ਅੰਬਾਨੀ ਸੈਰੇਮਨੀ ''ਚ ਕੈਟਰੀਨਾ ਕੈਫ ਦੇ ਸ਼ਾਮਲ ਨਾ ਹੋਣ ਨੂੰ ਲੈ ਕੇ ਪੈਪਰਾਜ਼ੀ ਦੇ ਸਵਾਲ ਦਾ ਵਿੱਕੀ ਨੇ ਦਿੱਤਾ ਇਹ ਜਵਾਬ

Saturday, Jul 06, 2024 - 05:34 PM (IST)

ਅੰਬਾਨੀ ਸੈਰੇਮਨੀ ''ਚ ਕੈਟਰੀਨਾ ਕੈਫ ਦੇ ਸ਼ਾਮਲ ਨਾ ਹੋਣ ਨੂੰ ਲੈ ਕੇ ਪੈਪਰਾਜ਼ੀ ਦੇ ਸਵਾਲ ਦਾ ਵਿੱਕੀ ਨੇ ਦਿੱਤਾ ਇਹ ਜਵਾਬ

ਮੁੰਬਈ-  ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। ਸ਼ੁੱਕਰਵਾਰ ਰਾਤ ਨੂੰ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਲਮਾਨ ਖਾਨ, ਰਣਬੀਰ ਕਪੂਰ, ਆਲੀਆ ਭੱਟ, ਜਾਹਨਵੀ ਕਪੂਰ, ਅਰਜੁਨ ਕਪੂਰ ਅਤੇ ਵਿੱਕੀ ਕੌਸ਼ਲ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵਿੱਕੀ ਕੌਸ਼ਲ ਵੀ ਪਤੀ ਕੈਟਰੀਨਾ ਕੈਫ ਤੋਂ ਬਿਨਾਂ ਇਸ ਸਮਾਗਮ 'ਚ ਸ਼ਾਮਲ ਹੋਏ। ਜਦੋਂ ਪੈਪਰਾਜ਼ੀ ਨੇ ਕੈਟਰੀਨਾ ਬਾਰੇ ਪੁੱਛਿਆ ਤਾਂ ਵਿੱਕੀ ਨੇ ਇਹ ਜਵਾਬ ਦਿੱਤਾ।

ਇਹ ਵੀ ਪੜ੍ਹੋ- ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤੀ 25 ਲੱਖ ਰੁਪਏ ਦੀ ਮਦਦ

ਪਤਨੀ ਕੈਟਰੀਨਾ ਕੈਫ ਦੇ ਬਿਨਾਂ ਅਨੰਤ- ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ 'ਚ ਸ਼ਾਮਨ ਨਾ ਹੋਣ  'ਤੇ ਵਿੱਕੀ ਤੋਂ ਪੈਪਰਾਜ਼ੀ ਨੇ ਪੁੱਛਿਆ ਕਿ ਭਾਬੀ ਕਿੱਥੇ ਹੈ ਤਾਂ ਅਦਾਕਾਰ ਨੇ ਜਵਾਬ ਦਿੱਤਾ ਕਿ ਉਹ ਮੁੰਬਈ ਤੋਂ ਬਾਹਰ ਗਈ ਹੈ।

ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਨਾਲ ਲੜ ਰਹੀ Hina khan ਨੇ ਦਿਖਾਏ ਸਰੀਰ 'ਤੇ ਪਏ ਨਿਸ਼ਾਨ, ਤਸਵੀਰਾਂ ਕੀਤੀਆਂ ਸਾਂਝੀਆਂ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ ਪਰ ਦੋਹਾਂ 'ਚੋਂ ਕਿਸੇ ਨੇ ਵੀ ਅਜੇ ਤੱਕ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਜਦੋਂ ਵੀ ਪਤੀ-ਪਤਨੀ ਨੂੰ ਗਰਭ ਅਵਸਥਾ ਦੀ ਖਬਰ ਬਾਰੇ ਸਵਾਲ ਪੁੱਛਿਆ ਜਾਂਦਾ ਹੈ, ਤਾਂ ਉਹ ਜਾਂ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਾਂ ਕੋਈ ਹੋਰ ਜਵਾਬ ਦਿੰਦੇ ਹਨ।


author

Priyanka

Content Editor

Related News