ਪੰਜਾਬ ਤੋਂ ਦਰਦਨਾਕ ਖ਼ਬਰ : ਹਾਈਵੇ 'ਤੇ ਚੱਲਦੇ ਟਰੱਕ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ

Saturday, Jul 26, 2025 - 11:14 AM (IST)

ਪੰਜਾਬ ਤੋਂ ਦਰਦਨਾਕ ਖ਼ਬਰ : ਹਾਈਵੇ 'ਤੇ ਚੱਲਦੇ ਟਰੱਕ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ

ਡੇਰਾਬੱਸੀ (ਗੁਰਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਡੇਰਾਬੱਸੀ ਵਿਖੇ ਡਰਾਈਵਰ ਨੂੰ ਅਚਾਨਕ ਚੱਲਦੇ ਟਰੱਕ ’ਚ ਦਿਲ ਦਾ ਦੌਰਾ ਪੈ ਗਿਆ। ਭਾਵੇਂ ਉਸ ਦੀ ਮੌਤ ਦੌਰੇ ਕਾਰਨ ਹੋਈ, ਪਰ ਉਹ ਬ੍ਰੇਕ ਲਾ ਕੇ ਸੜਕ ਦੇ ਕਿਨਾਰੇ ਟਰੱਕ ਨੂੰ ਰੋਕਣ ’ਚ ਸਫ਼ਲ ਰਿਹਾ। ਡੇਰਾਬੱਸੀ ਪੁਲਸ ਨੇ 194 ਦੇ ਤਹਿਤ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ 54 ਸਾਲਾ ਸਤਨਾਮ ਸਿੰਘ ਸਹਾਰਨਪੁਰ ਦੇ ਗੰਗੋਹ ਦਾ ਰਹਿਣ ਵਾਲਾ ਸੀ। ਉਹ ਆਪਣੇ ਟਰੱਕ ’ਚ ਅੰਮ੍ਰਿਤਸਰ ਵਾਲੇ ਪਾਸੇ ਤੋਂ ਸਮਾਨ ਲੋਡ ਕਰਕੇ ਸਹਾਰਨਪੁਰ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...

ਉਸ ਦੀ ਮਦਦ ਲਈ ਟਰੱਕ ’ਚ ਕੋਈ ਕੰਡਕਟਰ ਵੀ ਨਹੀਂ ਸੀ। ਉਹ ਜਦੋਂ ਡੇਰਾਬੱਸੀ ਰੇਲਵੇ ਓਵਰਬ੍ਰਿਜ ’ਤੇ ਤੇਜ਼ੀ ਨਾਲ ਹੇਠਾਂ ਆ ਰਿਹਾ ਸੀ ਤਾਂ ਟਰੱਕ ਡੀ. ਏ. ਵੀ. ਸਕੂਲ ਦੇ ਨੇੜੇ ਪਹੁੰਚਿਆ ਤਾਂ ਸਤਨਾਮ ਨੂੰ ਦਿਲ ਦਾ ਦੌਰਾ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਅਪਲਾਈ ਕਰਨ ਵਾਲਿਆਂ ਨੂੰ...

ਜਾਂਚ ਅਧਿਕਾਰੀ ਏ. ਐੱਸ. ਆਈ. ਕੁਲਦੀਪ ਸਿੰਘ ਦੇ ਅਨੁਸਾਰ ਉਹ ਪੁਲ ’ਤੇ ਸੜਕ ਦੇ ਕਿਨਾਰੇ ਟਰੱਕ ਨੂੰ ਰੋਕਣ ’ਚ ਸਫ਼ਲ ਰਿਹਾ। ਲੋਕਾਂ ਨੇ ਉਸ ਨੂੰ ਟਰੱਕ ’ਚੋਂ ਬਾਹਰ ਕੱਢਿਆ ਅਤੇ ਐੱਸ. ਐੱਸ. ਐੱਫ. ਪੈਟਰੋਲਿੰਗ ਗੱਡੀ ’ਚ ਡੇਰਾਬੱਸੀ ਸਿਵਲ ਹਸਪਤਾਲ ਲੈ ਗਏ, ਜਿੱਥੇ ਡਰਾਈਵਰ ਨੂੰ ਮ੍ਰਿਤਕ ਕਰਾਰ ਗਿਆ। ਡੇਰਾਬੱਸੀ ਪੁਲਸ ਨੇ ਉਸ ਦੇ ਪੁੱਤਰ ਨੂੰ ਬੁਲਾਇਆ, ਜਿਸ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Baljit Singh

Content Editor

Related News