ਮੋਟਰਸਾਈਕਲ ਤੇ ਕਾਰ ਦੀ ਟੱਕਰ ''ਚ ਨੌਜਵਾਨ ਦੀ ਮੌਤ

Saturday, Aug 01, 2020 - 08:17 PM (IST)

ਮੋਟਰਸਾਈਕਲ ਤੇ ਕਾਰ ਦੀ ਟੱਕਰ ''ਚ ਨੌਜਵਾਨ ਦੀ ਮੌਤ

ਮੁੱਲਾਂਪੁਰ ਦਾਖਾ, (ਕਾਲੀਆ)- ਮੁੱਲਾਂਪੁਰ-ਬਠਿੰਡਾ ਰਾਜ ਮਾਰਗ 'ਤੇ ਸਿੰਗਲਾ ਇਨਕਲੇਵ ਸਾਹਮਣੇ ਤੇਜ਼ ਰਫਤਾਰ ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਮਾਲਪੁਰਾ, ਲੁਧਿਆਣਾ ਨੂੰ ਜਾ ਰਿਹਾ ਸੀ ਤਾਂ ਕਰੀਬ 3.10 ਵਜੇ ਸ਼ਾਮੀ ਜਿਓਂ ਹੀ ਉਹ ਸਿੰਗਲਾ ਇਨਕਲੇਵ ਨੇੜੇ ਪੁੱਜਾ ਤਾਂ ਲੁਧਿਆਣਾ ਵੱਲੋਂ ਜਾ ਰਹੀ ਤੇਜ਼ ਰਫਤਾਰ ਸਵਿਫਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਥਾਣਾ ਦਾਖਾ ਦੇ ਏ.ਐੱਸ.ਆਈ ਅਵਤਾਰ ਸਿੰਘ ਦੁਰਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਕਾਰ ਕਬਜ਼ੇ ਵਿਚ ਲੈ ਕੇ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਹੈ।


author

Bharat Thapa

Content Editor

Related News