ਨਵੇਂ ਜ਼ਮਾਨੇ ਦੇ ਪਤੀ ਦੇ ਛਿਪੇ ਦਰਦ ਦੀ ਕਹਾਣੀ

Saturday, Dec 15, 2018 - 02:39 PM (IST)

ਨਵੇਂ ਜ਼ਮਾਨੇ ਦੇ ਪਤੀ ਦੇ ਛਿਪੇ ਦਰਦ ਦੀ ਕਹਾਣੀ

ਅਭਿਸ਼ੇਕ ਦਾ ਐਕਸੀਡੈਂਟ ਹੋ ਚੁੱਕਾ ਹੈ ਸਿਰ ਵਿਚੋਂ ਲਹੂ ਵਗ ਰਿਹਾ ਹੈ, ਇਕ ਹੱਥ ਕਾਰ ਦੀ ਬਾਰੀ ਵਿਚੋਂ ਬਾਹਰ ਨਿਕਲਿਆ ਪਿਆ ਹੈ ਅਤੇ ਉਸਦਾ ਮੋਬਾਇਲ ਕਾਰ ਵਿਚੋਂ ਬਾਹਰ ਡਿੱਗਿਆ ਪਿਆ ਹੈ ਲੋਕ ਇਕੱਠੇ ਹੋਏ ਪਏ ਹਨ ਅਤੇ ਆਵਾਜ਼ਾਂ ਆ ਰਹੀਆਂ ਹਨ ਬਹੁਤ ਮਾੜਾ ਹੋਇਆ, ਇਹ ਕਿਵੇਂ ਹੋ ਗਿਆ ਮੁੰਡਾ ਤਾਂ ਪੜ੍ਹਿਆ ਲਿਖਿਆ, ਸੋਹਣਾ ਸੁਨੱਖਾ ਲੱਗਦਾ।  |” 

ਅਭਿਸ਼ੇਕ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਪੁਲਿਸ ਵੀ ਪਹੁੰਚ ਜਾਂਦੀ ਹੈ ਇੰਸਪੇਕਟਰ ਅਭਿਸ਼ੇਕ ਨੂੰ ਪੁੱਛਦਾ ਹੈ ਕੀ ਹੋਇਆ ਸੀ?”ਕੁਝ ਨਹੀਂ”ਐਕਸੀਡੈਂਟ ਆਮ ਨਹੀਂ ਲੱਗਦਾ, ਸਿਧੀ ਸੜਕ ਤੋਂ ਗੱਡੀ ਇਕ ਦਮ ਸੜਕ ਤੋਂ ਥੱਲੇ ਕਿਵੇਂ ਆ ਗਈ, ਕੀ ਉੱਥੇ ਕੋਈ ਹੋਰ ਵੀ ਵਾਹਨ ਸੀ?”ਜੀ ਨਹੀਂ“ਫਿਰ ਗੱਲ ਕੀ ਬਣੀ, ਕੋਈ ਨਸ਼ਾ ਪੱਤਾ?”ਜੀ ਨਹੀਂ“ਕਿਸੇ ਕਿਸਮ ਦੀ ਜਾਣਕਾਰੀ ਤੁਸੀਂ ਕੋਈ ਦੇਣਾ ਚਾਹੋਂ?”ਨਹੀਂ ਕੁਝ ਵੀ ਨਹੀਂ, ਬਸ ਜੋ ਲੇਖਾਂ ਵਿਚ ਲਿਖਿਆ ਸੀ ਹੋ ਗਿਆ। ਇੰਸਪੈਕਟਰ ਚੁਪ ਕਰ ਜਾਂਦਾ ਹੈ ਅਤੇ ਚਲਾ ਜਾਂਦਾ ਹੈ |

ਇੰਸਪੇਕਟਰ ਆਪਣੇ ਨਾਲ ਦੇ ਸਿਪਾਹੀ ਨੂੰ ਕਹਿੰਦਾ ਹੈ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ, ਕੋਈ ਗੜਬੜ ਤਾਂ ਹੈ ਆਪਾਂ ਇਸਦੇ ਬਾਰੇ ਤਫਤੀਸ਼ ਕਰੀਏ ਪੁਲਿਸ ਉਸਦੇ ਬਾਰੇ ਸਾਰੀ ਜਾਣਕਾਰੀ ਇਕੱਠਾ ਕਰਦੀ ਹੈ ਨਾ ਹੀ ਅਭਿਸ਼ੇਕ ਦਾ ਕੋਈ ਦੁਸ਼ਮਨ ਨਿਕਲਦਾ ਹੈ ਨਾ ਹੀ ਉਸਨੇ ਕਦੇ ਨਸ਼ੇ ਪੱਤੇ ਨੂੰ ਹੱਥ ਲਾਇਆ ਹੁੰਦਾ ਹੈ ਉਸਦੇ ਆਂਢ-ਗੁਆਂਢ ਵਾਲੇ ਵੀ ਉਸਦੇ ਬਾਰੇ ਚੰਗੀਆਂ ਗੱਲਾਂ ਹੀ ਕਹਿੰਦੇ ਹਨ | 

ਇੰਸਪੇਕਟਰ ਆਪਣੇ ਨਾਲ ਦੇ ਸਿਪਾਹੀ ਨੂੰ ਕਹਿੰਦਾ ਹੈ“ਅਭਿਸ਼ੇਕ ਬਾਰੇ ਤਾਂ ਸਾਰੇ ਹੀ ਤਰੀਫਾਂ ਦੇ ਪੁਲ ਬੰਨੀ ਜਾਂਦੇ ਹਨ ਮੈਨੂੰ ਤਾਂ ਇੰਝ ਲੱਗਦਾ ਇਸ ਤੋਂ ਸ਼ਰੀਫ ਤਾਂ ਕੋਈ ਮੁੰਡਾ ਹੀ ਨਹੀਂ ਹੋਣਾ। ਇਸ ਦਾ ਸੁਭਾ ਵੀ ਕਿੰਨਾ ਮਿੱਠਾ ਹੈ ਜੇ ਇਸਦਾ ਵਿਆਹ ਨਾ ਹੋਇਆ ਹੁੰਦਾ ਤਾਂ ਮੈਂ ਆਪਣੀ ਭੈਣ ਦਾ ਰਿਸ਼ਤਾ ਇਸੇ ਨਾਲ ਹੀ ਕਰ ਦਿੰਦਾ। ਦੋਵੇਂ ਹੱਸਣ ਲੱਗ ਜਾਂਦੇ ਹਨ ਉਹ ਸੱਚ, ਮੈਂ ਉਸਦਾ ਮੋਬਾਇਲ ਤਾਂ ਵਾਪਿਸ ਕਰਨਾ ਹੀ ਭੁੱਲ ਗਿਆ। |”

ਇੰਸਪੈਕਟਰ ਮੋਬਾਇਲ ਆਪਣੀ ਜੇਬ ਵਿਚੋਂ ਕੱਢਦਾ ਹੈ ਅਤੇ ਉਸਦਾ ਅੰਗੂਠਾ ਮੈਸੇਜ ਵਾਲੇ ਬਟਨ ਤੇ ਲੱਗ ਜਾਂਦਾ ਹੈ ਅਤੇ ਇਕ ਮੈਸੇਜ ਕੁਦਰਤੀ ਖੁੱਲ੍ਹ ਜਾਂਦਾ ਹੈ। ਮੈਸੇਜ ਪੜ੍ਹਦੇ ਹੀ ਇੰਸਪੈਕਟਰ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਉਸਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਦਾ ਹੈ“ਇਹ ਤਾਂ ਸੋਚਿਆ ਹੀ ਨਹੀਂ ਸੀ!”ਫਿਰ ਇੰਸਪੈਕਟਰ ਤਰਸ ਭਰੀਆਂ ਅੱਖਾਂ ਨਾਲ ਅਭਿਸ਼ੇਕ ਕੋਲ ਜਾਂਦਾ ਅੱਤੇ ਚੁਪ-ਚਾਪ ਉਸਨੂੰ ਉਸਦਾ ਮੋਬਾਇਲ ਮੋੜ ਦਿੰਦਾ ਹੈ। | 

ਨਾਲ ਵਾਲਾ ਸਿਪਾਹੀ ਇੰਸਪੇਕਟਰ ਨੂੰ ਪੁੱਛਦਾ ਹੈ ਸਰ ਮੈਨੂੰ ਵੀ ਦੱਸੋ ਉਸ ਮੈਸੇਜ ਵਿਚ ਇਹੋ ਜਿਹਾ ਕੀ ਲਿਖਿਆ ਸੀ?”ਇੰਸਪੈਕਟਰ ਨੇ ਜਵਾਬ ਦਿੰਦਿਆਂ ਕਿਹਾ“ਉਹ ਮੈਸੇਜ ਕਿਸੇ ਬਿਗਾਨੇ ਬੰਦੇ ਦਾ ਨਹੀਂ ਬਲਕਿ ਉਸਦੀ ਪਤਨੀ ਦਾ ਹੀ ਸੀ। ਇਹ ਵਿਚਾਰਾ ਭਗਤ ਬੰਦਾ ਵੀ, ਭੈੜੀ ਜਨਾਨੀ ਦਾ ਸ਼ਿਕਾਰ ਸੀ! ਉਸ ਮੈਸੇਜ ਵਿਚ ਪਤਾ ਕੀ ਲਿਖਿਆ ਸੀ ! ਜਾਂ ਤਾਂ ਮੈਨੂੰ ਚੁਣ ਲੈ ਜਾਂ ਫਿਰ ਆਪਣੀ ਮਾਂ ਨੂੰ!”
ਅਮਨਪ੍ਰੀਤ ਸਿੰਘ 
7658819651  


author

Neha Meniya

Content Editor

Related News