ਕੈਂਟਰ ਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਨੌਜਵਾਨ ਦੀ ਮੌਤ

Tuesday, Dec 10, 2019 - 06:26 PM (IST)

ਕੈਂਟਰ ਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਨੌਜਵਾਨ ਦੀ ਮੌਤ

ਪਾਤੜਾਂ, (ਚੋਪੜਾ)— ਇੱਥੇ ਸੰਗਰੂਰ ਰੋਡ ਤੇ ਨੇੜੇ ਪਿੰਡ ਦੁਗਾਲ ਨੇੜੇ ਟਰੱਕ ਤੇ ਕੈਂਟਰ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੂਰਜ ਪ੍ਰਕਾਸ਼ ਪੁੱਤਰ ਜੀਤ ਕੁਮਾਰ ਉਮਰ 31 ਸਾਲ ਵਾਸੀ ਰੀਡਾਊ ਥਾਣਾ ਖਰਖੌਦਾ ਜ਼ਿਲ੍ਹਾ ਸੋਨੀਪਤ ਹਰਿਆਣਾ ਜੋ ਆਪਣੇ ਕੈਂਟਰ ਨੂੰ ਲੈ ਕੇ ਸੰਗਰੂਰ ਰੋਡ ਨੇੜੇ ਪਿੰਡ ਦੁਗਾਲ ਕੋਲ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰੱਕ ਦੇ ਡਰਾਈਵਰ ਨੇ ਇਕਦਮ ਬਰੇਕ ਲਗਾ ਦਿੱਤੀ ਜਿਸ ਕਾਰਨ ਕੈਂਟਰ ਟਰੱਕ ਨਾਲ ਟਕਰਾ ਗਿਆ। ਇਸ ਦੌਰਾਨ ਕੈਂਟਰ ਚਾਲਕ ਸੂਰਜ ਪ੍ਰਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।


author

KamalJeet Singh

Content Editor

Related News