ਪੰਜਾਬ ''ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦੁਕਾਨਦਾਰਾਂ ’ਤੇ ਮੰਡਰਾਉਣ ਲੱਗਾ ਖ਼ਤਰਾ

Monday, Aug 04, 2025 - 01:39 PM (IST)

ਪੰਜਾਬ ''ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦੁਕਾਨਦਾਰਾਂ ’ਤੇ ਮੰਡਰਾਉਣ ਲੱਗਾ ਖ਼ਤਰਾ

ਗੁਰਦਾਸਪੁਰ (ਹਰਮਨ)- ਹੀਟ ਵੇਵ ਦੇ ਦੌਰ ਦੌਰਾਨ ਬਾਜ਼ਾਰਾਂ ’ਚ ਰਹੀ ਮੰਦਹਾਲੀ ਦੇ ਬਾਅਦ ਹੁਣ ਜਦੋਂ ਰੱਖੜੀ ਦੇ ਤਿਉਹਾਰ ਤੋਂ ਬਾਜ਼ਾਰਾਂ ’ਚ ਰੌਣਕਾਂ ਵਧਣੀਆਂ ਸ਼ੁਰੂ ਹੋਣ ਲੱਗੀਆਂ ਹਨ ਤਾਂ ਦੁਕਾਨਦਾਰਾਂ ਦੇ ਸਿਰਾਂ ’ਤੇ ਆਨਲਾਈਨ ਸ਼ਾਪਿੰਗ ਕਾਰਨ ਹੁੰਦੀ ਮੰਦਹਾਲੀ ਦਾ ਖਤਰਾ ਮੰਡਰਾਉਣ ਲੱਗਾ ਹੈ। ਇਸ ਦੇ ਚਲਦਿਆਂ ਅੱਜ ਵਪਾਰ ਮੰਡਲ ਗੁਰਦਾਸਪੁਰ ਦੇ ਅਹੁਦੇਦਾਰਾਂ ਅਤੇ ਹੋਰ ਦੁਕਾਨਦਾਰਾਂ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਸ਼ਾਪਿੰਗ ਕਰਨ ਦੀ ਬਜਾਏ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਹੀ ਖਰੀਦੋ ਫਰੋਖਤ ਕਰਨ ਕਿਉਂਕਿ ਇਸ ਨਾਲ ਨਾ ਸਿਰਫ ਸਭ ਮਿਆਰੀ ਸਾਮਾਨ ਲੋਕਾਂ ਤੱਕ ਪਹੁੰਚਦਾ ਹੈ, ਸਗੋਂ ਇਸ ਨਾਲ ਦੁਕਾਨਦਾਰਾਂ ਨੂੰ ਵੀ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਅਕਾਲੀ ਵਰਕਰ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ

ਦੱਸਣਯੋਗ ਹੈ ਕਿ ਪਹਿਲਾਂ ਹੀ ਆਨਲਾਈਨ ਸ਼ਾਪਿੰਗ ਨੇ ਹਰ ਖੇਤਰ ’ਚ ਪੈਰ ਪਸਾਰ ਲਏ ਹਨ। ਕੱਪੜੇ, ਦਵਾਈਆਂ, ਇਲੈਕਟ੍ਰਾਨਿਕਸ ਸਾਮਾਨ ਸਮੇਤ ਹਰੇਕ ਤਰ੍ਹਾਂ ਦੀ ਵਸਤੂ ਵੱਖ-ਵੱਖ ਆਨਲਾਈਨ ਵੈੱਬਸਾਈਟਾਂ ਉੱਪਰ ਉਪਲੱਬਧ ਹੈ, ਜਿਸ ਕਾਰਨ ਕਈ ਲੋਕ ਹੁਣ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸ ਰੁਝਾਨ ਦਾ ਸਿੱਧਾ ਅਸਰ ਵੱਖ-ਵੱਖ ਦੁਕਾਨਦਾਰਾਂ ’ਤੇ ਹੋ ਰਿਹਾ ਹੈ ਕਿਉਂਕਿ ਦੁਕਾਨਦਾਰਾਂ ਨੂੰ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਵੱਖ-ਵੱਖ ਸ਼ਹਿਰਾਂ ’ਚ ਖੁੱਲ੍ਹੇ ਵੱਡੇ ਸ਼ਾਪਿੰਗ ਮੌਲਾਂ ਨੇ ਪਹਿਲਾਂ ਹੀ ਛੋਟੇ ਦੁਕਾਨਦਾਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਪਿਛਲੇ ਦਿਨੀ ਗਰਮੀ ਦੇ ਦਿਨਾਂ ’ਚ ਵੀ ਵੱਖ-ਵੱਖ ਬਾਜ਼ਾਰ ਸੁੰਨੇ ਹੀ ਦਿਖਾਈ ਦਿੰਦੇ ਸਨ, ਜਿਸ ਕਾਰਨ ਦੁਕਾਨਦਾਰਾਂ ਲਈ ਗਰਮੀ ਦਾ ਮੌਸਮ ਵੀ ਜਿਆਦਾ ਲਾਹੇਵੰਦ ਨਹੀਂ ਰਿਹਾ ਸੀ।

ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

ਹੁਣ ਜਦੋਂ ਮੌਸਮ ਠੀਕ ਹੋਣ ਲੱਗਾ ਹੈ ਅਤੇ ਰੱਖੜੀ ਦੇ ਤਿਉਹਾਰ ਕਾਰਨ ਬਾਜ਼ਾਰਾਂ ’ਚ ਰੌਣਕ ਵੀ ਵਧਣ ਲੱਗੀ ਹੈ ਤਾਂ ਅੱਜ ਵਪਾਰ ਮੰਡਲ ਗੁਰਦਾਸਪੁਰ ਦੇ ਅਹੁਦੇਦਾਰਾਂ ਨੇ ਮੀਟਿੰਗ ਕਰ ਕੇ ਆਪਣੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਆਨਲਾਈਨ ਸ਼ਾਪਿੰਗ ਦਾ ਰੁਝਾਨ ਘੱਟ ਕਰਨ ਲਈ ਲੋੜੀਂਦੀ ਵਿਚਾਰ ਚਰਚਾ ਵੀ ਕੀਤੀ। ਵਪਾਰ ਮੰਡਲ ਗੁਰਦਾਸਪੁਰ ਦੇ ਸਰਪ੍ਰਸਤ ਰਘਬੀਰ ਸਿੰਘ ਖਾਲਸਾ, ਪ੍ਰਧਾਨ ਅਸ਼ੋਕ ਮਹਾਜਨ, ਜਨਰਲ ਸਕੱਤਰ ਹਿਤੇਸ਼ ਮਹਾਜਨ ਸਮੇਤ ਹੋਰ ਦੁਕਾਨਦਾਰਾਂ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਗੁਰਦਾਸਪੁਰ ਸਮੇਤ ਸਮੁੱਚੇ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਨਲਾਈਨ ਸ਼ਾਪਿੰਗ ਦੇ ਰੁਝਾਨ ਨੇ ਵਪਾਰੀ ਵਰਗ ਨੂੰ ਵੱਡੀ ਠੇਸ ਪਹੁੰਚਾਈ ਹੈ। ਅੱਜ ਵੱਖ-ਵੱਖ ਬਾਜ਼ਾਰਾਂ ’ਚ ਆਉਣ ਦੀ ਬਜਾਏ ਬਹੁਤ ਸਾਰੇ ਲੋਕ ਘਰਾਂ ’ਚ ਬੈਠੇ ਹੀ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦਿੰਦੇ ਹਨ।

ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ

ਉਨ੍ਹਾਂ ਕਿਹਾ ਕਿ ਬੇਸ਼ੱਕ ਆਨਲਾਈਨ ਸ਼ਾਪਿੰਗ ਦੌਰਾਨ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਦਿਲ ਲੁਭਾਵੇਂ ਲਾਲਚ ਦੇ ਕੇ ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰ ਲੈਂਦੀਆਂ ਹਨ ਪਰ ਇਹ ਗੱਲ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਆਨਲਾਈਨ ਸ਼ਾਪਿੰਗ ਦੌਰਾਨ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਨਲਾਈਨ ਸ਼ਾਪਿੰਗ ਦੌਰਾਨ ਜੋ ਪ੍ਰੋਡਕਟ ਦਿਖਾਇਆ ਜਾਂਦਾ ਹੈ। ਉਸ ਦੀ ਡਲਿਵਰੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਪਿੰਗ ਦਾ ਅਸਰ ਸਿਰਫ ਲੋਕਾਂ ’ਤੇ ਹੀ ਨਹੀਂ, ਸਗੋਂ ਦੁਕਾਨਦਾਰਾਂ ’ਤੇ ਵੀ ਪੈਂਦਾ ਹੈ ਕਿਉਂਕਿ ਜਦੋਂ ਹਰ ਨਿੱਕੀ ਤੋਂ ਵੱਡੀ ਚੀਜ਼ ਖਰੀਦਣ ਲਈ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦਿੰਦੇ ਹਨ ਤਾਂ ਉਨ੍ਹਾਂ ਦੇ ਆਪਣੇ ਸ਼ਹਿਰਾਂ ਕਸਬਿਆਂ ’ਚ ਖੁੱਲੀਆਂ ਦੁਕਾਨਾਂ ਦੇ ਮਾਲਕਾਂ ਦਾ ਕਾਰੋਬਾਰ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੇ ਖਰਚੇ ਤਾਂ ਉਸੇ ਤਰ੍ਹਾਂ ਹੀ ਰਹਿੰਦੇ ਹਨ ਪਰ ਵਿਕਰੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਲੋਕਾਂ ਨੂੰ ਸੁਚੇਤ ਹੋਣ ਦੀ ਦਿੱਤੀ ਸਲਾਹ

ਚੇਅਰਮੈਨ ਰਘਬੀਰ ਸਿੰਘ ਖਾਲਸਾ ਨੇ ਲੋਕਾਂ ਨੂੰ ਇਸ ਮਾਮਲੇ ’ਚ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਖੁਦ ਆਪਣੇ ਸ਼ਹਿਰ ’ਚ ਵੱਖ-ਵੱਖ ਤਰ੍ਹਾਂ ਦੇ ਸ਼ੋਰੂਮਾਂ ਅਤੇ ਹੋਰ ਦੁਕਾਨਾਂ ’ਤੇ ਜਾ ਕੇ ਖਰੀਦੋ ਫਰੋਖਤ ਕਰਨ ਨੂੰ ਤਰਜੀਹ ਦੇਣ। ਇਸ ਨਾਲ ਜਿੱਥੇ ਲੋਕਾਂ ਨੂੰ ਘੱਟ ਰੇਟ ’ਤੇ ਵਧੀਆ ਚੀਜ਼ਾਂ ਮਿਲ ਸਕਣਗੀਆਂ, ਉਸ ਦੇ ਨਾਲ ਹੀ ਲੋਕ ਆਪਣੀ ਮਰਜ਼ੀ ਅਨੁਸਾਰ ਤੁਰੰਤ ਇਨ੍ਹਾਂ ਚੀਜ਼ਾਂ ਨੂੰ ਬਦਲ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਲੋਕਲ ਮਾਰਕੀਟ ’ਚ ਖਰੀਦੋ ਫਰੋਖਤ ਕਰਨਗੇ ਤਾਂ ਇਸ ਨਾਲ ਉਨ੍ਹਾਂ ਦੇ ਆਪਣੇ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਵੇਗਾ।

ਇਸ ਮੌਕੇ ਗਗਨ ਮਹਾਜਨ, ਦਿਪਿੰਦਰ ਰੋਬਨ, ਰੂਪੇਸ਼, ਰਵਿੰਦਰ ਨਈਅਰ, ਰਜਿੰਦਰ ਨੰਦਾ, ਮੁਨੀਸ਼ ਵਰਮਾ, ਯੋਗੇਸ਼ ਸ਼ਰਮਾ, ਵਿਕਾਸ ਮਹਾਜਨ, ਮੁਕੇਸ਼ ਸ਼ਰਮਾ, ਸੁਧੀਰ ਧਵਨ, ਰਵੀ ਮਹਾਜਨ, ਵਰੁਣ ਮਹਾਜਨ, ਸੰਦੀਪ ਪੀ. ਐੱਸ. ਕਾਲਰਾ ਸਮੇਤ ਵੱਖ-ਵੱਖ ਕਾਰੋਬਾਰਾਂ ਨਾਲ ਸਬੰਧਤ ਵਪਾਰੀ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਦੁਕਾਨਦਾਰਾਂ ਨੇ ਵੀ ਗੁਰਦਾਸਪੁਰ ਸ਼ਹਿਰ ਅਤੇ ਪੂਰੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਸ਼ਾਪਿੰਗ ਦੀ ਬਜਾਏ ਦੁਕਾਨਾਂ ’ਚ ਜਾ ਕੇ ਸ਼ਾਪਿੰਗ ਕਰਨ ਨੂੰ ਤਰਜੀਹ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News