ਸਕੂਨ ਦੀ ਨੀਂਦ ਸੁੱਤੇ ਪਏ ਵਿਅਕਤੀ ਦੇ ਸਿਰ 'ਤੇ ਖੜ੍ਹੀ ਸੀ ਮੌਤ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Thursday, Jul 04, 2024 - 03:19 PM (IST)

ਸਕੂਨ ਦੀ ਨੀਂਦ ਸੁੱਤੇ ਪਏ ਵਿਅਕਤੀ ਦੇ ਸਿਰ 'ਤੇ ਖੜ੍ਹੀ ਸੀ ਮੌਤ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਭਦੌੜ (ਰਾਕੇਸ਼)- ਕਸਬਾ ਭਦੌੜ ਵਿਖੇ ਕੋਠੇ ਤੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਮਿਸਤਰੀ ਜਗਜੀਤ ਸਿੰਘ (46) ਪੁੱਤਰ ਮਿੱਠੂ ਸਿੰਘ ਵਾਸੀ ਬਾਜਾਖਾਨਾ ਰੋਡ ਭਦੌੜ ਆਪਣੇ ਕੋਠੇ ਉੱਪਰ ਸੁੱਤਾ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ

ਰਾਤ ਤਕਰੀਬਨ 3-4 ਵਜੇ ਦੇ ਕਰੀਬ ਮੀਂਹ ਆਇਆ ਤਾਂ ਜਗਜੀਤ ਸਿੰਘ ਨੇ ਉੱਠ ਕੇ ਆਪਣਾ ਮੰਜਾ ਛੱਤ ਤੋਂ ਹੇਠਾਂ ਲਮਕਾਇਆ ਅਤੇ ਮੰਜੇ ਦੇ ਨਾਲ ਆਪ ਵੀ ਹੇਠਾਂ ਆ ਡਿੱਗ ਗਿਆ, ਜਿਸ ਕਾਰਨ ਉਸ ਦੀ ਧੌਣ ਦਾ ਮਣਕਾ ਟੁੱਟਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News