ਰੇਲ ਗੱਡੀ ਦੀ ਫੇਟ ਕਾਰਨ ਨੋਜਵਾਨ ਦੀ ਮੌਤ

Monday, Mar 25, 2019 - 07:58 PM (IST)

ਰੇਲ ਗੱਡੀ ਦੀ ਫੇਟ ਕਾਰਨ ਨੋਜਵਾਨ ਦੀ ਮੌਤ

ਬੁਢਲਾਡਾ,(ਬਾਂਸਲ) : ਰੇਲ ਗੱਡੀ ਦੀ ਫੇਟ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰੇਲਵੇ ਫਾਟਕ ਅਹਿਮਦਪੁਰ ਦੇ ਨੇੜੇ ੂਵਿੱਕੀ (21) ਵਾਸੀ ਮਾਨਸਾ ਜੋ ਰੇਲਵੇ ਲਾਈਨ ਕਰੋਸ ਕਰਨ ਲੱਗਿਆ ਤਾਂ ਅਚਾਨਕ ਸਾਹਮਣੇ ਤੋਂ ਆ ਰਹੀ ਰੇਲ ਗੱਡੀ ਦੀ ਫੇਟ 'ਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ। ਇਸ ਦੌਰਾਨ ਉਸ ਦੀ ਲਾਸ਼ ਦੇ ਕਈ ਟੁਕੜੇ ਹੋ ਗਏ। ਘਟਨਾ ਵਾਲੀ ਜਗ੍ਹਾ 'ਤੇ ਰੇਲਵੇ ਪੁਲਸ ਤੋਂ ਇਲਾਵਾ ਬੁਢਲਾਡਾ ਦੇ ਏ. ਐਸ. ਪੀ. ਡਾ. ਅੰਕੁਰ ਗੁਪਤਾ, ਐਸ ਐਚ. ਓ. ਸਿਟੀ ਗੁਰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਰੇਲਵੇ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਜਮ੍ਹਾ ਕਰਵਾ ਦਿੱਤੀ ਗਈ ਹੈ।|ਮ੍ਰਿਤਕ ਦੀ ਪਛਾਣ ਉਸ ਦੀ ਜੇਬ 'ਚੋਂ ਨਿਕਲੇ ਕਾਗਜ਼ ਤੇ ਮੋਬਾਇਲ ਤੋਂ ਹੋਈ।|  


author

Deepak Kumar

Content Editor

Related News