ਪੰਜਾਬ 'ਚ ਰੇਲ ਹਾਦਸਾ, ਲੀਹੋਂ ਲਹਿ ਗਈ ਗੱਡੀ
Thursday, Jul 10, 2025 - 01:57 PM (IST)

ਪਠਾਨਕੋਟ- ਪਠਾਨਕੋਟ ਨੇੜੇ ਲਖਨਪੁਰ 'ਚ ਅੱਜ ਇੱਕ ਮਾਲ ਗੱਡੀ ਦੇ ਟ੍ਰੈਕ ਤੋਂ ਉੱਤਰਨ ਦੀ ਘਟਨਾ ਸਾਹਮਣੇ ਆਈ ਹੈ। ਜੰਮੂ ਤੋਂ ਪਠਾਨਕੋਟ ਵੱਲ ਆ ਰਹੀ ਇਹ ਮਾਲਗੱਡੀ ਅਚਾਨਕ ਪਟੜੀ ਤੋਂ ਹੇਠਾਂ ਆ ਗਈ। ਇਸ ਘਟਨਾ ਦੌਰਾਨ ਹਲਚਲ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਦੇ ਉੱਚ ਅਧਿਕਾਰੀ ਤੇ ਤਕਨੀਕੀ ਟੀਮ ਮੌਕੇ 'ਤੇ ਪਹੁੰਚ ਗਈ। ਰੇਲਵੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਥਿਤੀ ਤੇਜ਼ੀ ਨਾਲ ਨਿਯੰਤਰਣ 'ਚ ਲੈ ਲਈ ਗਈ ਹੈ। ਟ੍ਰੈਕ ਤੋਂ ਉਤਰੀ ਬੋਗੀਆਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਅਨੁਸਾਰ, ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8