ਨਸਲਵਾਦ ਦੇ ਖਾਤਮੇ ਲਈ ਸਰਬੱਤ ਦੇ ਭਲੇ ਲਈ ਅਮਰੀਕਾ ''ਚ ਯਾਦਗਾਰ ਬਣਾਈ-ਖਾਲਸਾ
Tuesday, Oct 24, 2017 - 03:49 PM (IST)
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਸਰਬੱਤ ਦੇ ਭਲੇ ਲਈ ਪੂਰੇ ਵਿਸ਼ਵ 'ਚ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਪਹੁੰਚਾਏਗੀ
ਕਨੈਕਟੀਕਟ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਤੇ ਮੈਂਬਰ ਪਲੈਨਿੰਗ ਬੋਰਡ, ਨਾਰਵਿਚ ਕਨੈਕਟੀਕਟ ਯੂ. ਐੱਸ. ਏ. ਨੇ ਦੱਸਿਆ ਕਿ ਨਾਰਵਿਚ ਕਨੈਕਟੀਕਟ (ਨਾਰਵਿਚ ਸਮੁੰਦਰ ਕੰਢੇ 'ਤੇ ਇੱਕ ਸਾਂਝੀਵਾਲਤਾ ਨੂੰ ਸਮਰਪਿਤ ਯਾਦਗਾਰ ਬਣਾਈ ਗਈ ਹੈ, ਜੋ ਕਿ ਸਿਟੀ ਆਫ ਨਾਰਵਿਚ ਤੋਂ ਇਜਾਜ਼ਤ ਲੈ ਕੇ ਉਸਾਰੀ ਗਈ ਹੈ। ਸ. ਖ਼ਾਲਸਾ ਨੇ ਦੱਸਿਆ ਕਿ ਇਸ ਯਾਦਗਾਰ ਵਿੱਚ ਰੋਟਰੀ ਕਲੱਬ ਸਟੇਟ ਅਮਰੀਕਾ ਦਾ ਵਿਸ਼ੇਸ਼ ਯੋਗਦਾਨ ਹੈ। ਉਨ•ਨੇ ਦੱਸਿਆ ਕਿ ਇਹ ਯਾਦਗਾਰ ਵਿਸ਼ਵ ਸ਼ਾਂਤੀ ਤੇ ਸਮੁੱਚੇ ਭਾਈਚਾਰੇ ਦੀ ਪ੍ਰਤੀਕ ਹੈ। ਇਸ ਯਾਦਗਾਰ ਵਿੱਚ ਚਾਰ ਪੋਲ ਲਗਾਏ ਗਏ ਹਨ। ਇੱਕ ਪੋਲ ਵਿੱਚੋਂ ਅੱਠ ਭਾਸ਼ਾਵਾਂ ਆ ਜਾਂਦੀਆਂ ਹਨ। ਇਸ ਤਰ•ਾ32 ਭਾਸ਼ਾਵਾਂ ਨੂੰ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਣ ਦੇ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਨੇ ਦੱਸਿਆ ਕਿ ਇਹੋ ਜਿਹੇ ਪੋਲ ਹੋਰ ਮੁਲਕਾਂ ਵਿੱਚ ਵੀ ਮੌਜੂਦ ਹਨ। ਪਰ ਅਮਰੀਕਾ ਪਹਿਲਾ ਮੁਲਕ ਹੈ, ਜਿਸ ਵਿੱਚ ਸਿੱਖਾਂ ਤੇ ਪੰਜਾਬੀਆਂ ਵੱਲੋਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਹੈ। ਉਨ•ਦੱਸਿਆ ਕਿ ਸਿੱਖ ਅਰਦਾਸ ਵਿੱਚ 'ਨਾਨਕ ਨਾਮ ਚੜ•ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਉੱਚਾਰਨ ਕਰਦੇ ਹਨ, ਜਿਸ ਤੋਂ ਬਿਨਾਂ ਸਿੱਖ ਅਰਦਾਸ ਸੰਪੂਰਨ ਨਹੀਂ ਹੁੰਦੀ।

ਇਹ ਲਾਈਨਾਂ ਨਾਨਕ ਨਾਮ ਚੜ•ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਪੋਲ ਉੱਪਰ ਅੰਕਿਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਹ ਉਪਰਾਲਾ ਨਸਲਵਾਦ ਨੂੰ ਖ਼ਤਮ ਕਰਨ ਦੇ ਲਈ ਤੇ ਵਿਸ਼ਵ ਭਾਈਚਾਰਾ ਮਜ਼ਬੂਤ ਕਰਨ ਦੇ ਲਈ ਕੀਤਾ ਗਿਆ। ਉਨ•ਕਿਹਾ ਕਿ ਗੁਰਬਾਣੀ ਦਾ ਫਲਸਫਾ ਜੋ ਸਰਬੱਤ ਦੇ ਭਲੇ ਦਾ ਪ੍ਰਗਟਾਵਾ ਕਰਦਾ ਹੈ, ਉਹ ਅੱਜ ਵੀ ਵਿਸ਼ਵ ਨੂੰ ਇਕਮੁੱਠ ਕਰਨ ਵਿੱਚ ਸਹਾਈ ਹੋ ਸਕਦਾ ਹੈ। ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਜਾਤਾਂ ਦੇ ਲੋਕ ਇੱਕ ਅਕਾਲ ਪੁਰਖ ਦੀ ਰਚਨਾ ਹੋਣ ਕਰਕੇ ਆਪਸ ਵਿੱਚ ਮਿਲਵਰਤਣ ਨਾਲ ਰਹਿ ਸਕਦੇ ਹਨ ਤੇ ਦਹਿਸ਼ਤਵਾਦ, ਨਫ਼ਰਤ ਤੇ ਖ਼ੂਨ ਖ਼ਰਾਬੇ ਤੋਂ ਮੁਕਤ ਹੋ ਸਕਦੇ ਹਨ। ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਸੇਵਕ ਸੁਸਾਇਟੀ ਦਾ ਨਿਸ਼ਾਨਾ, ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ, ਫਲਸਫੇ ਅਨੁਸਾਰ ਸਮੁੱਚੀ ਮਨੁੱਖੀ ਏਕਤਾ, ਮਨੁੱਖੀ ਅਜ਼ਾਦੀ, ਮਨੁੱਖੀ ਅਧਿਕਾਰਾਂ ਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋ ਕੇ ਵਿਸ਼ਵ ਸ਼ਾਂਤੀ ਲਈ ਸਰਗਰਮ ਹੋਣਾ ਹੈ ਤਾਂ ਜੋ ਨਸਲਵਾਦ, ਜਾਤੀਵਾਦ ਤੇ ਨਫ਼ਰਤ ਖ਼ਤਮ ਹੋ ਸਕੇ ਤੇ ਲੋਕ 'ਹਲੇਮੀ ਰਾਜ' ਦਾ ਅਨੰਦ ਮਾਣ ਸਕਣ। ਸ. ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਿੱਚ ਕੈਫੀ ਆਸਟਨ ਜੋ ਕਿ ਉੱਥੋਂ ਦੀ ਸੈਨੇਟਰ ਹੈ, ਸਟੇਟ ਰੀਪ੍ਰੈਜੈਂਟੇਟਿਵ ਕੈਬਿਨ ਰਾਇਲ ਮੇਅਰ ਨਾਰਵਿਚ ਵੈੱਬਇੰਚੀ ਪੁਲੀਸ ਚੀਫ ਪੈਟਰਿਕ ਡੇਲੀ ਰੋਟਰੀ ਕਲੱਬ ਦੀ ਪ੍ਰਤੀਨਿੱਧ ਬੋਨੀ ਹਾਂਗ ਨੇ ਹਿੱਸਾ ਲਿਆ। ਬੋਨੀ ਹਾਂਗ ਤੋਂ ਇਲਾਵਾ ਹਿੰਦੂ ਪ੍ਰਚਾਰਕਾਂ ਤੇ ਹੋਰ ਧਰਮਾਂ ਦੀਆਂ 15੦ ਸ਼ਖ਼ਸੀਅਤਾਂ ਨੇ ਹਿੱਸਾ ਲਿਆ।

