Hardik Pandya ਭਰਾ ਤੇ ਭਾਬੀ ਨਾਲ ਪਹੁੰਚੇ ਅੰਬਾਨੀ ਦੇ ਸੰਗੀਤ ਸਮਾਰੋਹ, ਨਤਾਸ਼ਾ ਨਾ ਦਿੱਸਣ ''ਤੇ ਤਲਾਕ ਦੀਆਂ ਅਫਵਾਹਾਂ ਨੂੰ ਮਿਲੀ ਹਵਾ

Saturday, Jul 06, 2024 - 12:02 PM (IST)

Hardik Pandya ਭਰਾ ਤੇ ਭਾਬੀ ਨਾਲ ਪਹੁੰਚੇ ਅੰਬਾਨੀ ਦੇ ਸੰਗੀਤ ਸਮਾਰੋਹ, ਨਤਾਸ਼ਾ ਨਾ ਦਿੱਸਣ ''ਤੇ ਤਲਾਕ ਦੀਆਂ ਅਫਵਾਹਾਂ ਨੂੰ ਮਿਲੀ ਹਵਾ

ਮੁੰਬਈ-  ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਸ਼ੁੱਕਰਵਾਰ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਭਰਾ ਕਰੁਣਾਲ ਪਾਂਡਿਆ, ਭਾਬੀ ਪੰਖੁਰੀ ਅਤੇ ਬੱਲੇਬਾਜ਼ ਈਸ਼ਾਨ ਕਿਸ਼ਨ ਨਾਲ ਨਜ਼ਰ ਆਏ। ਉਸ ਦੇ ਇਕੱਲੇ ਜਾਣ ਨਾਲ ਇਕ ਵਾਰ ਫਿਰ ਪਤਨੀ ਨਤਾਸ਼ਾ ਸਟੈਨਕੋਵਿਕ ਤੋਂ ਉਸ ਦੇ ਤਲਾਕ ਦੀਆਂ ਅਫਵਾਹਾਂ ਆਉਣ ਲੱਗੀਆਂ ਹਨ। ਆਈ.ਪੀ.ਐਲ. ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਹਾਰਦਿਕ ਪਾਂਡਿਆ ਕਿਸੇ ਇਵੈਂਟ 'ਚ ਨਜ਼ਰ ਆਏ ਹਨ।

ਇਹ ਵੀ ਪੜ੍ਹੋ- ਆਕਾਸ਼ ਅੰਬਾਨੀ- ਰਣਬੀਰ ਅਤੇ ਆਲੀਆ ਭੱਟ ਦੇ ਧਮਾਕੇਦਾਰ ਡਾਂਸ ਨੇ ਸਟੇਜ 'ਤੇ ਲਗਾਈ ਅੱਗ

ਸ਼ੁੱਕਰਵਾਰ ਨੂੰ ਹਾਰਦਿਕ ਪਾਂਡਿਆ ਕਾਲੇ ਰੰਗ ਦਾ ਕੁੜਤਾ ਅਤੇ ਜੈਕੇਟ ਪਾ ਕੇ ਸੰਗੀਤ 'ਚ ਪਹੁੰਚੇ। ਉਹ ਬਹੁਤ ਖੁਸ਼ ਅਤੇ ਡੈਸ਼ਿੰਗ ਦਿਖਾਈ ਦੇ ਰਹੇ ਸਨ। ਵਿਸ਼ਵ ਚੈਂਪੀਅਨ ਬਣਨ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ਼ ਝਲਕ ਰਹੀ ਸੀ। ਹਾਰਦਿਕ ਨੇ ਪਹਿਲਾਂ ਇਕੱਲੇ ਅਤੇ ਬਾਅਦ 'ਚ ਪਰਿਵਾਰ ਨੂੰ ਬੁਲਾਇਆ। ਇਸ 'ਚ ਭਰਾ ਕਰੁਣਾਲ ਪਾਂਡਿਆ, ਭਾਬੀ ਪੰਖੁਰੀ ਤੇ ਬੱਲੇਬਾਜ਼ ਈਸ਼ਾਨ ਕਿਸ਼ਨ ਸ਼ਾਮਲ ਸਨ। ਉਸ ਨਾਲ ਫੋਟੋ ਖਿਚਵਾਈ। ਹਾਰਦਿਕ ਦੀ ਫੈਮਿਲੀ ਫੋਟੋ 'ਚ ਨਤਾਸ਼ਾ ਨਜ਼ਰ ਨਹੀਂ ਆਈ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ 'ਚ ਪੌਪ ਸਿੰਗਰ ਜਸਟਿਨ ਬੀਬਰ ਨੇ ਲਗਾਈਆਂ ਰੌਣਕਾਂ, ਅਮਰੀਕਾ ਲਈ ਹੋਏ ਰਵਾਨਾ

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਦੇਸ਼ ਵਾਸੀਆਂ ਨੇ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਭਾਰਤ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਨਤਾਸ਼ਾ ਨੇ ਨਾ ਤਾਂ ਕੋਈ ਸਟੋਰੀ ਪਾਈ ਤੇ ਨਾ ਹੀ ਕੋਈ ਪੋਸਟ ਕੀਤੀ। ਇੰਨਾ ਹੀ ਨਹੀਂ ਹਾਰਦਿਕ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਵੀ ਹਾਰਦਿਕ ਨੂੰ ਆਪਣੇ ਬੇਟੇ ਅਤੇ ਪਰਿਵਾਰ ਨਾਲ ਦੇਖਿਆ ਗਿਆ ਪਰ ਨਤਾਸ਼ਾ ਨਜ਼ਰ ਨਹੀਂ ਆਈ।


author

Priyanka

Content Editor

Related News