ਸੰਸਥਾ ਨੇ ਮੁਫਤ ''ਚ ਥੈਲੇ ਵੰਡ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਦੀ ਦਿੱਤੀ ਸਲਾਹ

07/03/2024 7:40:43 PM

ਜਲੰਧਰ, ਅੰਤਰਰਾਸ਼ਟਰੀ ਪਲਾਸਟਿਕ ਬੈਗ ਫਰੀ ਦਿਵਸ ਦੇ ਮੌਕੇ 'ਤੇ 'ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ-ਤੇਰਾ ਹੱਟੀ' ਜਲੰਧਰ ਵਲੋਂ ਮੁਫ਼ਤ ਥੈਲੇ ਵੰਡੇ ਗਏ। ਇਸ ਮੌਕੇ 'ਤੇ ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਸੇਵਾ ਵਿੱਚ ਆਏ ਪੁਰਾਣੇ ਕੱਪੜੇ ਨੂੰ ਧੋ ਕੇ ਲੋੜਵੰਦ ਬੀਬੀਆਂ ਵਲੋਂ ਸਿਲਾਈ ਕਰ ਕੇ ਥੈਲੇ ਬਣਵਾਏ ਗਏ ਹਨ। ਇਸ ਨਾਲ ਇਕ ਤਾਂ ਗੀਰਬ ਪਰਿਵਾਰਾਂ ਨੂੰ ਥੈਲੇ ਸਿਲਾਈ ਕਰ ਕੇ ਰੋਜ਼ਗਾਰ ਮਿਲਦਾ ਹੈ ਅਤੇ ਦੂਸਰਾ ਜਲੰਧਰ ਸ਼ਹਿਰ ਨੂੰ ਪਲਾਸਟਿਕ ਦਾ ਲਿਫ਼ਾਫ਼ਾ ਨਾ ਵਰਤਣ ਦਾ ਸੁਨੇਹਾ ਵੀ ਜਾਂਦਾ ਹੈ। 
ਤਰਵਿੰਦਰ ਸਿੰਘ ਰਿੰਕੂ ਅਤੇ ਗੁਰਦੀਪ ਸਿੰਘ ਕਾਰਵਾਂ ਨੇ ਦੱਸਿਆ ਕਿ ਸਾਡੀ ਸੰਸਥਾਂ ਪਿਛਲੇ 6 ਸਾਲਾਂ ਤੋਂ ਥੈਲੇ ਬਣਾਵਾ ਰਹੀ ਹੈ। ਇਨ੍ਹਾਂ ਹੀ ਨਹੀ ਬਾਬੇ ਨਾਨਕ ਦੇ ਨਾਮ ਚੱਲਦੀ ਇਸ ਹੱਟੀ 'ਤੇ ਹਰ ਛੋਟਾ ਵੱਡਾ ਪੁਰਾਣਾ ਸਮਾਨ 13 ਰੁਪਏ ਵਿੱਚ ਦਿੱਤਾ ਜਾਂਦਾ ਹੈ ਅਤੇ ਸਾਲ ਵਿੱਚ 3 ਵਾਰ ਮੁਫ਼ਤ ਵਿੱਚ ਥੈਲੇ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸੰਸਥਾ ਵਲੋਂ ਬੂਟਿਆਂ ਦਾ ਲੰਗਰ ਲੱਗਾ ਕੇ ਸ਼ਹਿਰ ਨੂੰ ਪਲਾਸਟਿਕ ਮੁਕਤ ਅਤੇ ਹਰਾ ਭਰਾ ਬਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਸ਼ਹਿਰ ਅੰਦਰ ਤਕਰੀਬਨ 500 ਕੱਪੜੇ ਦੇ ਥੈਲੇ ਵੰਡੇ ਗਏ ਹਨ। ਇਸ ਮੌਕੇ DSP ਭਰਤ ਮਸੀਹ, ਸਪੈਸ਼ਲ ਬਰਾਂਚ ਜਲੰਧਰ ਨੇ ਤੇਰਾ-ਤੇਰਾ ਹੱਟੀ ਵਲੋਂ ਚੱਲਾਈ ਜਾ ਰਹੀ ਮੁਹਿੰਮ ਵਿੱਚ ਹਿੱਸਾ ਲਿਆ।  ਇਸ ਮੌਕੇ ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ ਪਨੇਸਰ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਜਤਿੰਦਰਪਾਲ ਸਿੰਘ ਕਪੂਰ, ਮਨਦੀਪ, ਲਖਵਿੰਦਰ ਸਿੰਘ, ਸੰਨੀ ਗੁਗਨਾਨੀ ਅਤੇ ਹੋਰ ਸੇਵਾਦਾਰਾਂ ਨੇ ਹਿੱਸਾ ਲਿਆ।

 


DILSHER

Content Editor

Related News