'ਚਿੱਟੇ' ਦੀ ਭੇਂਟ ਚੜ੍ਹਿਆ ਇਕ ਹੋਰ ਨੌਜਵਾਨ, ਮਾਸੂਮ ਬੱਚੇ 'ਤੇ ਵੀ ਨਾ ਆਇਆ ਤਰਸ, ਓਵਰਡੋਜ਼ ਕਾਰਨ ਗੁਆ ਲਈ ਜਾਨ
Friday, Jul 05, 2024 - 03:46 AM (IST)
ਲੁਧਿਆਣਾ (ਜਗਰੂਪ)- ਬੇਸ਼ੱਕ ਥਾਣਾ ਮੋਤੀ ਨਗਰ ਦੇ ਇਲਾਕੇ ’ਚ ਵੱਡੇ ਪੱਧਰ ’ਤੇ ‘ਚਿੱਟੇ’ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਥਾਣਾ ਮੋਤੀ ਨਗਰ ਦੇ ਇਲਾਕੇ ’ਚ ਇਕ 26-27 ਸਾਲ ਦੇ ਨੌਜਵਾਨ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਦਵਿੰਦਰ ਕੁਮਾਰ ਵਾਸੀ ਸ਼ੇਰਪੁਰ ਖੁਰਦ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ, ਜਿਸ ਦਾ ਇਕ 4 ਸਾਲ ਦਾ ਬੇਟਾ ਹੈ। ਉਹ ਪਿਛਲੇ ਸਮੇਂ ਤੋਂ ‘ਚਿੱਟੇ’ ਦੀ ਲਪੇਟ ’ਚ ਆ ਗਿਆ ਸੀ। ਉਨ੍ਹਾਂ ਨੂੰ ਸਵੇਰੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਗੱਜਾ ਜੈਨ ਕਾਲੋਨੀ ’ਚ ਡਿੱਗਿਆ ਪਿਆ ਹੈ। ਜਦੋਂ ਉਸ ਨੂੰ ਆ ਕੇ ਦੇਖਿਆ ਤਾਂ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ
ਜਤਿੰਦਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਨਸ਼ਾ ਛੁਡਾਊ ਸੈਂਟਰ ’ਚ ਰਹਿ ਕੇ ਆਇਆ। ਇਸ ਦੀ 3-4 ਮਹੀਨੇ ਦਵਾਈ ਵੀ ਚੱਲੀ ਹੈ। ਹੁਣ ਵੀ ਥੋੜ੍ਹੇ ਦਿਨਾਂ ਤੋਂ ਬਾਹਰ ਆਇਆ ਸੀ। ਸਵੇਰੇ ਕੰਮ ’ਤੇ ਨਿਕਲਿਆ ਸੀ, ਰਾਤ ਘਰ ਨਹੀਂ ਆਇਆ ਅਤੇ ਇਹ ਮੰਦਭਾਗੀ ਖ਼ਬਰ ਆ ਗਈ। ਸ਼ਾਇਦ ਉਸ ਨੇ ਫਿਰ ਨਸ਼ੇ ਦੀ ਵੱਧ ਡੋਜ਼ ਲੈ ਲਈ ਹੋਵੇਗੀ।
ਉਸ ਨੇ ਕਿਹਾ ਕਿ ਮੋਤੀ ਨਗਰ ਇਲਾਕੇ ’ਚ ‘ਚਿੱਟਾ’ ਸ਼ਰੇਆਮ ਵਿਕਦਾ ਹੈ ਪਰ ਅਸੀਂ ਲੋਕ ਲਾਚਾਰ ਹਾਂ ਕਿਉਂਕਿ ਜਦੋਂ ਪੁਲਸ ਨਹੀਂ ਕੁਝ ਕਰ ਰਹੀ ਤਾਂ ਸਾਡਾ ਇਕੱਲਿਆਂ ਦਾ ਆਵਾਜ਼ ਚੁੱਕਣਾ ਖਤਰੇ ਤੋਂ ਖਾਲੀ ਨਹੀਂ। ਫਿਲਹਾਲ ਪੁਲਸ ਨੇ ਜਤਿੰਦਰ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e