ਪੀ.ਏ.ਯੂ. ਦੀ ਅਧਿਆਪਕ ਯੁਵਾ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ
Thursday, Dec 13, 2018 - 02:17 PM (IST)

ਪੀ.ਏ.ਯੂ. ਦੇ ਸਕੂਲ ਆਫ ਐਗਰੀਕਲਚਰਲ ਬਾਇਓਤਕਨਾਲੋਜੀ ਵਿਚ ਮੌਲੀਕਿਊਲਰ ਜੈਨੇਟਿਕਸ ਵਿਸ਼ੇ ਦੀ ਸਹਾਇਕ ਪ੍ਰੋਫੈਸਰ ਡਾ. ਨੀਤਿਕਾ ਸੰਧੂ ਨੂੰ ਉਹਨਾਂ ਦੀ ਪੇਸ਼ਕਾਰੀ ਲਈ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਥਾਪਰ ਇੰਸਟੀਚਿਊਟ ਪਟਿਆਲਾ ਵਿਖੇ 7-8 ਦਸੰਬਰ 2018 ਨੂੰ ਹੋਈ ਭੋਜਨ ਸੁਰੱਖਿਆ ਸੰਬੰਧੀ ਅੰਤਰਰਾਸ਼ਟਰੀ ਕਾਨਫਰੰਸ ਵਿਚ ਦਿੱਤਾ ਗਿਆ। ਉਹਨਾਂ ਦੀ ਪੇਸ਼ਕਾਰੀ ਝੋਨੇ ਦੀ ਸਿੱਧੀ ਬਿਜਾਈ ਦੇ ਝਾੜ ਵਿੱਚ ਵਾਧੇ ਅਤੇ ਇਸ ਨੇ ਜੈਨੇਟਿਕ ਵਿਕਾਸ ਸੰਬੰਧੀ ਸੀ ।
ਜ਼ਿਕਰਯੋਗ ਹੈ ਕਿ ਡਾ. ਨੀਤਿਕਾ ਯੂ.ਜੀ.ਸੀ./ਸੀ.ਐਸ.ਆਈ.ਆਰ. ਤੋਂ ਜੂਨੀਅਰ ਖੋਜ ਫੈਲੋਸ਼ਿਪ ਪ੍ਰਾਪਤ ਖੋਜੀ ਹਨ। ਇਸ ਤੋਂ ਬਿਨਾਂ ਉਹਨਾਂ ਨੂੰ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਫਿਲਪਾਈਨਜ਼ ਵਲੋਂ ਪੋਸਟ ਡਾਕਟਰੇਟ ਫੈਲੋਸ਼ਿਪ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਵਰਤਮਾਨ ਸਮੇਂ ਵਿਚ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਕਿਸਮਾਂ ਦੀ ਵਾਤਾਵਰਨ ਅਨੁਕੂਲਤਾ ਅਤੇ ਕਣਕ ਦੀ ਪੌਸ਼ਟਿਕਤਾ ਦੇ ਵਿਕਾਸ ਉਪਰ ਕੰਮ ਕਰ ਰਹੇ ਹਨ ।
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਐਗਰੀਕਲਚਰਲ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਵਿਗਿਆਨੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।