ਆਪਾਂ ਵੀ ਦੇਖੀਏ ਪ੍ਰਦੇਸ

Thursday, Dec 27, 2018 - 12:53 PM (IST)

ਆਪਾਂ ਵੀ ਦੇਖੀਏ ਪ੍ਰਦੇਸ

ਆਪਾਂ ਸੋਚਿਆਂ ਬਹੁਤੀ ਕਮਾਈ ਕਰੀਏ
ਦੁੱਖ ਭੁੱਖ ਗਰਮੀ ਠੰਡ ਨੂੰ ਜਰੀਏ
ਬਾਹਰਲੇ ਮੁਲਖ ਦੇ ਜ਼ਹਾਜੇ ਚੜੀਏ
ਸ਼ੁਰੂ ਕਰੀਏ ਜ਼ਿੰਦਗੀ ਦੀ ਰੇਸ
ਆਪਾਂ ਵੀ ਦੇਖੀਏ ਪ੍ਰਦੇਸ।
ਥੋੜੀ ਕੀਤੀ ਸੀ ਪੜ੍ਹਾਈ
ਕਿਸੇ ਕੰਮ ਨਹੀਂ ਆਈ
ਕਾਪੀ ਏਜੰਟ ਕੋਲ ਲਾਈ
ਸ਼ੁਰੂ ਹੋ ਗਿਆਂ ਕਲੇਸ਼
ਆਪਾਂ ਵੀ ਦੇਖੀਏ ਪ੍ਰਦੇਸ
ਅਚਾਨਕ ਮੇਰਾ ਫੌਨ ਵੱਜਿਆ
ਚੱਕਣ ਲਈ ਮੈਂ ਅੰਦਰ ਭੱਜਿਆ
ਮੂਹਰੋਂ ਮਿਸਟਰ ਸਿੰਘ ਗੱਜਿਆ
ਕਹਿੰਦਾ ਬੰਨ ਲੈ ਸੂਟ ਕੇਸ
ਆਪਾਂ ਵੀ ਦੇਖੀਏ ਪ੍ਰਦੇਸ
ਜਦੋਂ ਦਿੱਲੀ ਤੋਂ ਜ਼ਹਾਜ ਉੱਡਿਆ
ਥੋੜਾ ਜਿਹਾ ਦਿਲ ਭੁੱਜਿਆ
ਮਾਂ-ਬਾਪ ਤੋਂ ਰੋਇਆਂ ਗੁੱਜਿਆ
ਪਾਇਲਟ ਨੇ ਫਿਰ ਚੱਕਤੀ ਰੇਸ
ਆਪਾਂ ਵੀ ਦੇਖੀਏ ਪ੍ਰਦੇਸ
ਪਹੁੰਚ ਗਿਆਂ ਦੁਬਈ ਸ਼ਹਿਰ ਅੰਦਰ
ਚਾਰੇ-ਪਾਸੇ ਦੇਖਿਆਂ ਰੇਤ ਸਮੰਦਰ
ਪਸ਼ੂ ਨਾ ਕੋਈ ਏਥੇ ਡੰਗਰ
ਖਾਂਦੇ ਵੇਖੇ ਸਭ ਆਲੂ ਲੇਸ
ਆਪਾਂ ਵੀ ਦੇਖੀਏ ਪ੍ਰਦੇਸ
ਜਦ ਸ਼ੁਭਾ ਦੇ ਵੱਜੇ ਚਾਰ
ਸੁਖਚੈਨ 'ਮੱਚ ਪਈ ਹਾਹਾਕਾਰ
ਉੱਠੋ ਕਰੀਏ ਆਦੇ ਕੰਮ ਕਾਰ
ਮਨ ਨੂੰ ਪਹੁੰਚੀ ਇਕ ਵਾਰੀ ਠੇਸ
ਆਪਾਂ ਵੀ ਦੇਖੀਏ ਪ੍ਰਦੇਸ।
ਸ਼ਾਮ ਦੇ ਜਦ ਵੱਜਗੇ ਪੰਜ
ਕਹਿੰਦੇ ਕੀ ਵਿੱਡਿਆ ਢਕਵੰਜ
ਫੋਰਮੈਨ ਨੇ ਪਾਈ ਦੁਹਾਈ
ਕਹਿੰਦਾ ਲਾਈ ਤੂੰ ਰੌਂਗ ਉੜੇਸ
ਆਪਾਂ ਵੀ ਦੇਖੀਏ ਪ੍ਰਦੇਸ।
ਫੌਰਮੈਨ ਕਹੇ ਹਜੇ ਨਹੀਂ ਛੁੱਟੀ
ਇੱਥੇ ਮਾਂ ਤੇਰੀ ਨੇ ਚੂਰੀ ਨਾ ਕੁੱਟੀ
ਲਾਉਣਾ ਪੈਣਾ ਓਵਰ ਟਾਇਮ
ਹੁਣ ਬਣਕੇ ਰਹਿਣਾ ਪਸ਼ ਦਰਵੇਸ਼
ਆਪਾਂ ਵੀ ਦੇਖੀਏ ਪ੍ਰਦੇਸ
ਸੁਖਚੈਨ ਸਿੰਘ 'ਠੱਠੀ ਭਾਈ'
00971527632924

 


author

Neha Meniya

Content Editor

Related News