ ਰਹੇ ਹਨ । ਉਨ੍ਹਾਂ ਦੋਵਾਂ ’ਚ ਟਿਕਟ ਲੈਣ ਦਾ ਮੁਕਾਬਲਾ ਲੁਧਿਆਣਾ ’ਚ ਬੈਠੇ ਅੱਧੀ ਦਰਜਨ ਦੇ ਕਰੀਬ ਨੇਤਾਵਾਂ ਦੀ ਸਿਫਾਰਸ਼ ’ਤੇ ਵੀ ਨਿਰਭਰ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News