ਦਾਦੀ ਦਾ ਬਚਪਨ

Thursday, Nov 16, 2017 - 04:10 PM (IST)

ਅਰਸੇ ਬੀਤ ਗਏ ਨੇ ਉਹ ਮੌਜਾਂ ਮਾਣੀਆਂ ਨੂੰ, 
ਯਾਦ ਰੋਜ ਕਰਦੀ ਆਂ ਵਿੱਛੜਿਆਂ ਹਾਨਣਾਂ ਤੇ ਹਾਣੀਆਂ ਨੂੰ,
ਰਹਿੰਦੀ ਰੋਜ ਦਿਲ ਵਿੱਚ ਇੱਕ ਪੀੜ ਉੱਠਦੀ ,
ਕੌਣ ਮੁੜ ਜੋੜੂ ਪੰਜਾਂ ਪਾਣੀਆਂ ਨੂੰ, 
ਟੱਪ ਤਾਰਿਆਂ ਨੂੰ ਪਰੀਆਂ ਦੇ ਦੇਸ਼ ਪੁੱਜ ਜਾਣਾ ,
ਜਦ ਸੁਣਦੀ ਸੀ ਦਾਦੀ ਮੂੰਹੋਂ ਕਹਾਣੀਆਂ ਨੂੰ, 
ਸ਼ਾਣ ਬੂਰੇ ਵੱਟੇ ਦਿਓਗੇ ਲੂਣ ਮੈਨੂੰ ? ਮੈਂ ਪੁੱਛਣਾ , ਹੱਟੀ ਦੇ ਬਾਣੀਆਂ ਨੂੰ
ਸਿੱਖਣਾ ਏ ਮੈਂ ਵੀ ਕੱਤਣਾ ਚਰਖਾ , ਕਹਿਣਾ ਮੁੜ ਮੈਂ ਘਰਾਂ ਦੀਆਂ ਰਾਣੀਆਂ ਨੂੰ 
ਇਹ ਬਚਪਨ ਸੀ ਮੇਰੀ ਦਾਦੀ ਜੀ ਦਾ , 
ਮੁੜ ਤਾਜਾ ਕੀਤਾ ਮੈਂ ਯਾਦਾਂ ਪੁਰਾਣੀਆਂ ਨੂੰ ।
ਵਿਪਨਜੀਤ ਕੌਰ

vipanphungura@gmail.com


Related News