ਕੋਰੋਨਾ ਮੁਕਤੀ ਲਈ ਜਾਗਰੂਕਤਾ ਜਾਂ ਜੁਰਮਾਨਾ!

12/01/2020 3:52:19 PM

ਚੀਨ ਤੋਂ ਸ਼ੁਰੂ ਹੋਇਆ ਇਹ ਕੋਰੋਨਾ ਵਾਇਰਸ ਸਾਡੇ ਪਿੰਡਾਂ ਤੱਕ ਪਹੁੰਚਿਆ ਅਤੇ ਨਿਤ-ਦਿਨ ਮੁੜ ਪਾਜ਼ੇਟਿਵ ਕੇਸਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਰਕਾਰਾਂ, ਸਿਹਤ ਵਿਭਾਗ ਅਤੇ ਮੈਡੀਕਲ ਸੰਸਥਾਵਾਂ ਦਿਨ-ਰਾਤ ਇਕ ਕਰ ਰਹੀਆਂ ਹਨ। ਇਸ ਭਿਆਨਕ ਬਿਮਾਰੀ ਦੇ ਇਲਾਜ ਲਈ ਭਾਵੇਂ ਵੈਕਸੀਨ ਤਿਆਰ ਹੋਣ ਦਾ ਵਿਗਿਆਨੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਜਾਗਰੂਕ ਹੋਣ ਦਾ ਸੁਨੇਹਾ ਹਰ ਪਾਸੇ ਗੂੰਝਦਾ ਸੁਣਾਈ ਦੇ ਰਿਹਾ ਹੈ ਛੋਟੀ ਜਿਹੀ ਲਾਪਰਵਾਹੀ ਵੀ ਪੈ ਸਕਦੀ ਹੈ ਭਾਰੀ, ਲੋੜ ਹੈ ਸੁਚੇਤ ਹੋਣ ਦੀ। ਜਿਥੇ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਦੁਆਰਾ ਜਾਰੀ ਹਿਦਾਇਤਾਂ ਤੇ ਪਹਿਰਾ ਦੇਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ, ਉਥੇ ਬਿਨ੍ਹਾਂ ਡਰ ਤੋਂ ਸ਼ੱਕ ਦੂਰ ਕਰਨ ਲਈ ਲੋਕਾਂ ਨੂੰ ਕੋਰੋਨਾ ਸੈਂਪਲਿੰਗ ਕਰਵਾਉਣ ਲਈ ਟੈਸਟ ਪ੍ਰਕਿਰਿਆ ਦੀ ਸਹੀ ਜਾਣਕਾਰੀ ਅਤੇ ਅਫਵਾਹਾਂ ਤੋਂ ਦੂਰ ਰਹਿਣ ਲਈ ਸਿੱਖਿਅਕ ਵੀ ਕੀਤਾ ਜਾ ਰਿਹਾ ਹੈ। ਕੋਵਿਡ-19 ਦੀ ਜੰਗ 'ਚ ਉਤਰੇ ਕੋਰੋਨਾ ਯੋਧੇ ਮੈਡੀਕਲ, ਪੈਰਾ-ਮੈਡੀਕਲ,ਪੁਲਸ ਸਟਾਫ, ਪੱਤਰਕਾਰ ਭਾਈਚਾਰਾ ਅਤੇ ਸਫਾਈ-ਸੇਵਕ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਹਿਦਾਇਤਾਂ ਦੇ ਕੇ ਸਾਵਧਾਨੀਆਂ ਲਈ ਪ੍ਰੇਰਿਤ ਕਰ ਰਹੇ ਹਨ ਕਿਉਂਕਿ ਦੇਖਿਆ ਜਾਵੇ ਤਾਂ ਕਈ ਦੇਸ਼ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਸੈਂਪਲਿੰਗ ਸਮਰੱਥਾ 'ਚ ਵਾਧਾ ਕਰਕੇ ਅਤੇ ਨਿਯਮਾਂ 'ਚ ਰਹਿ ਕੇ ਇਸ ਕੋਰੋਨਾ ਵਾਇਰਸ ਤੇ ਕਾਫੀ ਹੱਦ ਤੱਕ ਕਾਬੂ ਪਾਉਣ 'ਚ ਸਫਲਤਾ ਹਾਸਲ ਕੀਤੀ ਹੈ ਪਰ ਇਸ ਕਹਿਰ ਦੇ ਚੱਲਦਿਆ ਅਜੇ ਵੀ ਜ਼ਿਆਦਾ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਇਨ੍ਹਾਂ 
ਜਾਗਰੂਕਤਾ ਸਰਗਰਮੀਆਂ ਨੂੰ ਫਜ਼ੂਲ ਸਮਝ ਕੇ ਮਨ-ਮਰਜੀਆਂ ਕਰਦੇ ਨਜ਼ਰ ਆ ਰਹੇ ਹਨ, ਇਨ੍ਹਾਂ ਲਾਪਰਵਾਹੀਆਂ ਦੇ ਸਿੱਟੇ ਵੱਜੋਂ ਕੀਤੀ ਜਾ ਰਹੀ ਮਿਹਨਤ ਤੇ ਮੁਸ਼ੱਕਤ ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ, ਇਸ ਵਾਇਰਸ ਦੇ ਮੁੜ ਫੈਲਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ। ਜੁਰਮਾਨੇ ਜਾਂ ਚਲਾਣ ਤੋਂ ਬਚਣ ਲਈ ਚੁਰਸਤੇ ਜਾਂ ਦਫਤਰਾਂ 'ਚ ਐਂਟਰੀ ਮੌਕੇ ਹੀ ਇਕੱਲਾ ਮੂੰਹ ਢੱਕਣਾ ਜਾਂ ਦਿਖਾਵੇ ਲਈ ਗਰਦਨ 'ਚ ਕੱਪੜਾ ਲਟਕਾਉਣਾ ਆਪਣੇ-ਆਪ ਨਾਲ ਕਿਸੇ ਧੋਖੇ ਤੋਂ ਘੱਟ ਨਹੀਂ। ਜੇ ਤੁਸੀਂ ਸੋਚਦੇ ਹੋ ਕਿ ਇਹ ਜ਼ੁਰਮਾਨੇ ਸਰਕਾਰੀ ਖਜ਼ਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀਂ ਗਲਤ ਸੋਚ ਰਹੇ ਹੋ ਇਹ ਤਾਂ ਸਾਨੂੰ ਅਨੁਸ਼ਾਸਿਤ ਕਰਨ ਲਈ ਵਰਤਿਆ ਜਾਣ ਵਾਲਾ ਇਕ ਇਸ਼ਾਰਾ ਹੈ-ਇਕ ਢੰਗ ਹੈ, ਲੋੜ ਹੈ ਜਾਗਰੂਕ ਹੋਣ ਦੀ, ਨਾ ਕੇ ਦਿਖਾਵਾ ਕਰਨ ਤਾਂ ਜੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਹੋ ਸਕੇ, ਇਸ ਮਹਾਮਾਰੀ 'ਚ ਅਫਵਾਹਾਂ ਦੇ ਦੌਰ 'ਚੋਂ ਬਾਹਰ ਨਿਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਇਕ ਜਿੰਮੇਵਾਰ ਨਾਗਰਿਕ ਵੱਜੋਂ ਕੋਰੋਨਾ ਮੁਕਤੀ 'ਚ ਯੋਗਦਾਨ ਪਾਓ। ਕੋਰੋਨਾ ਸਬੰਧੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਿਰਫ ਸਰਕਾਰ ਦੁਆਰਾ ਜਾਰੀ ਹੈਲਪਲਾਈਨ ਨੰਬਰ, ਮੋਬਾਇਲ ਐਪਲੀਕੇਸ਼ਨਜ਼ ਜਾਂ ਵੈੱਬਸਾਈਟ ਹੀ ਵਰਤੋਂ 'ਚ ਲਿਆਓ।

ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
ਮੋ: 9814656257


Aarti dhillon

Content Editor

Related News