ਲੇਖਕਾਂ ਨਾਲ ਠੱਗੀ

Thursday, May 11, 2017 - 05:20 PM (IST)

 ਲੇਖਕਾਂ ਨਾਲ ਠੱਗੀ

 ਬੈਠੇ ਸੀਗੇ ਇੱਕ ਥਾਂ ''ਤੇ, 
ਮਹਿਫ਼ਲ ਜਮਾਈ ਸੀ,
ਕਿਸਮਤ ਜੋ ਨਿੰਕਮੀ ਸੀਗੀ,
ਲੇਖਕਾਂ ਕੋਲ ਆਈ ਸੀ।
ਦੂਜੇ ਪਾਸੇ ਲੱਗੀ ਮਹਿਫ਼ਲ,
ਇਨਾਂ ਤਾਂਈਂ ਠੱਗਿਆ,
ਚਾਹ ਨੇ ਉਸ ਥਾਂ ਸੀ ਜਾਣਾ,
ਲੇਖਕਾਂ ਕੋਲ ਆਈ ਸੀ।
ਚਾਹ ਦਾ ਥੋੜਾ ਆਪਾਂ ਵੀ,
ਸੁਆਦ ਜਿਹਾ ਚੱਖੀਏ,
ਇਹ ਸੋਚ ਲੇਖਕਾਂ ਦੇ,
ਦਿਲ ਵਿੱਚ ਆਈ ਸੀ।
ਇਕ ਵਿੱਚੋਂ ਉੱਠਿਆ,
ਕੇਤਲੀ ਨੂੰ ਹੱਥ ਪਾਇਆ,
ਗਰਮਾ-ਗਰਮ ਚਾਹ ਫਿਰ,
ਗਿਲਾਸਾਂ ਵਿੱਚ ਥਿਆਈ ਸੀ।
ਪਰਸ਼ੋਤਮ! ਦੂਜੇ ਪਾਸਿਓਂ ਫਿਰ,
ਬੰਦਾ ਉਨਾਂ ਕੋਲ ਆਇਆ,
ਆਖਣ ਲੱਗਾ ਚਾਹ ਦੀ ਮੋਹਰ,
ਦੂਜਿਆਂ ਨੇ ਲਾਈ ਸੀ।
ਬਈ ਚੁੱਕਿਆ ਗਿਲਾਸ ਉਨਾਂ,
ਧਾਲੀਵਾਲੀਏ ਦੇ ਅੱਗੋਂ,
ਚੁੱਕ ਕੇ ਗਿਲਾਸ ਸਾਰੇ,
ਫਿਰ ਕੇਤਲੀ ਵਿੱਚ ਪਾਈ ਸੀ।
ਦੇਖਦੇ ਸੀ ਰਹਿ ਗਏ ਸਾਰੇ,
ਬੰਦਾ ਓਹ ਦੀ ਓਹ ਗਿਆ,
ਦੇਖ ਕੇ ਕਿਸਮਤ ਇਨਾਂ ਦੀ,
ਕੁਦਰਤ ਮੁਸਕਾਈ ਸੀ।

ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348


Related News