ਮੇਅਰ ''ਤੇ ਰੱਬ ਦੀ ਮਿਹਰ: 100 ਧੀਆਂ ਦਾ ਕੀਤਾ ਕੰਨਿਆ ਦਾਨ

Friday, Mar 30, 2018 - 05:42 PM (IST)

ਮੇਅਰ ''ਤੇ ਰੱਬ ਦੀ ਮਿਹਰ: 100 ਧੀਆਂ ਦਾ ਕੀਤਾ ਕੰਨਿਆ ਦਾਨ

ਕੰਨਿਆ ਦਾਨ ਨੂੰ ਮਹਾਂਦਾਨ ਮੰਨਿਆ ਗਿਆ ਹੈ ਅਤੇ ਇਹ ਕਾਰਜ ਜੇਕਰ ਉਹਨਾਂ ਧੀਆਂ ਦੇ ਹੋਣ ਜੋ ਬੇਸਹਾਰਾ ਤੇ ਲੋੜਵੰਦ ਹਨ ਤਾਂ ਇਸ ਤੋਂ ਵੱਡਾ ਕੋਈ ਮਹਾਨ ਪਰੋਪਕਾਰ ਨਹੀ। ਕੁੱਝ ਅਜਿਹਾ ਹੀ ਅੰਮ੍ਰਿਤਸਰ ਦੇ ਅਮਰਬੀਰ ਸਿੰਘ ਸੰਧੂ ਅਤੇ ਮੇਅਰ ਰਿੰਟੂ ਕਰਮਜੀਤ ਸਿੰਘ ਸੰਧੂ (ਸੰਧੂ ਬ੍ਰਦਰਜ਼) ਵੱਲੋਂ ਸਮੇਂ-ਸਮੇਂ 'ਤੇ ਬੇਸਹਾਰਾ ਅਤੇ ਲੋੜਵੰਦ ਧੀਆਂ ਦੇ ਕੰਨਿਆ ਦਾਨ ਕਰਦੇ ਆ ਰਹੇ ਹਨ। ਸੰਧੂ ਬ੍ਰਦਰਜ਼ ਵੱਲੋਂ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਰਣਜੀਤ ਐਵਿਨਿਊ ਵਿਖੇ ਖੁੱਲ੍ਹੇ ਪੰਡਾਲ ਵਿਚ 100  ਧੀਆਂ ਦੇ ਕੰਨਿਆ ਦਾਨ ਕਰਨ ਦਾ ਮਹਾਨ ਉਪਰਾਲਾ ਕੀਤਾ ਅਤੇ ਨਾਲ ਹੀ ਇਹਨਾਂ ਧੀਆਂ ਨੂੰ 11000-11000 ਰੁਪਏ ਸ਼ਗਨ ਵਜੋਂ ਦਿੱਤੇ। ਅੰਮ੍ਰਿਤਸਰ ਦੇ ਨਵ-ਨਿਯੁਕਤ ਮੇਅਰ ਰਿੰਟੂ ਕਰਮਜੀਤ ਸਿੰਘ ਸੰਧੂ 'ਤੇ ਰੱਬ ਦੀ ਇੰਨੀ ਮਿਹਰ ਹੈ ਕਿ ਉਹ ਆਪਣੇ ਭਰਾ ਅਮਰਬੀਰ ਸਿੰਘ ਸੰਧੂ ਨਾਲ ਮਿਲ ਕੇ ਇਹ ਸੇਵਾ ਕਰੀਬ ਉਹ ਪਿਛਲੇ 20 ਸਾਲਾਂ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਹਨ। ਇਸ ਲੜੀ ਵਿਚ ਸੰਧੂ ਬ੍ਰਦਰਜ਼ ਵੱਲੋਂ ਹੁਣ ਤੱਕ ਪੰਜਾਬ ਭਰ ਤੋਂ 6000 ਦੇ ਕਰੀਬ ਹਰ ਧਰਮ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਆਪਣੀ ਨਿੱਜੀ ਤੇ ਨੇਕ ਕਮਾਈ 'ਚੋਂ ਕੀਤੇ ਜਾ ਚੁੱਕੇ ਹਨ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਾਂਗਾ: ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਮੇਅਰ ਰਿੰਟੂ ਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਹਨਾਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਬਤੌਰ ਮੇਅਰ ਦਿੱਤਾ ਗਿਆ ਹੈ ਜਿਸ 'ਤੇ ਉਹ ਖਰਾ ਉਤਰਨਗੇ ਅਤੇ ਗੁਰੂ ਨਗਰੀ ਨੂੰ ਚਾਰ ਚੰਨ ਲਾਉਣ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣਗੇ। ਜਿੰਨੀ ਜ਼ਿੰਮੇਵਾਰੀ ਉਹਨਾਂ ਨੂੰ ਗੁਰੂ ਨਗਰੀ ਦੀ ਸੌਂਪੀ ਗਈ ਹੈ ਉਸ ਤੋਂ ਵੀ ਵੱਧ ਕੰਮ ਕਰਕੇ ਉਹ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ। ਉਹਨਾਂ ਕਿਹਾ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਇਕ ਨਹੀਂ ਕਈ ਸਮੱਸਿਆਵਾਂ ਵਿਚੋਂ ਨਿਕਲ ਰਿਹਾ ਹੈ, ਇਹਨਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਜਿੱਥੇ ਸ਼ਹਿਰ ਦਾ ਵਿਕਾਸ ਮੁੱਖ ਏਜੰਡਾ ਰਹਿਣ ਵਾਲਾ ਹੈ ਉਥੇ ਸ਼ਹਿਰ 'ਚ ਟਰੈਫਿਕ, ਐਨਕਰੋਚਮੈਂਟ ਅਤੇ ਸ਼ਹਿਰ ਨੂੰ ਗੰਦਗੀ ਰਹਿਤ ਕਰਨ ਲਈ ਕੰਮ ਕੀਤਾ ਜਾਵੇਗਾ। ਟਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਮਲਟੀਸਟੋਰੀ ਪਾਰਕਿੰਗ 'ਤੇ ਕੰਮ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸ਼ਹਿਰ ਵਾਸੀ ਆਪਣੀ ਜ਼ਿੰਮੇਵਾਰੀ ਸਮਝਣ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਦਿਵਾਉਣ ਲਈ ਉਹ ਵਚਨਬੱਧ ਹਨ। 
ਰਾਜਨੀਤਿਕ ਸ਼ਖਸ਼ੀਅਤਾਂ ਨੇ ਕੀਤਾ ਸੰਬੋਧਿਤ: ਐਮ.ਐਲ.ਏ. ਸੁਖਬਿੰਦਰ ਸਿੰਘ ਸਰਕਾਰੀਆ, ਐਮ.ਐਲ.ਏ. ਓਮ ਪ੍ਰਕਾਸ਼ ਸੋਨੀ, ਐਮ.ਐਲ.ਏ. ਰਾਜ ਕੁਮਾਰ ਵੇਰਕਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਐਮ.ਐਲ.ਏ. ਸੁਨੀਲ ਦੱਤੀ, ਐਮ.ਐਲ.ਏ. ਡਾ. ਧਰਮਵੀਰ ਅਗਨੀਹੋਤਰੀ ਨੇ ਸਮੂਹਿਕ ਰੂਪ ਵਿਚ ਸੰਬੋਧਿਤ ਕਰਦਿਆਂ ਹੋਇਆਂ ਕਿਹਾ ਕਿ ਅਮਰਬੀਰ ਸਿੰਘ ਸੰਧੂ ਅਤੇ ਰਿੰਟੂ ਕਰਮਜੀਤ ਸਿੰਘ ਸੰਧੂ ਵੱਲੋਂ ਲੋੜਵੰਦ ਅਤੇ ਬੇਸਹਾਰਾ ਧੀਆਂ ਦੇ ਕੀਤੇ ਜਾਂਦੇ ਵਿਆਹਾਂ ਸਦਕਾ ਹੀ ਸੰਧੂ ਬ੍ਰਦਰਜ਼ 'ਤੇ ਰੱਬ ਦੀ ਪੂਰੀ ਮਿਹਰ ਹੈ। ਅਮਰਬੀਰ ਸਿੰਘ ਸੰਧੂ ਵੱਲੋਂ ਜੋੜਿਆਂ ਦੇ ਵਿਆਹਾਂ ਸਦਕਾ ਹੀ ਅੱਜ ਵਾਹਿਗੁਰੂ ਦੇ ਅਸ਼ੀਰਵਾਦ ਨਾਲ ਰਿੰਟੂ ਕਰਮਜੀਤ ਸਿੰਘ ਸੰਧੂ ਸ਼ਹਿਰ ਦੇ ਪਹਿਲੇ ਵਸਨੀਕ (ਮੇਅਰ) ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੋ ਸਿਲਸਿਲਾ ਸੰਧੂ ਬ੍ਰਦਰਜ਼ ਵੱਲੋਂ ਸ਼ੁਰੂ ਕੀਤਾ ਗਿਆ ਹੈ ਵਾਹਿਗੁਰੂ ਇਸ ਨੂੰ ਨਿਰੰਤਰ ਜਾਰੀ ਰੱਖਣ ਦਾ ਬਲ ਬਖਸ਼ੇ। ਇਸ ਮੌਕੇ ਆਈ.ਪੀ.ਐਸ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਪੀ. ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ, ਬਾਬਾ ਰਾਮ ਮੁਨੀ ਸ਼ੇਰੋ ਬਾਗਾਂ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਬਾਬਾ ਗੁਰਬਚਨ ਸਿੰਘ ਸੁਰ ਸਿੰਘ ਅਤੇ ਹੋਰਾਂ ਸ਼ਖਸ਼ੀਅਤਾਂ ਨੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।
ਕੰਨਿਆ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਲਈ ਸੰਧੂ  ਬ੍ਰਦਰਜ਼ ਨੇ ਵਿੱਢੀ ਮੁਹਿੰਮ: ਅੱਜ ਦੇ ਸਮੇ ਵਿੱਚ ਜਿੱਥੇ ਕਈ ਗਰੀਬ ਪਰਿਵਾਰ ਰੋਟੀ ਤੋਂ ਆਤਰ ਅਤੇ ਮਹਿੰਗਾਈ ਦੀ ਮਾਰ ਕਰਕੇ ਆਪਣੀਆ ਧੀਆਂ ਦੇ ਵਿਆਹ ਨਹੀ ਕਰ ਸਕਦੇ ਹਨ, ਉਹਨਾਂ ਲਈ ਸੰਧੂ ਬ੍ਰਦਰਜ਼ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ। ਸਮਾਜ ਵਿਚ ਦਿਨੋ-ਦਿਨ ਵੱਧ ਰਹੀ ਕੰਨਿਆ ਭਰੂਣ ਹੱਤਿਆ ਜਿਹੇ ਅਭਿਸ਼ਾਪ ਨੂੰ ਠੱਲ੍ਹ ਪਾਉਣ  ਦੇ ਲਈ ਸੰਧੂ ਬ੍ਰਦਰਜ ਉਹਨਾ ਬੇਸਹਾਰਾ ਹਜਾਰਾਂ ਧੀਆਂ ਦੇ ਬਾਬੁਲ ਬਣਕੇ ਵਿਆਹ ਅਤੇ  ਹਰ ਪ੍ਰਕਾਰ ਦੀ ਸਹਾਇਤਾ ਆਪਣੀ ਨਿੱਜੀ ਨੇਕ ਕਮਾਈ ਵਿੱਚੋਂ ਕਰਦੇ ਹਨ।
ਵਿਲੱਖਣ ਅਤੇ ਇਤਿਹਾਸਿਕ ਹੋ ਨਿਬੜਿਆ ਸਮੂਹਿਕ ਵਿਆਹ ਸਮਾਗਮ: ਸੰਧੂ ਬ੍ਰਦਰਜ਼ ਵੱਲੋਂ ਅੱਜ ਕੀਤੇ ਗਏ ੧੦੦ ਬੇਸਹਾਰਾ ਅਤੇ ਜ਼ਰੂਰਤਮੰਦ ਧੀਆਂ ਦੇ ਵਿਆਹਾਂ ਮੌਕੇ ਹਰ ਉਸ ਜ਼ਰੂਰਤ ਅਤੇ ਸੁਵਿਧਾ ਧਿਆਨ ਰੱਖਿਆ ਗਿਆ ਜੋ ਕਿਸੇ ਵਧੀਆ ਵਿਆਹ 'ਚ ਦੇਖਣ ਨੂੰ ਮਿਲਦੇ ਹਨ। ਵਿਆਹ ਸਮਾਗਮ ਵਿੱਚ ੪੦-੫੦ ਹਜ਼ਾਰ ਦੇ ਕਰੀਬ ਪਹੁੰਚੇ ਮਹਿਮਾਨਾਂ ਦੀ ਆਓ ਭਗਤ ਲਈ ਵੱਖ ਵੱਖ ਤਰ੍ਹਾਂ ਦੇ ਅਨੇਕਾਂ ਪਕਵਾਨ ਤਿਆਰ ਕੀਤੇ ਗਏ। ਉੱਥੇ ਉਹਨਾ ਦੀ ਸਹੂਲਤ ਵਾਸਤੇ ਵਧੀਆ ਸੁੰਦਰ ਪੰਡਾਲ ਵੀ ਸਜਾਏ ਗਏ। ਇਹ ਸਮਾਗਮ ਦੁਨੀਆਂ ਦਾ ਵਿਲੱਖਣ ਅਤੇ ਇਤਿਹਾਸਿਕ ਸਮਾਗਮ ਹੋ ਨਿਬੜਿਆ। ਜਿਸ ਦੀ ਹਰ ਪਾਸੇ ਚਰਚਾ ਹੈ। ਇਸ ਸਮਾਗਮ ਵਿਚ ਧਾਰਮਿਕ, ਰਾਜਨੀਤਕ, ਬੁਧੀਜੀਵੀ ਅਤੇ ਸਮਾਜਿਕ ਸਖਸ਼ੀਅਤਾ ਨੇ ਉਚੇਚੇ ਤੋਰ ਤੇ ਪਹੁੰਚ ਕੇ ਧੀਆ ਨੂੰ ਅਸ਼ੀਰਵਾਦ ਦਿਤਾ ਜਿਨ੍ਹਾ ਵਿਚ, ਹਰਮਿੰਦਰ ਸਿੰਘ ਗਿਲ ਐਮ.ਐਲ.ਏ. ਪੱਟੀ ਸੁਖਪਾਲ ਸਿੰਘ ਭੁੱਲਰ ਐਮ.ਐਲ.ਏ., ਸਾਬਕਾ ਐਮ.ਐਲ.ਏ. ਸਵਿੰਦਰ ਸਿੰਘ ਕੱਥੂਨੰਗਲ, ਸ਼ਵੇਤ ਮਲਿਕ ਰਾਜ ਸਭਾ ਮੈਂਬਰ, ਰਜਿੰਦਰ ਮੋਹਨ ਸਿੰਘ ਛੀਨਾ, ਹਰਪ੍ਰਤਾਪ ਸਿੰਘ ਅਜਨਾਲਾ ਐਮ.ਐਲ.ਏ., ਸੋਨਾਲੀ ਗਿਰੀ ਕਮਿਸ਼ਨਰ ਕਾਰਪੋਰੇਸ਼ਨ, ਬਾਵਾ ਸਿੰਘ ਸੰਧੂ ਓ.ਐਸ.ਡੀ., ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਸ ਕੁਮਾਰ ਡਿਪਟੀ ਮੇਅਰ, ਸਾਰੇ ਨਗਰ ਨਿਗਮ ਕੌਂਸਲਰ, ਅਮਰਪਾਲ ਸਿੰਘ ਬੋਨੀ ਐਕਸ ਐਮ.ਐਲ.ਏ., ਜੁਗਲ ਕਿਸ਼ੋਰ ਸ਼ਰਮਾ ਸ਼ਹਿਰੀ ਪ੍ਰਧਾਨ, ਕਾਂਗਰਸ ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਡਾ. ਇੰਦਰਬੀਰ ਸਿੰਘ ਨਿੱਜਰ, ਕ੍ਰਿਸ਼ਨ ਕੁਮਾਰ ਕੁੱਕੂ, ਜਸਬੀਰ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਨਿਰਮਲ ਸਿੰਘ ਨਿੰਮਾ, ਬਾਬਾ ਦਵਿੰਦਰ ਮੁਨੀ ਜੀ, ਬਾਬਾ ਦਰਸ਼ਨ ਟਾਹਲਾ ਸਾਹਿਬ ਵਾਲੇ, ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲੇ, ਡਾ. ਅਸ਼ੀਸ਼ ਕੁਮਾਰ, ਡਾ. ਪਿਸ਼ੌਰਾ ਸਿੰਘ, ਤਹਿਸੀਲਦਾਰ ਪਰਮਪਾਲ ਸਿੰਘ ਗੁਰਾਇਆਂ, ਲਖਵਿੰਦਰ ਸਿੰਘ, ਲਸ਼ਮਣ ਸਿੰਘ ਆਦਿ ਹਾਜ਼ਰ ਸਨ।
ਹਰਜਿੰਦਰ ਸਿੰਘ 

8847077701


Related News