ਨਵੇਂ ਸਾਲ ਤੂੰ ਚੜ ਜਾ

Saturday, Apr 27, 2019 - 04:05 PM (IST)

ਨਵੇਂ ਸਾਲ ਤੂੰ ਚੜ ਜਾ,
ਬਹਾਰ ਬਣਕੇ।
ਨਫ਼ਰਤ ਮਿਟਜੇ ਤੂੰ ਚੜ ਜਾ,
ਪਿਆਰ ਬਣਕੇ।
ਕੀ ਮੁਸਲਿਮ,ਇਸਾਈ,
ਕੀ ਹਿੰਦੂ, ਕੀ ਸਿੱਖ,
ਸਭ ਇੱਕੋ ਇਨਸਾਨ,
ਚੜ ਏਕ ਓਕਾਰ ਬਣਕੇ।
ਕੌਣ ਵੱਡਾ, ਕੌਣ ਛੋਟਾ,
ਕਰਮ ਕਰੇ ਨਾ,
ਕੋਈ ਖੋਟਾ, ਤੂੰ ਚੜ ਜਾ,
ਸਤਿਕਾਰ ਬਣਕੇ।
ਕਾਮ, ਕ੍ਰੋਧ ,ਲੋਭ ,ਮੋਹ ,
ਹੰਕਾਰ ਤੋਂ ਬਚਾਈ,
ਮਨ ਵੱਸੇ ਗੁਰਬਾਣੀ ਚੜ,
ਖੰਡੇ ਦੀ ਧਾਰ ਬਣਕੇ ।
ਰੂਹਾਂ ਦੇ ਹਾਣੀਆ ਦਾ,
ਕਰ ਮਿਲਾਪ ਦੇਵੀਂ,
ਪਾਕ ਪਵਿੱਤਰ ਗੀਤ ਗਾ,
ਚੜ ਕਲਾਕਾਰ ਬਣਕੇ।
ਲੱਖਾਂ ਤਾਰਿਆਂ ਚੋਂ ਕੋਈ ,
ਇੱਕ ਤਾਰਾ ਚਮਕੇ,
ਟੁੱਟੇ ਨਾ ਆਸ ਦੀ ਕਿਰਨ,
ਚੜ ਚਮਕਦਾਰ ਬਣਕੇ।
ਪੜ੍ਹੇ ਲਿਖੇ ਡਿਗਰੀਆਂ ਵਾਲੇ,
ਪਾ ਲੈਣ ਨੌਕਰੀਆਂ ਸਾਰੇ,
ਤੂੰ ਚੜ ਉਹਨਾਂ ਦਾ,
ਰੁਜ਼ਗਾਰ ਬਣਕੇ।
ਮੰਜ਼ਲ ਦੀਆਂ ਰਾਹਾਂ ਤੇ ਤੁਰਦਾ,
ਹਰ ਕੋਈ ਡੋਲੇ ਨਾ,
ਚੜ ਖੁਸ਼ੀਆਂ ਦੀ,
ਛਣਕਾਰ ਬਣਕੇ।
ਅਸਮਾਨ 'ਚ ਚਮਕੇ,
ਹਰ ਕਵੀ ਦਾ ਨਾਂ,
ਲਿਖਾਂ ਲਿਖਤਾਂ ਐਸੀਆਂ,
ਚੜ ਜੈ ਜੈਕਾਰ ਬਣਕੇ।
ਧਰਤੀ ਸੋਹਣੀ ਉੱਤੇ,
ਖੁਸ਼ੀਆਂ ਲੈ ਕੇ ਆਉਣਾ,
ਸੱਜ ਵਿਆਹੀ ਵਹੁਟੀ ਦਾ,
ਤੂੰ ਸ਼ਿੰਗਾਰ ਬਣਕੇ।

ਕਿਰਨ ਸ਼ਾਹ ਰਚਨਾ


Aarti dhillon

Content Editor

Related News