ਪਤਨੀ ਤੇ ਸਹੁਰਿਆਂ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
Sunday, Aug 04, 2019 - 11:16 PM (IST)

ਲੁਧਿਆਣਾ (ਅਨਿਲ)— ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਨੂਰਵਾਲਾ 'ਚ ਇਕ ਨੌਜਵਾਨ ਨੇ ਆਪਣੀ ਪਤਨੀ ਤੇ ਸਹੁਰਿਆਂ ਤੋਂ ਦੁਖੀ ਹੋ ਕੇ ਫਾਹ ਲੈ ਖੁਦਕੁਸ਼ੀ ਕਰ ਲਈ। ਜਿਸ ਸਬੰਧੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ 2 ਅਗਸਤ ਦੀ ਰਾਤ ਨੂੰ ਸੂਚਨਾ ਮਿਲੀ ਕਿ ਪਿੰਡ ਨੂਰਵਾਲਾ 'ਚ ਇਕ ਥ੍ਰੀ ਵੀਲਰ ਚਾਲਕ ਨੌਜਵਾਨ ਨੇ ਆਪਣੇ ਘਰ ਦੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸਦੇ ਬਾਅਦ ਪੁਲਸ ਤੁਰੰਤ ਮੌਕੇ 'ਤੇ ਪੁੱਜੀ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗਗਨ ਕੁਮਾਰ 21 ਪੁੱਤਰ ਪ੍ਰਵੀਨ ਚੰਦ ਦੇ ਰੂਪ 'ਚ ਹੋਈ ਹੈ। ਮੌਕੇ 'ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲੜਕੇ ਦਾ ਵਿਆਹ ਕੁਝ ਸਾਲ ਪਹਿਲਾ ਪ੍ਰਭਜੋਤ ਕੌਰ ਨਿਸ਼ਾ ਦੇ ਨਾਲ ਹੋਇਆ ਸੀ। ਜਿਸਦੇ ਬਾਅਦ ਦੋਵਾਂ ਦੀ ਵਿਚ ਕਲੇਸ਼ ਰਹਿੰਦਾ ਸੀ। ਬਾਅਦ 'ਚ ਦੋਵਾਂ ਨੇ ਨੂਰਵਾਲਾ 'ਚ 50 ਗਜ ਦਾ ਮਕਾਨ ਲੈ ਲਿਆ ਪਰ ਉਥੇ ਵੀ ਕਲੇਸ਼ ਰਹਿਣ ਲੱਗਾ। ਆਪਣੀ ਪਤਨੀ ਤੇ ਸਹੁਰਿਆਂ ਤੋਂ ਦੁਖੀ ਹੋ ਕੇ ਬੇਟੇ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਪ੍ਰਭਜੋਤ ਕੌਰ, ਰਾਜ ਰਾਣੀ ਸੱਸ, ਦਰਸ਼ਨ ਲਾਲ ਸਹੁਰਾ, ਰਮਨ ਕੁਮਾਰ ਸਾਲਾ ਅਤੇ ਅਮਰਜੀਤ ਸਿਘ ਖਿਲਾਫ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ। ਦੋਸ਼ੀ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਹੋਈ ਹੈ।