ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ! ਮਸਾਂ ਬਚੀ ਡਰਾਈਵਰ ਦੀ ਜਾਨ
Sunday, Jul 20, 2025 - 08:50 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੱਲਾ ਨੇੜੇ ਇੱਕ ਚੱਲਦੀ ਵੋਕਸਵੈਗਨ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਕਾਰ ਚਾਲਕ ਮਾਮੂਲੀ ਰੂਪ 'ਚ ਝੁਲਸਿਆ ਪਰ ਗੱਡੀ ਕਾਫੀ ਨੁਕਸਾਨੀ ਗਈ ਹੈ।
ਜੁਗਰਾਜ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਪਿੰਡ ਤੋਂ ਕਿਸੇ ਕੰਮ ਲਈ ਆਪਣੀ ਕਾਰ 'ਤੇ ਨਿਕਲਿਆ ਸੀ। ਉਸ ਦੀ ਕਾਰ ਪਹਿਲਾਂ ਵੀ ਇੱਕ ਦੋ-ਵਾਰ ਖਰਾਬ ਹੋਈ ਸੀ ਤੇ ਉਸਨੇ ਏਜੰਸੀ 'ਚ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਅੱਜ ਜਦੋਂ ਘਰੋਂ ਨਿਕਲਿਆ ਤਾਂ ਥੋੜੀ ਅੱਗੇ ਜਾ ਕੇ ਹੀ ਉਸ ਨੂੰ ਮਹਿਸੂਸ ਹੋਇਆ ਕਿ ਗੈਰ ਬਾਕਸ ਦੇ ਨੇੜਿਓ ਧੂੰਆ ਨਿਕਲ ਰਿਹਾ ਹੈ । ਉਸਨੇ ਕਾਰ ਰੋਕ ਲਈ ਅਤੇ ਬੋਨਟ ਖੋਲ੍ਹਿਆ ਹੀ ਸੀ ਕਿ ਉਸ ਵਿੱਚੋਂ ਜ਼ੋਰਦਾਰ ਧਮਾਕਾ ਹੋਇਆ ਤੇ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਇਸ ਕਾਰਨ ਉਹ ਮਾਮੂਲੀ ਰੂਪ 'ਚ ਝੁਲਸ ਵੀ ਗਿਆ ਅਤੇ ਕਾਰ ਤੋਂ ਦੂਰ ਹੋ ਗਿਆ। ਕੋਲੋਂ ਲੰਘਦੇ ਰਾਹਗੀਰਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਤੇ ਆਪ ਵੀ ਅੱਗ ਵਜਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੀ ਮਦਦ ਨਾਲ ਅੱਗ 'ਤੇ ਥੋੜਾ ਬਹੁਤ ਕਾਬੂ ਪਾ ਲਿਆ ਗਿਆ ਪਰ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e