ਰੱਬਾ ਨਾ ਵਰ ਨਾ ਵਰ

04/30/2019 11:43:55 AM

ਕਿਸਾਨਾਂ ਨੇ ਰੱਜ ਮੇਹਨਤ ਕੀਤੀ
ਮਾਰ ਝਾਤ ਤੂੰ ਨਾਲ ਬਰੀਕੀ
ਸਾਰੇ ਮੰਨਦੇ ਤੇਰਾ ਡਰ
ਰੱਬਾ ਨਾ ਵਰ ਨਾ ਵਰ
ਫਸਲ ਪਈ ਹੈ ਸਾਰੀ ਪੱਕੀ
ਥੋੜ੍ਹੀ ਜਿਹੀ ਤੂੰ ਦਇਆ ਕਰ।
ਸਾਰੇ ਤੇਰੇ ਜੀਅ ਜੰਤ ਹੈ
ਤੂੰ ਤਾਂ ਦਾਤਾਂ ਬੇਅੰਤ ਹੈ
ਥੋੜ੍ਹਾ ਬੱਸ ਸਬਰ ਕਰ
ਰੱਬਾ ਨਾ ਵਰ ਨਾ ਵਰ
ਫਸਲ ਪਈ ਹੈ ਸਾਰੀ ਪੱਕੀ
ਥੋੜ੍ਹੀ ਜਿਹੀ ਤੂੰ ਦਇਆ ਕਰ।
ਸਭ ਦਿੰਦੇ ਆ ਤੇਰੇ ਹਵਾਲੇ
ਤੂੰ ਹੀ ਭੇਜੇ ਆ ਕਰਮਾਂ ਵਾਲੇ
ਤੇਰੇ ਅੱਗੇ ਆਖਰ ਜਾਂਦੇ ਹਰ
ਰੱਬਾ ਨਾ ਵਰ ਨਾ ਵਰ
ਫਸਲ ਪਈ ਹੈ ਸਾਰੀ ਪੱਕੀ
ਥੋੜੀ ਜਿਹੀ ਤੂੰ ਦਇਆ ਕਰ।
ਅਸੀਂ ਅਣਜਾਣ ਕੀ ਜਾਣੀਏ ਤੇਰੇ ਬਾਰੇ
ਜਿਉਂਦੇ ਹਾਂ ਰੱਬ ਜੀ ਤੇਰੇ ਸਹਾਰੇ
ਖੇਤਾਂ ਵਿੱਚ ਨਾ ਪਾਣੀ ਭਰ
ਰੱਬਾ ਨਾ ਵਰ ਨਾ ਵਰ
ਫਸਲ ਪਈ ਹੈ ਸਾਰੀ ਪੱਕੀ
ਥੋੜ੍ਹੀ ਜਿਹੀ ਤੂੰ ‌ਦਇਆ ਕਰ।
ਅੰਨ ਮਾਲ ਦਾ ਤੂੰ ਹੀ ਸੁਆਮੀ
ਚੰਗੀ ਸਾਡੀ ਭਰੇ ਤੂੰ ਹਾਮੀ
ਸੁਖਚੈਨ, ਰਿਹਾ ਤੇਰੇ ਚਰਨੀਂ ਸਿਰ ਧਰ
ਰੱਬਾ ਨਾ ਵਰ ਨਾ ਵਰ
ਫਸਲ ਪਈ ਹੈ ਸਾਰੀ ਪੱਕੀ
ਥੋੜ੍ਹੀ ਜਿਹੀ ਤੂੰ ਦਇਆ ਕਰ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924


Aarti dhillon

Content Editor

Related News