ਨਵਾਂ ਜ਼ਮਾਨਾ ਤੇ ਬਿਜਲੀ

Friday, Jul 13, 2018 - 01:43 PM (IST)

ਨਵਾਂ ਜ਼ਮਾਨਾ ਤੇ ਬਿਜਲੀ

ਬਿਜਲੀ ਉੱਤੇ ਨਿਰਭਰ ਹੋ ਗਿਆ, ਅੱਜਕਲ•ਦਾ ਸਾਰਾ ਜ਼ਮਾਨਾ,
ਬਿਜਲੀ ਨਾਂ ਦੀ ਸ਼ੈਅ ਤੋਂ ਕਦੇ ਇਹ, ਬੰਦਾ ਹੁੰਦਾ ਸੀ ਅਣਜਾਨਾ।
ਬਿਜਲੀ ਉੱਤੇ ਨਿਰਭਰ…ਹੋ ਗਿਆ......

ਜਦੋਂ ਕਦੇ ਇਹ ਗੁੱਲ ਹੋ ਜਾਂਦੀ, ਦੁਨੀਆ ਰੋਂਦੀ ਤੇ ਕੁਰਲਾਉਂਦੀ,
ਨਵੇਂ ਜ਼ਮਾਨੇ ਵਿਚ ਬਿਜਲੀ ਦਾ, ਹਰ ਬÎੰਦਾ ਗਾਉਂਦਾ ਅਫਸਾਨਾ।
ਬਿਜਲੀ ਉੱਤੇ ਨਿਰਭਰ…ਹੋ ਗਿਆ.......

ਬਿਜਲੀ ਬਿਨ ਕੰਮ ਰੁਕ ਜਾਂਦੇ ਨੇ, ਸਾਹ ਬÎੰਦੇ ਦੇ ਸੁੱਕ ਜਾਂਦੇ ਨੇ,
ਲੋਕੀ ਇਸ ਦੇ ਆਸ਼ਕ ਹੋ ਗਏ, ਕੋਈ ਨਾ ਹੁਣ ਰਿਹਾ ਬੇਗਾਨਾ।
ਬਿਜਲੀ ਉੱਤੇ ਨਿਰਭਰ…ਹੋ ਗਿਆ.......

ਪੰਜਾਬੀ ਕਹੇ ਆ ਜਾ ਸਾਲੀਏ, ਸਾਨੂੰ ਤੇਰੀ ਲੋੜ ਬਾਹਲੀ ਏ,
ਹਿੰਦੀ ਵਾਲਾ ਸੋਚੇ ਪਤਾ ਨਹੀਂ, ਇਸ ਚੰਦਰੀ ਨੇ ਕਦੋਂ ਹੈ ਆਉਣਾ
ਬਿਜਲੀ ਉੱਤੇ ਨਿਰਭਰ.......

ਫਾਲਟ ਕਦੇ ਜੇ ਪੈ ਜਾਏ ਬਾਹਲਾ, ਕੰਜਿਊਮਰ ਵੀ ਪੈਂਦਾ ਕਾਹਲਾ,
ਕਰਮਚਾਰੀ ਨੂੰ ਗੱਲ ਨਾ ਆਹੁੜੇ, ਲਾਉਂਦਾ ਹੈ ਉਹ ਕੋਈ ਬਹਾਨਾ।
ਬਿਜਲੀ ਉੱਤੇ ਨਿਰਭਰ…ਹੋ ਗਿਆ.........

ਬੱਚੇ ਬੜਾ ਹੀ ਰੌਲਾ ਪਾਵਣ, ਮਾਪੇ ਉਨ੍ਹਾਂ ਦੇ ਸ਼ੋਰ ਮਚਾਵਣ,
ਮੱਛਰ ਕੰਨਾਂ ਕੋਲੇ ਆ ਕੇ, ਗਾਵਣ ਲੱਗ ਜਾਂਦਾ ਕੋਈ ਗਾਣਾ।
ਬਿਜਲੀ ਉੱਤੇ ਨਿਰਭਰ…ਹੋ ਗਿਆ........

ਹਰ ਕੋਈ ਇਸਦਾ ਲਾਹਾ ਲੈਂਦਾ, ਸਰੋਏ ਵੀ ਵਿਚ ਸੋਚੀਂ ਪੈਂਦਾ,
ਬੜੀ ਦੇਰ ਦੇ ਬਾਅਦ ਹੈ ਆਈ, ਪਤਾ ਨਹੀਂ ਏ ਕਦ ਫਿਰ ਜਾਣਾ।
ਬਿਜਲੀ ਉੱਤੇ ਨਿਰਭਰ…ਹੋ ਗਿਆ......…

24 ਘÎੰਟੇ ਹੈ ਬਿਜਲੀ ਰਹਿਣੀ, ਇਹੋ ਗੱਲ ਸਰਕਾਰ ਨੇ ਕਹਿਣੀ,
ਨੇਤਾ ਵੋਟਾਂ ਲੈਣ ਦੀ ਖ਼ਾਤਰ, ਪਾਉਂਦਾ ਹੈ ਲੋਕਾਂ ਨੂੰ ਦਾਣਾ।
ਬਿਜਲੀ ਉੱਤੇ ਨਿਰਭਰ ਹੋ ਗਿਆ.......

ਬਿਜਲੀ ਦਾ ਕੱਟ ਬੜਾ ਸਤਾਉਂਦਾ, ਹਰ ਕੰਮ ਵਿਚ ਰੁਕਾਵਟ ਪਾਉਂਦਾ,
ਕੱਟ ਲੱਗਣ ਦੀ ਗਿਣਤੀ ਵਧ ਜਾਏ, ਉਲਝ ਜਾਂਦਾ ਏ ਤਾਣਾ-ਬਾਣਾ।
ਬਿਜਲੀ ਉੱਤੇ ਨਿਰਭਰ…ਹੋ ਗਿਆ........…

ਦੇਰ ਬਾਅਦ ਜਦੋਂ ਕਦੇ ਆਉਂਦੀ, ਸੀਨੇ ਦੇ ਵਿਚ ਠੰਡਕ ਪਾਉਂਦੀ,
ਪਰਸ਼ੋਤਮ ਆਖੇ ਬਿਨਾ ਏਸ ਦੇ, ਵਿਚ ਪਸੀਨੇ ਪੈਂਦਾ ਏ ਨਹਾਉਂਣਾ।
ਬਿਜਲੀ ਉੱਤੇ ਨਿਰਭਰ…ਹੋ ਗਿਆ........
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348


Related News