ਬਾਰਿਸ਼ ਕਾਰਨ ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ''ਚ ਵੱਡਾ ਹਾਦਸਾ, 100 ਸਾਲ ਪੁਰਾਣੀ ਬਿਲਡਿੰਗ ਡਿੱਗੀ
Wednesday, Jul 23, 2025 - 11:33 AM (IST)

ਕਪੂਰਥਲਾ (ਵਿਪਨ ਮਹਾਜਨ)- ਪੰਜਾਬ ਵਿਚ ਪੈ ਰਹੀ ਬਾਰਿਸ਼ ਦੇ ਕਾਰਨ ਕਪੂਰਥਲਾ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਰਾ ਦਿਨ ਹੋਈ ਬਾਰਿਸ਼ ਕਾਰਨ ਪੁਰਾਣੀ ਸਬਜ਼ੀ ਮੰਡੀ ਵਿਖੇ ਇਕ ਕਾਫ਼ੀ ਪੁਰਾਣੀ ਇਮਾਰਤ ਅਚਾਨਕ ਡਿੱਗ ਗਈ। ਇਸ ਹਾਦਸੇ ਕਾਰਨ ਇਮਾਰਤ ਦੇ ਨਾਲ ਲੱਗੇ 2-3 ਬਿਜਲੀ ਦੇ ਖੰਬੇ ਅਤੇ ਤਾਰਾਂ ਵੀ ਟੁੱਟ ਗਈਆਂ ਅਤੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ: ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਐਕਸ਼ਨ 'ਚ ਜਲੰਧਰ ਪ੍ਰਸ਼ਾਸਨ, DC ਵੱਲੋਂ ਸਖ਼ਤ ਹੁਕਮ ਜਾਰੀ, 31 ਤਾਰੀਖ਼ ਤੱਕ...
ਗਨੀਮਤ ਰਹੀ ਕਿ ਇਹ ਇਮਾਰਤ ਲਗਭਗ ਰਾਤ ਸਾਢੇ ਤਿੰਨ ਵਜੇ ਦੇ ਕਰੀਬ ਡਿੱਗੀ ਹੈ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪੁਰਾਣੀ ਸਬਜ਼ੀ ਮੰਡੀ ਵਿੱਚ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ, ਜਿੱਥੇ ਕਦੇ ਬਾਲੀ ਭਟੂਰਿਆਂ ਵਾਲੇ ਦੀ ਦੁਕਾਨ ਹੁੰਦੀ ਸੀ। ਰਾਤ ਨੂੰ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜੇਕਰ ਦਿਨ ਦੇ ਵਕਤ ਇਹ ਡਿੱਗਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਸਬਜ਼ੀ ਮੰਡੀ ਵਿਚ ਸਵੇਰ ਤੋਂ ਹੀ ਇਥੇ ਕਾਫ਼ੀ ਭੀੜ ਹੋਣ ਲੱਗਦੀ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਸ਼ਹਿਰ ਵਿਚ ਪੁਰਾਣੀ ਇਮਾਰਤਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਸ ਨੂੰ ਖ਼ਤਮ ਕਰਵਾਏ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e